ਦਿੱਲੀ ਬਾਰਡਰਾਂ ‘ਤੇ ਬੈਠੇ ਕਿਸਾਨਾਂ ਨੇ ਲੱਖਾਂ ਔਕੜਾਂ ਦੇ ਬਾਵਜੂਦ ਕਿਸਾਨੀ ਮੋਰਚਾ ਫ਼ਤਿਹ ਕਰ ਲਿਆ ਹੈ।ਇਹ ਕਿਸਾਨੀ ਮੋਰਚਾ ਇੱਕ ਇਤਿਹਾਸਕ ਮੋਰਚਾ ਹੈ।ਦੱਸਣਯੋਗ ਹੈ ਕਿ ਇਸ ਕਿਸਾਨੀ ਅੰਦੋਲਨ ‘ਚ ਬਹੁਤ ਸਾਰੀਆਂ ਇਤਿਹਾਸਕ ਛਾਪਾਂ ਵੀ ਛੱਡੀਆਂ।
ਪਰ ਇਸ ਕਿਸਾਨੀ ਘੋਲ ‘ਚ ਸਾਡੇ 750 ਕਿਸਾਨ ਸ਼ਹੀਦ ਹੋ ਗਏ, ਉਨਾਂ੍ਹ ਨੂੰ ਇਸ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ।9 ਦਸੰਬਰ ਭਾਵ ਅੱਜ 5:30 ਪੰਜ ਵਜੇ ਸਿੰਘੂ ਬਾਰਡਰ ਦੀ ਸਟੇਜ ਤੋਂ ਫ਼ਤਿਹ ਅਰਦਾਸ ਹੋਵੇਗੀ।11 ਦਸੰਬਰ ਨੂੰ ਸਿੰਘੂ ਬਾਰਡਰ ਤੋਂ ਟਿਕਰੀ ਬਾਰਡਰ ਤੋਂ ਸਵੇਰੇ 9:00 ਵਜੇ ਵਾਪਸੀ ਰਵਾਨਗੀ ਹੋਵੇਗੀ।
13 ਦਸੰਬਰ ਨੂੰ 32 ਕਿਸਾਨ ਜਥੇਬੰਦੀਆਂ ਦੇ ਆਗੂ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ।15 ਦਸੰਬਰ ਨੂੰ ਪੰਜਾਬ ‘ਚ ਚਲਦੇ ਸਾਰੇ ਮੋਰਚੇ ਸਮਾਪਤ ਕੀਤੇ ਜਾਣਗੇ।