ਭਾਰਤੀ ਟੀਮ ਵਿਸ਼ਵ ਕੱਪ 2023 ਵਿੱਚ ਆਪਣਾ ਦੂਜਾ ਮੈਚ ਖੇਡਣ ਦੀ ਤਿਆਰੀ ਕਰ ਰਹੀ ਹੈ। ਇਹ ਮੈਚ 11 ਅਕਤੂਬਰ ਨੂੰ ਅਫਗਾਨਿਸਤਾਨ ਖਿਲਾਫ ਖੇਡਿਆ ਜਾਵੇਗਾ। ਇਸ ਮੈਚ ਤੋਂ ਪਹਿਲਾਂ ਹੀ ਖ਼ਬਰ ਆਈ ਸੀ ਕਿ ਸ਼ੁਭਮਨ ਗਿੱਲ ਇਸ ਮੈਚ ਵਿੱਚ ਟੀਮ ਦਾ ਹਿੱਸਾ ਨਹੀਂ ਹੋਣਗੇ। ਹੁਣ ਇੱਕ ਅਜਿਹਾ ਅਪਡੇਟ ਆਇਆ ਹੈ ਜੋ ਉਸ ਦੀ ਸਿਹਤ ਨੂੰ ਲੈ ਕੇ ਚਿੰਤਾ ਪੈਦਾ ਕਰਦਾ ਹੈ।
ਕ੍ਰਿਕਬਜ਼ ਦੀ ਰਿਪੋਰਟ ਮੁਤਾਬਕ ਡੇਂਗੂ ਤੋਂ ਪ੍ਰਭਾਵਿਤ ਸ਼ੁਭਮਨ ਗਿੱਲ ਨੂੰ 9 ਅਕਤੂਬਰ ਦੀ ਸਵੇਰ ਚੇਨਈ ਦੇ ਕਾਵੇਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਇਸ ਤੋਂ ਇਲਾਵਾ ਭਾਰਤੀ ਟੀਮ ਦੇ ਨਾਲ ਸਫਰ ਕਰ ਰਹੇ ਡਾਕਟਰ ਰਿਜ਼ਵਾਨ ਖਾਨ ਵੀ ਗਿੱਲ ਦੀ ਦੇਖਭਾਲ ਕਰ ਰਹੇ ਹਨ। ਰਿਪੋਰਟ ਦੇ ਅਨੁਸਾਰ. ਗਿੱਲ ਦੇ ਪਲੇਟਲੇਟ ਕਾਊਂਟ ਘੱਟ ਹੋ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ ਸੀ। ਅਜਿਹੇ ‘ਚ 14 ਅਕਤੂਬਰ ਨੂੰ ਪਾਕਿਸਤਾਨ ਖਿਲਾਫ ਹੋਣ ਵਾਲੇ ਮੈਚ ‘ਚ ਗਿੱਲ ਦਾ ਖੇਡਣਾ ਮੁਸ਼ਕਿਲ ਹੈ।
🚨 Medical Update: Shubman Gill 🚨
More Details 🔽 #TeamIndia | #CWC23 | #MeninBluehttps://t.co/qbzHChSMnm
— BCCI (@BCCI) October 9, 2023
ਗਿੱਲ ਅਫਗਾਨਿਸਤਾਨ ਖਿਲਾਫ ਟੀਮ ਦੇ ਅਗਲੇ ਮੈਚ ‘ਚ ਨਹੀਂ ਖੇਡ ਸਕਣਗੇ। ਬੀਸੀਸੀਆਈ ਨੇ ਇੱਕ ਪੋਸਟ ਸ਼ੇਅਰ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ। ਭਾਰਤ ਦਾ ਅਫਗਾਨਿਸਤਾਨ ਖਿਲਾਫ ਮੈਚ 11 ਅਕਤੂਬਰ ਨੂੰ ਦਿੱਲੀ ‘ਚ ਖੇਡਿਆ ਜਾਵੇਗਾ। ਪਰ ਗਿੱਲ ਫਿਲਹਾਲ ਚੇਨਈ ‘ਚ ਹੀ ਰਹਿਣਗੇ ਅਤੇ ਮੈਡੀਕਲ ਟੀਮ ਦੀ ਨਿਗਰਾਨੀ ‘ਚ ਰਹਿਣਗੇ।