ਸ਼ਨੀਵਾਰ, ਫਰਵਰੀ 14, 2026 06:50 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸੂਬੇ ‘ਚ ਖੁੰਬ ਉਤਪਾਦਨ ਨੂੰ ਪ੍ਰਫੁੱਲਿਤ ਕਰਨ ਲਈ ਹਰ ਹੰਭਲਾ ਮਾਰਨ ਦੀ ਹਦਾਇਤ

by Gurjeet Kaur
ਅਕਤੂਬਰ 28, 2023
in ਪੰਜਾਬ
0
ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸੂਬੇ ‘ਚ ਖੁੰਬ ਉਤਪਾਦਨ ਨੂੰ ਪ੍ਰਫੁੱਲਿਤ ਕਰਨ ਲਈ ਹਰ ਹੰਭਲਾ ਮਾਰਨ ਦੀ ਹਦਾਇਤ
ਵੱਖ-ਵੱਖ ਅੱਠ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਵਿਸਥਾਰਤ ਮੀਟਿੰਗ
ਪੰਜਾਬ ਦੇ ਬਾਗ਼ਬਾਨੀ ਮੰਤਰੀ  ਚੇਤਨ ਸਿੰਘ ਜੋੜੇਮਾਜਰਾ ਨੇ ਅੱਜ ਵੱਖ-ਵੱਖ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੂਬੇ ਵਿੱਚ ਖੁੰਬ ਉਤਪਾਦਨ ਦੇ ਕਿੱਤੇ ਨੂੰ ਪ੍ਰਫੁੱਲਿਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ ਤਾਂ ਜੋ ਫ਼ਸਲੀ ਵਿਭਿੰਨਤਾ ਨੂੰ ਹੁਲਾਰਾ ਮਿਲ ਸਕੇ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ। ਉਨ੍ਹਾਂ ਸੀਜ਼ਨ ਦੌਰਾਨ ਮੰਡੀਆਂ ਵਿੱਚ ਖੁੰਬਾਂ ਦੀ ਵਧੇਰੇ ਆਮਦ ਅਤੇ ਘੱਟ ਰੇਟ ਤੋਂ ਬਚਾਉਣ ਲਈ ਵਾਧੂ ਖੁੰਬਾਂ ਨੂੰ ਪ੍ਰੋਸੈਸਿੰਗ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।
ਸੂਬੇ ਦੇ ਖੁੰਬ ਉਤਪਾਦਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਭਵਨ ਵਿਖੇ ਵੱਖ-ਵੱਖ ਅੱਠ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ   ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਖੁੰਬ ਉਤਪਾਦਨ ਖੇਤੀਬਾੜੀ ਨਾਲ ਜੁੜਿਆ ਕਿੱਤਾ ਹੈ, ਇਸ ਲਈ ਇਸ ਕਿੱਤੇ ਨੂੰ ਫ਼ੈਕਟਰੀ ਐਕਟ ਤੋਂ ਬਾਹਰ ਕੱਢਿਆ ਜਾਵੇ ਅਤੇ ਇਸ ਕਾਰਵਾਈ ਨੂੰ ਸਮਾਂਬੱਧ ਕਰਕੇ ਜਲਦੀ ਨਿਪਟਾਰਾ ਕੀਤਾ ਜਾਵੇ। ਕੈਬਨਿਟ ਮੰਤਰੀ ਨੇ ਲੇਬਰ ਵਿਭਾਗ ਤੋਂ ਡਿਪਟੀ ਡਾਇਰੈਕਟਰ ਫ਼ੈਕਟਰੀਜ਼ ਇੰਜੀਨੀਅਰ ਦਵਾਰਕਾ ਦਾਸ ਨੂੰ ਕਿਹਾ ਕਿ ਉਹ ਖੁੰਬ ਯੂਨਿਟਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਕੇ ਤੁਰੰਤ ਰਿਪੋਰਟ ਦੇਣ।
ਕੈਬਨਿਟ ਮੰਤਰੀ ਨੇ ਬਾਗ਼ਬਾਨੀ ਵਿਭਾਗ ਦੇ ਡਾਇਰੈਕਟਰ  ਸ਼ੈਲੇਂਦਰ ਕੌਰ ਨੂੰ ਆਦੇਸ਼ ਦਿੱਤੇ ਕਿ ਵਿਭਾਗ ਵੱਲੋਂ ਕੋਲਡ ਸਟੋਰਾਂ ਲਈ ਸੋਲਰ ਪੈਨਲ ਲਾਉਣ ‘ਤੇ ਦਿੱਤੀ ਜਾਂਦੀ ਸਬਸਿਡੀ ਦੀ ਤਰਜ਼ ‘ਤੇ ਖੁੰਬ ਉਤਪਾਦਕਾਂ ਨੂੰ ਵੀ ਇਸ ਸਕੀਮ ਅਧੀਨ ਲਿਆਂਦਾ ਜਾਵੇ। ਉਨ੍ਹਾਂ ਡਾਇਰੈਕਟਰ ਬਾਗ਼ਬਾਨੀ ਨੂੰ ਤੁਰੰਤ ਅਜਿਹੀ ਸਕੀਮ ਬਣਾ ਕੇ ਪ੍ਰਵਾਨਗੀ ਲਈ ਸਰਕਾਰ ਨੂੰ ਭੇਜਣ ਲਈ ਕਿਹਾ।
ਖੁੰਬ ਉਤਪਾਦਕਾਂ ਵੱਲੋਂ ਖੁੰਬ ਯੂਨਿਟਾਂ ਨੂੰ ਰਿਆਇਤੀ ਦਰਾਂ ‘ਤੇ ਬਿਜਲੀ ਸਪਲਾਈ ਦੇਣ ਦੀ ਮੰਗ ਬਾਰੇ ਸ. ਜੌੜਾਮਾਜਰਾ ਨੇ ਬਿਜਲੀ ਵਿਭਾਗ ਦੇ ਡਿਪਟੀ ਸੀ.ਈ. ਸ੍ਰੀ ਡੀ.ਐਸ. ਤੂਰ ਡਿਪਟੀ ਨੂੰ ਹਦਾਇਤ ਕੀਤੀ ਕਿ ਉਹ ਇਸ ਸਬੰਧੀ ਵਿਉਂਤਬੰਧੀ ਕਰਕੇ ਰਿਪੋਰਟ ਪੇਸ਼ ਕਰਨ। ਡਿਪਟੀ ਸੀ.ਈ. ਨੇ ਕੈਬਨਿਟ ਮੰਤਰੀ ਨੂੰ ਜਾਣੂ ਕਰਵਾਇਆ ਕਿ ਇਹ ਮਾਮਲਾ ਪੀ.ਐਸ.ਟੀ.ਸੀ.ਐਲ. ਨਾਲ ਸਬੰਧਤ ਹੈ ਅਤੇ ਉਹ ਛੇਤੀ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰਕੇ ਇਸ ਸਬੰਧੀ ਯੋਗ ਫ਼ੈਸਲਾ ਲੈਣ ਲਈ ਵਿਚਾਰ-ਵਟਾਂਦਰਾ ਕਰਨਗੇ।
ਬਾਗ਼ਬਾਨੀ ਮੰਤਰੀ ਨੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਲੀਗਲ ਮੈਟਰੋਲੌਜੀ ਵਿੰਗ ਦੇ ਕੰਟੋਰੋਲਰ ਸ਼੍ਰੀ ਏ.ਐਸ. ਸ਼ਰਮਾ ਨੂੰ ਹਦਾਇਤ ਕੀਤੀ ਕਿ ਕਿਉਂ ਜੋ ਖੁੰਬ ਉਤਪਾਦਨ ਖੇਤੀਬਾੜੀ ਨਾਲ ਜੁੜਿਆ ਕਿੱਤਾ ਹੈ, ਇਸ ਲਈ ਇਸ ਕਿੱਤੇ ਨੂੰ ਭਾਰਤ ਸਰਕਾਰ ਦੇ ਲੀਗਲ ਮੈਟਰੋਲੌਜੀ ਕਾਨੂੰਨ ਤੋਂ ਛੋਟ ਦੇਣ ਦੀ ਵਿਵਸਥਾ ਕੀਤੀ ਜਾਵੇ।
ਬਾਗ਼ਬਾਨੀ ਮੰਤਰੀ ਨੇ ਖੁੰਬ ਉਤਪਾਦਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਮੰਗਾਂ ਸਬੰਧੀ ਵਿਸਥਾਰਤ ਵੇਰਵਾ ਸਬੰਧਤ ਵਿਭਾਗਾਂ ਨਾਲ ਵੀ ਲਿਖਤੀ ਤੌਰ ‘ਤੇ ਸਾਂਝਾ ਕਰਨ।
ਮੀਟਿੰਗ ਵਿੱਚ  ਕਨੂੰ ਥਿੰਦ, ਸੰਯੁਕਤ ਡਾਇਰੈਕਟਰ ਇੰਡਸਟ੍ਰੀਜ਼,   ਵਿਸ਼ਵ ਬੰਧੂ ਸੰਯੁਕਤ ਡਾਇਰੈਕਟਰ,  ਪੂਨਮ ਆਰ.ਜੋਸ਼ੀ ਵਧੀਕ ਐਲ.ਆਰ. ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Tags: AAP Cabinet Minister chetan singh jodamajrapro punjab tvpunjabpunjabi news
Share210Tweet131Share53

Related Posts

ਭਾਜਪਾ ਪੰਜਾਬ ਐਸਸੀ ਵਿੰਗ ਦੇ ਵਿੱਤ ਸਕੱਤਰ ਅਮਰਜੀਤ ਸਿੰਘ ਕੋਕਰੀ ਕਲਾਂ ‘ਆਪ’ ਵਿੱਚ ਸ਼ਾਮਲ

ਫਰਵਰੀ 14, 2026

‘ਦਲਿਤ ਵਿਰੋਧੀ ਕਾਂਗਰਸ’ ਖਿਲਾਫ ‘ਆਪ’ ਨੇ ਪੰਜਾਬ ਭਰ ਵਿੱਚ ਕੀਤੇ ਵਿਰੋਧ ਪ੍ਰਦਰਸ਼ਨ, ਪ੍ਰਤਾਪ ਬਾਜਵਾ ਨੇ ਮੰਤਰੀ ਈਟੀਓ ‘ਤੇ ਕੀਤੀ ਸੀ ਜਾਤੀਵਾਦੀ ਟਿੱਪਣੀ

ਫਰਵਰੀ 14, 2026

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੰਮਨ ਭੇਜਣ ਵਾਲੇ ਐਡੀਸ਼ਨਲ ਡਾਇਰੈਕਟਰ ‘ਤੇ ਵੱਡਾ ਐਕਸ਼ਨ

ਫਰਵਰੀ 13, 2026

ਪੰਜਾਬ ਸਰਕਾਰ ਦੀ ਵੱਡੀ ਕਾਰਵਾਈ : ਫ਼ਤਹਿਗੜ੍ਹ ਸਾਹਿਬ ਦੀ ਤਹਿਸੀਲਦਾਰ ਸਸਪੈਂਡ

ਫਰਵਰੀ 13, 2026

ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ‘ਆਪ’ ਦਾ ਪੰਜਾਬ ਭਰ ਵਿੱਚ ਜ਼ੋਰਦਾਰ ਪ੍ਰਦਰਸ਼ਨ, ਕੇਂਦਰ ‘ਤੇ ਦੇਸ਼ ਦੇ ਹਿੱਤ ਵੇਚਣ ਦਾ ਲਾਇਆ ਦੋਸ਼

ਫਰਵਰੀ 13, 2026

‘ਆਪ’ ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਵੱਡਾ ਖੁਲਾਸਾ- ‘ਆਪਰੇਸ਼ਨ ਲੋਟਸ’ ਤਹਿਤ ਭਾਜਪਾ ਨੇ ਦਿੱਤੀ ਵੱਡੀ ਪੇਸ਼ਕਸ਼

ਫਰਵਰੀ 13, 2026
Load More

Recent News

ਜੀਓ ਦਾ ਸਭ ਤੋਂ ਸਸਤਾ ਲੰਬੀ ਵੈਧਤਾ ਵਾਲਾ ਪਲਾਨ, ਪੜ੍ਹੋ ਪੂਰੀ ਖਬਰ

ਫਰਵਰੀ 14, 2026

ਦਿੱਲੀ-ਹਰਿਆਣਾ ਸਮੇਤ 4 ਰਾਜਾਂ ‘ਚ ਵਿਛਾਇਆ ਜਾਵੇਗਾ 389 ਕਿਲੋਮੀਟਰ ਦਾ ਨਵਾਂ ਰੇਲ ਨੈੱਟਵਰਕ, ਕੇਂਦਰ ਸਰਕਾਰ ਤੋਂ ਮਿਲੀ ਮਨਜੂਰੀ

ਫਰਵਰੀ 14, 2026

ਕੀ ਹੁਣ ਹਰ 1,000 ਰੁਪਏ ਦੇ ਟ੍ਰਾਂਸਫਰ ‘ਤੇ ਕਟਣਗੇ ਪੈਸੇ? RBI ਅਤੇ NPCI ਦੇ ਅਸਲ ਨਿਯਮਾਂ ‘ਚ ਕੀਤੇ ਬਦਲਾਅ

ਫਰਵਰੀ 14, 2026

ਅਮਰੀਕਾ ‘ਚ ਲਾਪਤਾ ਹੋਇਆ ਭਾਰਤੀ ਮੂਲ ਦਾ ਵਿਦਿਆਰਥੀ

ਫਰਵਰੀ 14, 2026

ਪਹਿਲੀ ਵਾਰ,ਹਾਈਵੇਅ ‘ਤੇ ਉਤਰਿਆ ਪ੍ਰਧਾਨ ਮੰਤਰੀ ਮੋਦੀ ਦਾ ਜਹਾਜ਼, ਅਸਾਮ ਵਿੱਚ ਐਮਰਜੈਂਸੀ ਪੱਟੀ ਦਾ ਕੀਤਾ ਉਦਘਾਟਨ

ਫਰਵਰੀ 14, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.