ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਪਹੁੰਚ ਗਏ ਹਨ। ਫਿਲਹਾਲ ਉਹ ਹਰਿਮੰਦਰ ਸਾਹਿਬ ਦੇ ਅੰਦਰ ਮੱਥਾ ਟੇਕਣ ਗਏ ਹਨ। ਮੱਥਾ ਟੇਕਣ ਤੋਂ ਬਾਅਦ ਉਹ ਅੰਮ੍ਰਿਤਸਰ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਆਸ਼ਾ-ਅਰਦਾਸ, ਸਹੁੰ ਅਤੇ ਖੇਡ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਅੱਜ 40 ਹਜ਼ਾਰ ਤੋਂ ਵੱਧ ਵਿਦਿਆਰਥੀ ਹਰਿਮੰਦਰ ਸਾਹਿਬ ਦੇ ਪਲਾਜ਼ਾ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਪ੍ਰੋਗਰਾਮ ਦੀ ਸ਼ੁਰੂਆਤ ਵਾਕਾਥਨ ਨਾਲ ਹੋਈ।
ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਅੱਜ ਨਸ਼ਾ ਮੁਕਤ ਪੰਜਾਬ ਲਈ ਸਾਂਝੀ ਅਰਦਾਸ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਨਗੇ
ਕਰੀਬ 35 ਹਜ਼ਾਰ ਸਕੂਲੀ ਬੱਚਿਆਂ ਨਾਲ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਅਰਦਾਸ ਕਰਨਗੇ ਮੁੱਖ ਮੰਤਰੀ
ਇਸ ਮੌਕੇ ਸਭ ਤੋਂ ਪਹਿਲਾਂ ਸੱਚਖੰਡ ਸ਼੍ਰੀ ਹਰਮਿੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ ਮੁੱਖਮੰਤਰੀ ਭਗਵੰਤ ਸਿੰਘ ਮਾਨ
ਓਹਨਾ ਦੇ ਨਾਲ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਕੈਬਿਨਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਸਮੇਤ ਅੰਮ੍ਰਿਤਸਰ ਸ਼ਹਿਰ ਦੇ ਵਿਧਾਇਕ ਹਾਜਰ ਰਹਿਣਗੇ
ਅਰਦਾਸ ਉਪਰੰਤ ਉਹ ਸੂਚਨਾ ਕੇਂਦਰ ਦੇ ਬਾਹਰ ਪ੍ਰੈਸ ਨੂੰ ਸੰਬੋਧਨ ਕਰਨਗੇ
ਉੱਥੇ ਹੀ ਅੱਜ ਸਕੂਲੀ ਬੱਚੇ ਪਸੰਤੀ ਰੰਗ ਬਸੰਤੀ ਰੰਗ ਵਿੱਚ ਰੰਗੇ ਹੋਏ ਨਜ਼ਰ ਆਏ
ਉੱਥੇ ਬੱਚਿਆਂ ਚ ਕਾਫੀ ਉਤਸਾਹ ਵੇਖਣ ਨੂੰ ਮਿਲਿਆ ਉਹਨਾਂ ਦਾ ਕਹਿਣਾ ਕਿ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸਾਡਾ ਪੰਜਾਬ ਨਸ਼ਾ ਮੁਕਤ ਹੋਵੇ
ਨਸ਼ਾ ਮੁਕਤ ਪੰਜਾਬ ਦੀ ਸਾਂਝੀ ਅਰਦਾਸ ਮੌਕੇ ਵਖ ਵਖ ਸਕੂਲਾ ਵਲੋ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੀਤੀ ਗਈ ਅਰਦਾਸ
ਅੰਮ੍ਰਿਤਸਰ:- ਮੁਖ ਮੰਤਰੀ ਪੰਜਾਬ ਵਲੋ ਨਸ਼ਾ ਮੁਕਤ ਪੰਜਾਬ ਦੀ ਸਾਂਝੀ ਅਰਦਾਸ ਦੇ ਮੌਕੇ ਵਖ ਵਖ ਸਕੂਲਾ ਵਲੋ ਬਸੰਤੀ ਰੰਗ ਦੀਆ ਪੌਸ਼ਾਕਾ ਪਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਸ਼ੇ ਦੇ ਖਾਤਮੇ ਦੀ ਅਰਦਾਸ ਕਰਨ ਪੰਹੁਚੇ।
ਇਸ ਮੌਕੇ ਗਲਬਾਤ ਕਰਦੀਆ ਸਕੂਲ ਦੇ ਅਧਿਆਪਕਾ ਅਤੇ ਵਿਦਿਆਰਥੀਆ ਵਲੋ ਇਸ ਸੰਬਧੀ ਮੁਖ ਮੰਤਰੀ ਪੰਜਾਬ ਦੇ ਇਸ ਉਪਰਾਲੇ ਦੀ ਸਲਾੰਘਾ ਕਰਦਿਆ ਕਿਹਾ ਕਿ ਇਹ ਇਕ ਬਹੁਤ ਵਧੀਆ ਉਪਰਾਲਾ ਹੈ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਅਰਦਾਸ ਕਦੇ ਵਿਰਥਾ ਨਹੀ ਜਾਂਦੀ ਅਤੇ ਜੋ ਅਜ ਪੰਜਾਬ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆ ਦੇ ਕੋਹੜ ਤੋ ਮੁਕਤ ਕਰਨ ਦਾ ਜੋ ਉਪਰਾਲਾ ਮੁਖ ਮੰਤਰੀ ਪੰਜਾਬ ਵਲੋ ਕੀਤਾ ਜਾ ਰਿਹਾ ਉਹ ਕੀਤੇ ਨਾ ਕੀਤੇ ਸਲਾੰਘਾਯੋਗ ਉਪਰਾਲਾ ਹੈ ਅਤੇ ਸਾਨੂੰ ਮਾਨ ਹੈ ਕਿ ਅਸੀ ਇਸ ਮੁਹਿੰਮ ਦਾ ਹਿਸਾ ਬਣ ਅਜ ਬੰਸਤੀ ਰੰਗ ਵਿਚ ਰੰਗ ਇਥੇ ਗੁਰੂ ਘਰ ਨਸ਼ੇ ਮੁਕਤੀ ਦੀ ਸਾਂਝੀ ਅਰਦਾਸ ਮੌਕੇ ਸ਼ਾਮਿਲ ਹੋਏ ਹਾਂ ਅਤੇ ਜਿਸ ਨਾਲ ਪੰਜਾਬ ਦਾ ਹਰ ਇਕ ਬਚਾ ਨਸ਼ਿਆ ਖਿਲਾਫ ਜਾਗਰੂਕ ਹੋਵੇਗਾ।