‘ਆਪ’ ਨੇਤਾ ਰਾਘਵ ਚੱਡਾ ਨੇ ਅੱਜ ਪ੍ਰੈਸ ਕਾਨਫਰੰਸ ਰਾਹੀਂ ਚੰਨੀ ਸਰਕਾਰ ‘ਤੇ ਸ਼ਬਦੀ ਹਮਲਾ ਬੋਲਿਆ ਹੈ।ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੈਲੇਂਜ ਦਿੰਦੇ ਹੋਏ ਰਾਘਵ ਚੱਡਾ ਨੇ ਕਿਹਾ ਕਿ ਤੁਸੀਂ ਅਰਵਿੰਦ ਕੇਜਰੀਵਾਲ ਦੀ ਤਰ੍ਹਾਂ ਹਰ ਦਲਿਤ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਰਾਸ਼ੀ ਦੇਵੋ ਜਿਨ੍ਹਾਂ ਨੇ ਕੋਰੋਨਾ ‘ਚ ਆਪਣਿਆਂ ਨੂੰ ਗਵਾਇਆ ਹੈ।
ਦੂਜੇ ਪਾਸੇ ਰਾਘਵ ਚੱਡਾ ਨੇ ਕਿਹਾ ਕਿ ਕੇਜਰੀਵਾਲ ਦੀ ਨਕਲ ਕਰਨਾ ਬੇਹੱਦ ਆਸਾਨ ਹੈ ਪਰ ਉਨਾਂ੍ਹ ਦੇ ਕੰਮਾਂ ‘ਤੇ ਤੁਸੀਂ ਅਮਲ ਕਰੋ।ਉਨ੍ਹਾਂ ਨੇ ਕਿਹਾ ਕਿ ਸਰਕਾਰ ਦਲਿਤਾਂ ਦੇ ਨਾਮ ‘ਤੇ ਸਿਰਫ ਵੋਟ ਬੈਂਕ ਦੀ ਸਿਆਸਤ ਕਰ ਰਹੀ ਹੈ।