ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੁਸ਼ਿਆਰਪੁਰ ਵਿੱਚ ਐਸਸੀ ਭਾਈਚਾਰੇ ਲਈ 5 ਗਾਰੰਟੀਆਂ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਿੱਖਿਆ ਦੀ ਹਾਲਤ ਬਹੁਤ ਮਾੜੀ ਹੈ। ਪਿਛਲੀਆਂ ਸਰਕਾਰਾਂ ਨੇ ਸਕੂਲਾਂ ਨੂੰ ਬਰਬਾਦ ਹੀ ਕੀਤਾ ਹੈ।
ਅੱਜ ਪੰਜਾਬ ਦੇ ਕਈ ਅਜਿਹੇ ਸਰਕਾਰੀ ਸਕੂਲ ਹਨ ਜਿੱਥੇ ਅਧਿਆਪਕ ਨਹੀਂ ਹਨ। ਹੁਣ ਤੱਕ ਹਰ ਸਰਕਾਰ ਨੇ ਸਿਰਫ SC ਭਾਈਚਾਰੇ ਨੂੰ ਹੀ ਵਰਤਿਆ ਹੈ, ਜਿਸ ਕਾਰਨ ਅਸੀਂ ਇਸ ਭਾਈਚਾਰੇ ਨੂੰ ਪੰਜ ਅਜਿਹੀਆਂ ਗਾਰੰਟੀਆਂ ਦੇਣ ਜਾ ਰਹੇ ਹਾਂ, ਜਿਸ ਨਾਲ ਉਨ੍ਹਾਂ ਨੂੰ ਫਾਇਦਾ ਹੋਵੇਗਾ।
ਕੇਜਰੀਵਾਲ ਦੀਆਂ ਪੰਜਾਬ ‘ਚ 5 ਗਾਰੰਟੀਆਂ
ਹਰ ਬੱਚੇ ਲਈ ਚੰਗੀ ਅਤੇ ਮੁਫ਼ਤ ਸਿੱਖਿਆ।
ਕੋਚਿੰਗ ਦੀ ਫੀਸ ਦੇਵੇਗੀ ਸਰਕਾਰ
ਸਿੱਖਿਆ ਲਈ ਵਿਦਿਆਰਥੀਆਂ ਨੂੰ ਵਿਦੇਸ਼ ਭੇਜੇਗੀ ਸਰਕਾਰ।
ਐਸਸੀ ਭਾਈਚਾਰੇ ਨੂੰ ਸਿਹਤ ਸਹੂਲਤਾਂ ਮਿਲਣਗੀਆਂ ਮੁਫ਼ਤ।
ਔਰਤਾਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨਾ