ਅੱਗ ਬੁਝਾਉਣ ਆਏ ਅਫ਼ਸਰਾਂ ਤੋਂ ਹੀ ਕਿਸਾਨਾਂ ਨੇ ਲਵਾਈ ਪਰਾਲੀ ਨੂੰ ਅੱਗ,ਦੇਖੋ ਮੌਕੇ ਦੀ ਵੀਡੀਓ
ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਪਰਾਲੀ ਦੀ ਸਮੱਸਿਆ ਤੋਂ ਬਾਹਰ ਨਹੀਂ ਨਿਕਲ ਸਕਿਆ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਦੀ ਸਖ਼ਤੀ ਦੇ ਬਾਵਜੂਦ ਸੂਬਾ ਸਰਕਾਰ ਇਸ ਸਾਲ ਵੀ ਪਰਾਲੀ ਦੇ ਨਿਪਟਾਰੇ ਲਈ ਕੋਈ ਠੋਸ ਆਸਾਨ ਵਿਕਲਪ ਮੁਹੱਈਆ ਨਹੀਂ ਕਰਵਾ ਸਕੀ। ਲੋਕਾਂ ਨੂੰ ਜਾਗਰੂਕ ਕਰਨ ਲਈ ਅਧਿਆਪਕਾਂ ਦੀ ਡਿਊਟੀ ਵੀ ਲਗਾਈ ਗਈ ਸੀ ਪਰ ਕੋਈ ਖਾਸ ਅਸਰ ਨਹੀਂ ਹੋਇਆ। ਸਰਕਾਰ ਦੀਆਂ ਕੋਸ਼ਿਸ਼ਾਂ ਕਾਫੀ ਦੇਰ ਨਾਲ ਸ਼ੁਰੂ ਹੋਈਆਂ। ਜੋ ਵੀ ਨਿੱਕੇ-ਮੋਟੇ ਉਪਰਾਲੇ ਕੀਤੇ ਗਏ, ਉਹ ਵੀ ਝੋਨੇ ਦੇ ਸੀਜ਼ਨ ਦੇ ਆਉਣ ਤੋਂ ਬਾਅਦ।