ਮੰਗਲਵਾਰ, ਸਤੰਬਰ 16, 2025 07:20 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਖੇਮਕਰਨ ਤੋਂ ਚੰਡੀਗੜ੍ਹ ਤੇ ਤਰਨ ਤਾਰਨ ਤੋਂ ਸ੍ਰੀ ਮੁਕਤਸਰ ਸਾਹਿਬ ਲਈ ਆਪਣੀ ਕਿਸਮ ਦੀਆਂ ਪਹਿਲੀਆਂ ਸਿੱਧੀਆਂ ਬੱਸਾਂ ਹਰੀ ਝੰਡੀ ਵਿਖਾ ਕੇ ਰਵਾਨਾ

by Gurjeet Kaur
ਅਕਤੂਬਰ 24, 2023
in ਪੰਜਾਬ
0
ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਖੇਮਕਰਨ ਤੋਂ ਚੰਡੀਗੜ੍ਹ ਅਤੇ ਤਰਨ ਤਾਰਨ ਤੋਂ ਸ੍ਰੀ ਮੁਕਤਸਰ ਸਾਹਿਬ ਲਈ ਆਪਣੀ ਕਿਸਮ ਦੀਆਂ ਪਹਿਲੀਆਂ ਸਿੱਧੀਆਂ ਬੱਸਾਂ ਹਰੀ ਝੰਡੀ ਵਿਖਾ ਕੇ ਰਵਾਨਾ
 
ਪੰਜਾਬ ਦੇ ਟਰਾਂਸਪੋਰਟ ਮੰਤਰੀ  ਲਾਲਜੀਤ ਸਿੰਘ ਭੁੱਲਰ ਨੇ ਅੱਜ ਸਰਹੱਦੀ ਖੇਤਰ ਤੋਂ ਆਪਣੀ ਕਿਸਮ ਦੀਆਂ ਪਹਿਲੀਆਂ ਦੋ ਸਿੱਧੀਆਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਨ੍ਹਾਂ ਵਿੱਚੋਂ ਇੱਕ ਬੱਸ ਖੇਮਕਰਨ ਤੋਂ ਚੰਡੀਗੜ੍ਹ ਤੱਕ ਸਿੱਧੀ ਸਰਹੱਦੀ ਪੱਟੀ ਨੂੰ ਰਾਜ ਦੀ ਰਾਜਧਾਨੀ ਨਾਲ ਜੋੜੇਗੀ ਜਦਕਿ ਦੂਜੀ ਬੱਸ ਤਰਨ ਤਾਰਨ ਤੋਂ ਸ੍ਰੀ ਮੁਕਤਸਰ ਸਾਹਿਬ ਦਰਮਿਆਨ ਚੱਲੇਗੀ।
ਬੱਸਾਂ ਦੀ ਸ਼ੁਰੂਆਤ ਕਰਨ ਉਪਰੰਤ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸਰਹੱਦੀ ਖੇਤਰ ਦੇ ਵਸਨੀਕਾਂ ਦੀ ਸਹੂਲਤ ਨੂੰ ਮੁੱਖ ਰੱਖ ਕੇ ਸਰਹੱਦੀ ਖੇਤਰ ਤੋਂ ਦੂਜੇ ਰਾਜਾਂ ਅਤੇ ਸੂਬੇ ਅੰਦਰ ਕਈ ਸਿੱਧੀਆਂ ਬੱਸਾਂ ਦੇ ਰੂਟ ਸ਼ੁਰੂ ਕੀਤੇ ਹਨ। ਇਸ ਉਪਰਾਲੇ ਤਹਿਤ ਇਸ ਤੋਂ ਪਹਿਲਾਂ ਪੱਟੀ ਤੋਂ ਸ਼ਿਮਲਾ ਲਈ ਸਿੱਧੀ ਬੱਸ ਸ਼ੁਰੂ ਕੀਤੀ ਗਈ ਸੀ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਪੱਟੀ ਡਿਪੂ ਦੀ ਨਵੀਂ ਬੱਸ ਖੇਮਕਰਨ ਬੱਸ ਸਟੈਂਡ ਤੋਂ ਸਵੇਰੇ 4:45 ਵਜੇ ਰਵਾਨਾ ਹੋਵੇਗੀ ਅਤੇ ਭਿੱਖੀਵਿੰਡ, ਪੱਟੀ, ਮੋਗਾ ਅਤੇ ਲੁਧਿਆਣਾ ਤੋਂ ਹੁੰਦੀ ਹੋਈ 11:30 ਵਜੇ ਚੰਡੀਗੜ੍ਹ ਪਹੁੰਚੇਗੀ। ਇਹ ਬੱਸ ਆਈ.ਐਸ.ਬੀ.ਟੀ. ਚੰਡੀਗੜ੍ਹ ਤੋਂ ਸਵੇਰੇ 11:50 ਵਜੇ ਵਾਪਸ ਮੁੜੇਗੀ ਅਤੇ ਉਸੇ ਰਸਤੇ ਰਾਹੀਂ ਸ਼ਾਮ 7:30 ਵਜੇ ਖੇਮਕਰਨ ਪਹੁੰਚੇਗੀ। ਇਸ ਬੱਸ ਦਾ ਇਕ ਤਰਫ਼ਾ ਕਿਰਾਇਆ 360 ਰੁਪਏ ਨਿਰਧਾਰਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਤਰਨ ਤਾਰਨ ਡਿਪੂ ਦੀ ਦੂਜੀ ਬੱਸ ਤਰਨ ਤਾਰਨ ਬੱਸ ਸਟੈਂਡ ਤੋਂ ਸਵੇਰੇ 5:40 ਵਜੇ ਰਵਾਨਾ ਹੋਵੇਗੀ ਅਤੇ ਝਬਾਲ, ਠੱਠਾ (ਬਾਬਾ ਬੁੱਢਾ ਸਾਹਿਬ), ਅੰਮ੍ਰਿਤਸਰ, ਹਰੀਕੇ, ਮੱਖੂ ਅਤੇ ਜ਼ੀਰਾ ਤੋਂ ਹੁੰਦੀ ਹੋਈ ਦੁਪਹਿਰ 12:00 ਵਜੇ ਸ੍ਰੀ ਮੁਕਤਸਰ ਸਾਹਿਬ ਪਹੁੰਚੇਗੀ, ਜੋ ਸ੍ਰੀ ਮੁਕਤਸਰ ਸਾਹਿਬ ਤੋਂ ਦੁਪਹਿਰ 12:35 ‘ਤੇ ਵਾਪਸੀ ਕਰਦਿਆਂ ਉਸੇ ਰੂਟ ਰਾਹੀਂ ਸ਼ਾਮ 5:40 ਵਜੇ ਤਰਨ ਤਾਰਨ ਪਹੁੰਚੇਗੀ। ਇਸ ਬੱਸ ਦਾ ਇਕ ਤਰਫ਼ਾ ਕਿਰਾਇਆ 255 ਰੁਪਏ ਹੈ।
 ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਰੋਡਵੇਜ਼/ਪਨਬੱਸ ਦਾ ਮਾਲੀਆ ਨਿਰੰਤਰ ਵਾਧੇ ਵੱਲ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਸ਼ਹਿਰਾਂ ਤੋਂ ਵੀ ਬੱਸਾਂ ਚਲਾਈਆਂ ਜਾਣਗੀਆਂ।
ਕੈਬਨਿਟ ਮੰਤਰੀ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਪਹਿਲਾਂ ਹੀ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਲੋਕਾਂ ਦੀ ਮੰਗ ਦੇ ਆਧਾਰ ‘ਤੇ ਬੱਸ ਰੂਟ ਬਣਾਉਣ ਤਾਂ ਜੋ ਲੋਕਾਂ ਲਈ ਸਸਤੀ ਅਤੇ ਆਰਾਮਦਾਇਕ ਬੱਸ ਸੇਵਾ ਯਕੀਨੀ ਬਣਾਈ ਜਾ ਸਕੇ।
 ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਪਾਰਦਰਸ਼ੀ ਅਤੇ ਕੁਸ਼ਲ ਨੀਤੀਆਂ ਸਦਕਾ ਟਰਾਂਸਪੋਰਟ ਵਿਭਾਗ ਤਰੱਕੀ ਦੀਆਂ ਰਾਹਾਂ ‘ਤੇ ਹੈ। ਮਾਨ ਸਰਕਾਰ ਨੇ ਪੰਜਾਬ ਤੋਂ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਬਹੁਤ ਹੀ ਸਸਤੇ ਕਿਰਾਏ ‘ਤੇ ਲਗ਼ਜ਼ਰੀ ਵਾਲਵੋ ਬੱਸ ਸੇਵਾ ਸ਼ੁਰੂ ਕੀਤੀ ਹੈ ਅਤੇ ਇਸ ਸਮੇਂ ਸੂਬੇ ਦੇ ਵੱਖ-ਵੱਖ ਸ਼ਹਿਰਾਂ ਤੋਂ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਲਗਭਗ 25 ਬੱਸਾਂ ਚੱਲ ਰਹੀਆਂ ਹਨ।
Tags: AAP minister Laljit bhullarpro punjab tvpunjab roadwayspunjabi newsTransport Minister
Share210Tweet132Share53

Related Posts

ਗੁਰਦੁਆਰੇ ‘ਚ ਰਾਹੁਲ ਗਾਂਧੀ ਨੂੰ ਸਿਰੋਪਾਓ ਦੇਣ ‘ਤੇ ਵਿਵਾਦ, SGPC ਨੇ ਜਾਂਚ ਕੀਤੀ ਸ਼ੁਰੂ

ਸਤੰਬਰ 16, 2025

ਮੁੱਖ ਮੰਤਰੀ ਖੜ੍ਹੇ ਹੜ੍ਹ ਪੀੜਤਾਂ ਨਾਲ : ਪੰਜਾਬ ਸਰਕਾਰ ਨੇ ਕਾਇਮ ਕੀਤੀ ਲੋਕਤੰਤਰ ਦੀ ਸੱਚੀ ਮਿਸਾਲ

ਸਤੰਬਰ 16, 2025

ਸੂਬੇ ‘ਚ ਅੱਜ ਤੋਂ ਝੋਨੇ ਦੀ ਸਰਕਾਰੀ ਖਰੀਦ ਹੋਈ ਸ਼ੁਰੂ, ਪੰਜਾਬ ਭਰ ‘ਚ ਬਣਾਏ ਗਏ 1822 ਖਰੀਦ ਕੇਂਦਰ

ਸਤੰਬਰ 16, 2025

ਬਰਨਾਲਾ ਦੇ ਇਸ ਪਿੰਡ ਨੇ ਪ੍ਰਵਾਸੀ ਮਜ਼ਦੂਰਾਂ ਦੇ ਬਾਈਕਾਟ ਦਾ ਕੀਤਾ ਐਲਾਨ, ਪੰਚਾਇਤ ਵੱਲੋਂ ਮਤਾ ਪਾਸ

ਸਤੰਬਰ 16, 2025

Punjab Weather Update: ਅੱਜ ਕਿਵੇਂ ਦਾ ਰਹੇਗਾ ਪੰਜਾਬ ਦਾ ਮੌਸਮ, ਕਿੱਥੇ ਕਿੱਥੇ ਮੀਂਹ ਪੈਣ ਦੀ ਹੈ ਸੰਭਾਵਨਾ

ਸਤੰਬਰ 16, 2025

ਪੰਜਾਬ ‘ਚ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਪੰਜਾਬ ਸਰਕਾਰ ਦਾ ਵੱਡਾ ਕਦਮ, ‘EASY REGISTRY’ ਸਕੀਮ ਦੀ ਸ਼ੁਰੂਆਤ

ਸਤੰਬਰ 15, 2025
Load More

Recent News

ਰਾਜ ਕੁੰਦਰਾ ਤੋਂ 60 ਕਰੋੜ ਦੇ ਧੋਖਾਧੜੀ ਮਾਮਲੇ ਵਿੱਚ ਪੁਲਿਸ ਨੇ ਕੀਤੀ 5 ਘੰਟੇ ਤੱਕ ਪੁੱਛਗਿੱਛ

ਸਤੰਬਰ 16, 2025

ਗੁਰਦੁਆਰੇ ‘ਚ ਰਾਹੁਲ ਗਾਂਧੀ ਨੂੰ ਸਿਰੋਪਾਓ ਦੇਣ ‘ਤੇ ਵਿਵਾਦ, SGPC ਨੇ ਜਾਂਚ ਕੀਤੀ ਸ਼ੁਰੂ

ਸਤੰਬਰ 16, 2025

ਤਿਉਹਾਰਾਂ ਤੋਂ ਪਹਿਲਾਂ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਜ਼ਬਰਦਸਤ ਉਛਾਲ, ਜਾਣੋ 22 ਤੇ 24 ਕੈਰੇਟ ਦੇ ਨਵੇਂ ਰੇਟ

ਸਤੰਬਰ 16, 2025

ਉਤਰਾਖੰਡ ‘ਚ ਮੁੜ ਵਰ੍ਹਿਆ ਕੁਦਰਤ ਦਾ ਕ*ਹਿ*ਰ, ਰੁੜ੍ਹੇ ਪੁਲ, ਢਹਿ-ਢੇਰੀ ਹੋਇਆ ਦੁਕਾਨਾਂ ਤੇ ਹੋਟਲ

ਸਤੰਬਰ 16, 2025

ਪ੍ਰੀ-ਆਰਡਰ ਦੇ ਮਾਮਲੇ ਵਿੱਚ iPhone 17 ਨੇ ਆਈਫੋਨ 16 ਨੂੰ ਛੱਡ ਦਿੱਤਾ ਪਿੱਛੇ

ਸਤੰਬਰ 16, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.