ਬਠਿੰਡਾ ਕਤਲਕਾਂਡ ਚ ਸ਼ੂਟਰਾਂ ਦੀ ਗ੍ਰਿਫਤਾਰੀ
ਤਿੰਨ ਸ਼ੂਟਰਾਂ ਦੀ ਹੋਈ ਜ਼ੀਰਕਪੁਰ ਦੀ ਗ੍ਰਿਫਤਾਰੀ
ਵਪਾਰੀ ਭਾਈਚਾਰੇ ਚ ਕਾਰਵਾਈ ਨੂੰ ਲੈ ਕੇ ਸੀ ਵੱਡਾ ਰੋਸ
ਪੰਜਾਬ ਪੁਲਿਸ ਦੀਆਂ ਟੀਮਾਂ ਲਗਾਤਾਰ ਟ੍ਰੈਪ ਲਗਾ ਕੇ ਕਰ ਰਹੀ ਸੀ ਭਾਲ
ਅਰਸ਼ ਡਾਲਾ ਨੇ ਵੀ ਲਈ ਸੀ ਕਤਲਕਾਂਡ ਦੀ ਜ਼ਿੰਮੇਵਾਰੀ
ਬਠਿੰਡਾ ਕਤਲਕਾਂਡ ਨਾਲ ਜੁੜੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ।ਦੱਸ ਦੇਈਏ ਕਿ 3 ਸ਼ੂਟਰਾਂ ਦੀ ਜ਼ੀਰਕਪੁਰ ਤੋਂ ਗ੍ਰਿਫਤਾਰੀ ਹੋਈ।ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਦੀਆਂ ਟੀਮਾਂ ਲਗਾਤਾਰ ਟ੍ਰੈਪ ਲਗਾ ਕੇ ਸ਼ੂਟਰਾਂ ਦੀ ਭਾਲ ਕਰ ਰਹੀ ਸੀ।ਦੱਸਣਯੋਗ ਹੈ ਕਿ ਗੈਂਗਸਟਰ ਅਰਸ਼ ਡਾਲਾ ਨੇ ਕਤਲਕਾਂਡ ਦੀ ਜ਼ਿੰਮੇਵਾਰੀ ਲਈ ਸੀ।ਇਸ ਕਤਲ ‘ਚ ਹੁਣ ਤੱਕ ਕੋਈ ਕਾਰਵਾਈ ਨਾ ਹੋਣ ਕਾਰਨ ਵਪਾਰੀ ਭਾਈਚਾਰੇ ‘ਚ ਵੱਡਾ ਰੋਸ ਪਾਇਆ ਜਾ ਰਿਹਾ ਸੀ।
ਦੱਸ ਦੇਈਏ ਕਿ ਚਾਰ ਦਿਨ ਪਹਿਲਾਂ ਕੁਲਚਾ ਢਾਬਾ ਮਾਲਕ ਹਰਵਿੰਦਰ ਹੈਰੀ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।