ਬੀਤੇ ਦਿਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਨੇ ਭਾਜਪਾ ਦਾ ਪੱਲਾ ਫੜ ਲਿਆ।ਦੱਸਣਯੋਗ ਹੈ ਕਿ ਮਨਜਿੰਦਰ ਸਿਰਸਾ ਨੇ ਅਮਿਤ ਸ਼ਾਹ ਦੀ ਅਗਵਾਈ ‘ਚ ਭਾਜਪਾ ਜੁਆਇੰਨ ਕੀਤੀ।
ਜਿਸ ਤੋਂ ਬਾਅਦ ਕਈ ਹਸਤੀਆਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ।ਦੱਸ ਦੇਈਏ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ।ਉਨ੍ਹਾਂ ਦਾ ਕਹਿਣਾ ਹੈ।ਮਨਜਿੰਦਰ ਸਿੰਘ ਸਿਰਸਾ ‘ਤੇ ਦਬਾਅ ਹੋਣ ਕਾਰਨ ਉਨ੍ਹਾਂ ਨੇ ਭਾਜਪਾ ‘ਚ ਸ਼ਾਮਿਲ ਹੋਣ ਦਾ ਫੈਸਲਾ ਲਿਆ।ਉਨਾਂ੍ਹ ਦਾ ਕਹਿਣਾ ਹੈ ਕਿ ਮੇਰੀ ਸਿਰਸਾ ਨਾਲ ਗੱਲ ਹੋਈ ਸੀ ਜਿਸ ‘ਚ ਮੈਨੂੰ ਲੱਗਾ ਕਿ ਉਨ੍ਹਾਂ ਨੇ ਅੱਗੇ ਵੀ ਇਹੀ ਪੇਸ਼ਕਸ਼ ਰੱਖੀ ਗਈ ਸੀ ਕਿ ਜਾਂ ਤਾਂ ਬੀਜੇਪੀ ‘ਚ ਆਓ ਨਹੀਂ ਤਾਂ ਜੇਲ੍ਹ ਜਾਓ, ਤਾਂ ਹੀ ਉਨ੍ਹਾਂ ਨੇ ਬੀਜੇਪੀ ਨੂੰ ਜੁਆਇੰਨ ਕੀਤਾ।
ਜਥੇਦਾਰ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਮੁਗਲਾਂ ਦੇ ਰਾਜ ‘ਚ ਜਾਂ ਵਿਦੇਸ਼ੀ ਹੁਕਮਰਾਨ ਜਿਹੜੇ ਮੁਗਲਾਂ ਤੋਂ ਪਹਿਲਾਂ ਆਏ ਸਨ ਉਨ੍ਹਾਂ ਦੇ ਦੌਰ ‘ਚ ਹੁੰਦਾ ਸੀ, ਉਦੋਂ ਧਰਮ ਤੇ ਕਰਮ ‘ਚੋਂ ਇੱਕ ਨੂੰ ਚੁਣਨ ਲਈ ਮਜ਼ਬੂਰ ਕੀਤਾ ਜਾਂਦਾ ਸੀ ਜਾਂ ਧਰਮ ‘ਚੋਂ ਜ਼ਿੰਦਗੀ ਨੂੰ ਚੁਣਨ ਲਈ ਮਜ਼ਬੂਰ ਕੀਤਾ ਸੀ ਤੇ ਸਿਰਸਾ ਨੂੰ ਜੇਲ੍ਹ ਤੇ ਬੀਜੇਪੀ ਦੋਵਾਂ ‘ਚੋਂ ਇੱਕ ਨੂੰ ਚੁਣਨ ਲਈ ਕਿਹਾ ਗਿਆ ਤੇ ਉਨ੍ਹਾਂ ਨੇ ਬੀਜੇਪੀ ਚੁਣ ਲਈ।
ਜਥੇਦਾਰ ਜੀ ਦਾ ਕਹਿਣਾ ਹੈ ਕਿ ਇਸ ‘ਚ ਦਿੱਲੀ ਦੇ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਆਗੂ ਵੀ ਜ਼ਿੰਮੇਵਾਰ ਹਨ।ਜਿਨ੍ਹਾਂ ਨੇ ਜ਼ਮੀਨ ਤਿਆਰ ਕੀਤੀ ਉਸਨੂੰ ਬੀਜੇਪੀ ‘ਚ ਜਾਣ ਲਈ ਮਜ਼ਬੂਰ ਕਰ ਦਿੱਤਾ ਉਹ ਜ਼ਿੰਮੇਵਾਰ ਹਨ ਤੇ ਇਹ ਉਨਾਂ੍ਹ ਨੂੰ ਰਾਜਨੀਤਿਕ ਅਭੁੱਲ ਵੀ ਹੈ।