ਖਰੜ ਦੇ ਛੱਜੂਮਾਜਰਾ ਕਲੋਨੀ ਦੇ ਵਸਨੀਕ ਤੇਜਬਹਾਦਰ ਸਿੰਘ ਨਾਂ ਦੇ ਇੱਕ 19 ਸਾਲਾ ਨੌਜਵਾਨ ਵੱਲੋਂ ਬੀਤੀ ਰਾਤ ਗਲ ਫਾਹਾ ਲੈ ਕੇ ਆਤਕ ਹੱਤਿਆ ਕਰ ਲਈ ਗਈ ਹੈ। ਇਹ ਕਦਮ ਚੁੱਕੇ ਜਾਣ ਤੋਂ ਪਹਿਲਾ ਉਸ ਵੱਲੋਂ ਇੱਕ ਵੀਡਿਓ ਵਾਇਰਲ ਕਰਕੇ 2 ਪੁਲੀਸ ਮੁਲਜ਼ਮਾਂ ਅਤੇ ਉਸ ਨੂੰ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਗਏ ਹਨ।
ਅੱਜ ਸਿਟੀ ਥਾਣੇ ਦੇ ਬਾਹਰ ਮ੍ਰਿਤਕ ਦੇ ਪਿਤਾ ਸ਼ਰਨਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆਂ ਕਿ ਉਹ ਆਪਣੇ ਦੋਸਤ ਦਾ ਮੋਟਰ ਸਾਇਕਲ ਚਲਾ ਰਿਹਾ ਸੀ ਜਿਸ ਨੂੰ ਪੁਲੀਸ ਵੱਲੋਂ ਰੋਕ ਲਿਆ ਗਿਆ ਸੀ। ਇਸ ਉਪਰੰਤ ਉਸ ਦੇ ਦੋਸਤ ਦੇ ਚਾਚੇ ਵੱਲੋਂ ਇਸ ਮੋਟਰ ਸਾਇਕਲ ਦੀ ਆਰ ਸੀ ਵੀ ਪੁਲੀਸ ਨੂੰ ਦਿਖਾਈ ਗਈ ਸੀ ਪਰ ਮ੍ਰਿਤਕ ਉਤੇ 2 ਪੁਲੀਸ ਕਰਮਚਾਰੀਆਂ ਵੱਲੋਂ ਦਬਾਓ ਬਣਾਇਆ ਜਾ ਰਿਹਾ ਸੀ । ਉਸ ਵੱਲੋਂ ਹੋਰ ਵੀ ਗੰਭੀਰ ਦੌਸ਼ ਲਗਾਏ ਗਏ ਹਨ।
ਉਸ ਨੇ ਕਿਹਾ ਕਿ ਰਾਤ ਮ੍ਰਿਤਕ ਵੱਲੋਂ ਸਮੇਂ ਸਿਰ ਰੋਟੀ ਖਾਈ ਗਈ ਅਤੇ ਫਿਰ ਉਸ ਨੇ ਗਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਹ 2 ਭੈਣਾਂ ਦਾ ਇੱਕਲਾ ਭਰਾ ਸੀ ਅਤੇ ਬਿਜਲੀ ਦਾ ਕੰਮ ਕਰਦਾ ਸੀ। ਉਨ੍ਹਾਂ ਦੱਸਿਆਂ ਕਿ ਇਹ ਕਦਮ ਚੁੱਕਣ ਤੋਂ ਪਹਿਲਾ ਉਸ ਵੱਲੋਂ ਜੋ ਵੀਡਿਓ ਰਿਕਾਰਡ ਕੀਤਾ ਗਿਆ ਹੈ ਉਹ ਪੁਲੀਸ ਦੇ ਸਪੁਰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਪੁਲੀਸ ਕਰਮਚਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਜਿਸ ਤੋਂ ਤੰਗ ਪਰੇਸ਼ਾਨ ਹੋ ਕਿ ਮ੍ਰਿਤਕ ਨੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਉਹ ਪੁਲੀਸ ਕਰਮਚਾਰੀਆਂ ਵਿਰੁੱਧ ਕਾਰਵਾਈ ਹੋਣ ਉਪਰੰਤ ਹੀ ਮ੍ਰਿਤਕ ਦਾ ਸੰਸਕਾਰ ਕਰਨਗੇ।
ਇਸੇ ਦੌਰਾਨ ਇਸ ਕੇਸ ਦੇ ਜਾਂਚ ਅਧਿਕਾਰੀ ਦੌਲਤ ਸਿੰਘ ਨੇ ਦੱਸਿਆਂ ਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਜਾਂਚ ਵਿੱਚ ਤੱਥ ਸਾਹਮਣੇ ਆਉਣਗੇ ਉਸ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।