ਕੈਨੇਡਾ ਤੋਂ ਬੇਹਦ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਹੋ ਗਈ।ਦੱਸ ਦੇਈਏ ਕਿ ਮ੍ਰਿਤਕ ਦੀ ਪਛਾਣ ਗੁਰਮਿੰਦਰ ਸਿੰਘ ਵਜੋਂ ਹੋਈ ਹੈ।ਜੋ ਕਿ 5 ਸਾਲ ਪਹਿਲਾਂ ਕੈਨੇਡਾ ਗਿਆ ਸੀ।ਮ੍ਰਿਤਕ ਗੁਰਮਿੰਦਰ ਲੁਧਿਆਣਾ ਦੇ ਪਿੰਡ ਦੇਹੜਕਾ ਦਾ ਰਹਿਣ ਵਾਲਾ ਸੀ।ਜਾਣਕਾਰੀ ਮੁਤਾਬਕ ਗੁਰਮਿੰਦਰ ਸਿੰਘ ਉਥੇ ਪੀਆਰ ਹੋ ਚੁੱਕਾ ਸੀ ਤੇ ਇਸਦੀ ਖੁਸ਼ਖਬਰੀ ਦੇਣ ਲਈ ਉਸਨੇ ਜਲਦ ਪਿੰਡ ਆਉਣਾ ਸੀ।