ਸ਼ੁੱਕਰਵਾਰ, ਫਰਵਰੀ 13, 2026 08:38 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਲਾੜੇ ਦਾ ਅਜੇ ਵੀ ਨਹੀਂ ਸੀ ਉਤਰਿਆ, ਲਾੜੀ ਕਰ ਗਈ ਕਾਂਡ, ਲੱਖਾਂ ਦੀ ਨਕਦੀ ਤੇ ਗਹਿਣੇ ਲੈ ਹੋਈ ਫਰਾਰ: ਵੀਡੀਓ

by Gurjeet Kaur
ਅਕਤੂਬਰ 1, 2023
in ਪੰਜਾਬ
0

ਸਮਰਾਲਾ ਇਲਾਕੇ ਦੇ ਇੱਕ ਨੌਜਵਾਨ ਨੂੰ ਅਜੇ ਵਿਆਹ ਦਾ ਚਾਅ ਵੀ ਨਹੀਂ ਮੁੱਕਿਆ ਸੀ ਕਿ ਦੋ ਦਿਨ ਬਾਅਦ ਹੀ ਉਸਦੀ ਨਵੀਂ ਲਾੜੀ ਫ਼ਰਾਰ ਹੋ ਗਈ ਜੋ ਕਿ 2 ਲੱਖ ਰੁਪਏ ਨਕਦੀ, ਗਹਿਣੇ ਅਤੇ ਹੋਰ ਸਮਾਨ ਵੀ ਲੈ ਗਈ। ਮਾਛੀਵਾੜਾ ਬਲਾਕ ਦੇ ਇੱਕ ਪਿੰਡ ਵਾਸੀ ਚਰਨਜੀਤ ਸਿੰਘ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਇੱਕ ਨੌਜਵਾਨ ਲੜਕਾ ਹੈ ਜਿਸ ਦੇ ਵਿਆਹ ਲਈ ਉਹ ਪਿਛਲੇ ਕਾਫ਼ੀ ਸਮੇਂ ਤੋਂ ਰਿਸ਼ਤਾ ਲੱਭ ਰਿਹਾ ਸੀ।

ਲਾੜੇ ਅਤੇ ਲਾੜੇ ਦੇ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਮਕੌਰ ਸਾਹਿਬ ਦੀ ਔਰਤ ਜਸਵਿੰਦਰ ਕੌਰ ਜੋ ਕਿ ਰਿਸ਼ਤੇ ਕਰਵਾਉਣ ਦਾ ਕੰਮ ਕਰਦੀ ਹੈ, ਉਸ ਨਾਲ ਮੁਲਾਕਾਤ ਹੋਈ ਜਿਸ ਨੇ ਉਸਦੇ ਲੜਕੇ ਲਈ ਇੱਕ ਰਿਸ਼ਤਾ ਦੱਸਿਆ। ਵਿਚੋਲਣ ਜਸਵਿੰਦਰ ਕੌਰ ਨੇ ਕਿਹਾ ਕਿ ਲੜਕੀ ਪਹਿਲਾਂ ਵਿਆਹੀ ਹੋਈ ਹੈ ਜੋ ਕਿ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਸੋਲਨ ਨਾਲ ਸਬੰਧ ਰੱਖਦੀ ਹੈ ਜਿਸ ਨੇ ਸਾਨੂੰ ਲੜਕੀ ਦੀਆਂ ਫੋਟੋਆਂ ਦਿਖਾਈਆਂ ਜਿਸ ਤੋਂ ਬਾਅਦ ਅਸੀਂ ਲੜਕੇ ਦੀਆਂ ਫੋਟੋਆਂ ਭੇਜ ਦਿੱਤੀਆਂ। ਸ਼ਿਕਾਇਤਕਰਤਾ ਅਨੁਸਾਰ ਵਿਚੋਲਣ ਨੇ ਕਿਹਾ ਕਿ ਉਹ ਰਿਸ਼ਤਾ ਕਰਵਾਉਣ ਦਾ 40 ਹਜ਼ਾਰ ਰੁਪਏ ਲਵੇਗੀ ਅਤੇ ਦੋਵਾਂ ਧਿਰਾਂ ਦੀ ਸਹਿਮਤੀ ਤੋਂ ਬਾਅਦ ਲੜਕਾ -ਲੜਕੀ ਦਾ ਦੇਖ-ਦਿਖਾਈ ਉਪਰੰਤ ਰਿਸ਼ਤਾ ਪੱਕਾ ਹੋ ਗਿਆ। ਲੰਘੀ 3 ਸਤੰਬਰ ਨੂੰ ਚਮਕੌਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਚ ਲੜਕਾ -ਲੜਕੀ ਦੇ ਆਨੰਦ ਕਾਰਜ ਹੋਏ ਅਤੇ ਉੱਥੇ ਜਦੋਂ ਵਿਆਹ ਸਮੇਂ ਲੜਕੀ ਦਾ ਅਧਾਰ ਕਾਰਡ ਮੰਗਿਆ ਗਿਆ ਤਾਂ ਵਿਚੋਲਣ ਨੇ ਕਿਹਾ ਕਿ ਉਹ ਕੁਝ ਦਿਨ ਬਾਅਦ ਦੇ ਦਿੱਤਾ ਜਾਵੇਗਾ।

 


ਵਿਆਹ ਸਮੇਂ ਲੜਕੀ ਦੇ ਮਾਤਾ-ਪਿਤਾ ਵੀ ਜਦੋਂ ਨਾ ਪੁੱਜੇ ਤਾਂ ਵਿਚੋਲਣ ਨੇ ਕਿਹਾ ਕਿ ਉਹ ਬੀਮਾਰ ਹਨ ਜਿਸ ਕਾਰਨ ਉਹ ਨਹੀਂ ਆ ਸਕੇ। ਵਿਆਹ ਉਪਰੰਤ ਵਿਚੋਲਣ ਨੂੰ 40 ਹਜ਼ਾਰ ਰੁਪਏ ਦੇ ਦਿੱਤਾ ਅਤੇ ਲਾਡ਼ਾ ਨਵੀਂ ਲਾੜੀ ਦੀ ਡੋਲੀ ਘਰ ਲੈ ਆਇਆ। ਵਿਆਹ ਵਿਚ ਸਹੁਰੇ ਪਰਿਵਾਰ ਵਲੋਂ ਲੜਕੀ ਨੂੰ ਇੱਕ ਸੋਨੇ ਦੀ ਮੁੰਦਰੀ, ਵਾਲੀਆਂ, ਚਾਂਦੀ ਦੀ ਚੂੜੀ , ਝਾਂਜਰਾਂ ਅਤੇ ਹੋਰ ਕੱਪੜੇ ਵੀ ਦਿੱਤੇ ਗਏ। ਵਿਆਹ ਤੋਂ 2 ਦਿਨ ਬਾਅਦ ਹੀ ਵਿਚੋਲਣ ਦਾ ਫੋਨ ਆਇਆ ਕਿ ਲੜਕੀ ਦੇ ਮਾਤਾ ਨੂੰ ਹਾਰਟ ਅਟੈਕ ਆ ਗਿਆ ਹੈ ਅਤੇ ਕੱਲ੍ਹ ਉਸ ਨੂੰ ਸੋਲਨ ਲੈ ਕੇ ਜਾਣਾ ਹੈ। ਸਹੁਰੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਵਿਚੋਲਣ ਨੂੰ ਕਿਹਾ ਕਿ ਅਸੀਂ ਵੀ ਆਪਣੀ ਨੂੰਹ ਦੇ ਮਾਪਿਆਂ ਨੂੰ ਮਿਲਣ ਚੱਲਦੇ ਹਾਂ ਤਾਂ ਉਸਨੇ ਨਾਂਹ ਕਰ ਦਿੱਤੀ ਕਿ ਉਹ ਕੁਝ ਦਿਨ ਬਾਅਦ ਨਵ-ਵਿਆਹੁਤਾ ਨੂੰ ਸਹੁਰੇ ਘਰ ਛੱਡ ਦੇਵੇਗੀ।

ਵਿਚੋਲਣ ਜਸਵਿੰਦਰ ਕੌਰ ਤੇ ਸਪਨਾ ਨਾਮ ਦੀ ਔਰਤ ਸਾਡੇ ਘਰ ਆ ਕੇ ਮੇਰੀ ਨੂੰਹ ਨੂੰ ਆਪਣੇ ਨਾਲ ਲੈ ਗਏ ਅਤੇ ਜੋ ਸੋਨੇ ਦੇ ਗਹਿਣੇ ਤੇ ਹੋਰ ਸਮਾਨ ਤੋਂ ਇਲਾਵਾ ਘਰ ਵਿਚ ਪਏ ਕੱਪਡ਼ੇ ਅਤੇ 2 ਲੱਖ ਰੁਪਏ ਨਕਦੀ ਵੀ ਲੈ ਗਈ ਜਿਸ ਕਾਰਨ ਸਾਨੂੰ ਸ਼ੱਕ ਹੋਇਆ ਕਿ ਉਨ੍ਹਾਂ ਨਾਲ ਧੋਖਾ ਹੋ ਰਿਹਾ ਹੈ। ਕੁਝ ਦਿਨ ਬਾਅਦ ਜਦੋਂ ਉਨ੍ਹਾਂ ਦੀ ਨੂੰਹ ਵਾਪਸ ਨਾ ਆਈ ਤਾਂ ਉਨ੍ਹਾਂ ਵਿਚੋਲਣ ਜਸਵਿੰਦਰ ਕੌਰ ਨੂੰ ਫੋਨ ਕੀਤਾ ਤਾਂ ਉਸਨੇ ਅੱਗੋਂ ਮੰਦਾ ਚੰਗਾ ਬੋਲਿਆ। ਸ਼ਿਕਾਇਤਕਰਤਾ ਅਨੁਸਾਰ ਉਨ੍ਹਾਂ ਨਾਲ ਬਹੁਤ ਵੱਡਾ ਧੋਖਾ ਹੋਇਆ ਹੈ ਅਤੇ ਉਸਦੇ ਜਵਾਨ ਲੜਕੇ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ। ਉਨ੍ਹਾਂ ਦੱਸਿਆ ਕਿ ਵਿਚੋਲਣ ਤੇ ਨੂੰਹ ਨੇ ਮਿਲ ਕੇ ਸਾਡੇ ਪੈਸੇ ਤੇ ਸਮਾਨ ਵੀ ਹੜੱਪ ਲਿਆ। ਨੌਜਵਾਨ ਦੇ ਘਰ ਵਿਚ ਅਜੇ ਵਿਆਹ ਦੀਆਂ ਰਸਮਾਂ ਅਤੇ ਰਿਸ਼ਤੇਦਾਰਾਂ ਨੂੰ ਪਾਰਟੀ ਦੇਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਕਿ ਪਰ ਅਚਾਨਕ ਨਵੀਂ ਵਹੁਟੀ ਦੇ ਕਾਰਨਾਮੇ ਨੇ ਸਭ ਨੂੰ ਹੈਰਾਨ ਕਰ ਦਿੱਤਾ। ਸ਼ਿਕਾਇਤਕਰਤਾ ਨੇ ਇਹ ਵੀ ਕਿਹਾ ਕਿ ਮਾਛੀਵਾੜਾ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਵੀ ਦਰਜ ਕਰਵਾਈ ਹੈ ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋ ਰਹੀ ਜਿਸ ਤੋਂ ਉਹ ਬੇਹੱਦ ਪ੍ਰੇਸ਼ਾਨ ਹਨ।

Tags: Bridalcrime newsgroomlatest newspro punjab tvpunjabpunjab newspunjabi newssamralaScam
Share780Tweet488Share195

Related Posts

ਤਰਨਤਾਰਨ ਲਾਅ ਕਾਲਜ ‘ਚ ਆਪਣੇ ਸਹਿਪਾਠੀ ਦਾ ਕਤਲ ਕਰਨ ਵਾਲੇ ਪ੍ਰਿੰਸ ਨੇ ਵੀ ਤੋੜਿਆ ਦਮ

ਫਰਵਰੀ 12, 2026

‘ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ’ ਰਾਹੀਂ ਵਿਆਪਕ ਨਿਵੇਸ਼ ਹੋਣ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਵੱਡੇ ਮੌਕੇ ਸਿਰਜੇ ਜਾਣਗੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਫਰਵਰੀ 12, 2026

ਭਾਰਤ-ਅਮਰੀਕਾ ਟ੍ਰੇਡ ਡੀਲ ਦੇਸ਼ ਦੇ ਕਿਸਾਨਾਂ ਨਾਲ ਸਭ ਤੋਂ ਵੱਡੀ ਗੱਦਾਰੀ:ਕੁਲਦੀਪ ਧਾਲੀਵਾਲ

ਫਰਵਰੀ 12, 2026

ਮਾਨਸਾ : ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਐਸਐਸਪੀ ਦਫ਼ਤਰ ਬਾਹਰ ਲਾਇਆ ਧਰਨਾ, ਪੜ੍ਹੋ ਵੇਰਵਾ

ਫਰਵਰੀ 11, 2026

ਵਿਦੇਸ਼ ‘ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਫਰਵਰੀ 11, 2026

ਨਸ਼ਾ ਤਸਕਰਾਂ ਦੇ ਸਿਆਸੀ ਸਰਪ੍ਰਸਤਾਂ ਨਾਲ ਰਾਜਪਾਲ ਦੀ ਯਾਤਰਾ, ਸਿਰਫ਼ ਦਿਖਾਵਾ: ਕੁਲਦੀਪ ਧਾਲੀਵਾਲ

ਫਰਵਰੀ 11, 2026
Load More

Recent News

ਚਾਰਜਿੰਗ ਦੀ ਗਲਤੀ ਤੁਹਾਡੇ ਫ਼ੋਨ ਨੂੰ ਪਹੁੰਚਾ ਸਕਦੀ ਹੈ ਨੁਕਸਾਨ; ਅੱਜ ਹੀ ਬਦਲੋ ਇਹ ਆਦਤ

ਫਰਵਰੀ 12, 2026

ਖਜੂਰ ਜਾਂ ਗੁੜ, ਭਾਰ ਘਟਾਉਣ ਲਈ ਕਿਹੜਾ ਕੁਦਰਤੀ ਮਿੱਠਾ ਹੈ ਵਧੇਰੇ ਫਾਇਦੇਮੰਦ?

ਫਰਵਰੀ 12, 2026

ਉੜਦ, ਮਸੂਰ, ਮੂੰਗ ਜਾਂ ਚਨਾ: ਕਿਸ ਦਾਲ ਵਿੱਚ ਹੁੰਦਾ ਹੈ ਸਭ ਤੋਂ ਵੱਧ ਪ੍ਰੋਟੀਨ?

ਫਰਵਰੀ 12, 2026

ਕਿੰਨਾ ਚਿਰ ਠੀਕ ਰਹਿੰਦਾ ਹੈ ਅਚਾਰ? ਜਾਣੋ ਸ਼ੈਲਫ ਲਾਈਫ ਤੇ ਸਟੋਰੇਜ ਕਿਸਮਾਂ ਬਾਰੇ

ਫਰਵਰੀ 12, 2026

UPSC IES/ISS ਪ੍ਰੀਖਿਆ 2026 ਰਜਿਸਟ੍ਰੇਸ਼ਨ ਸ਼ੁਰੂ, ਇਸ ਤਰਾਂ ਕਰ ਸਕਦੇ ਹੋ ਅਪਲਾਈ

ਫਰਵਰੀ 12, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.