ਸੁਲਤਾਨਪੁਰ ਲੋਧੀ ਵਿਖੇ ਬੇਹੱਦ ਹੀ ਮੰਦਭਾਗੀ ਘਟਨਾ ਵਾਪਰੀ।ਨਿਹੰਗ ਸਿੰਘਾਂ ਤੇ ਪੰਜਾਬ ਪੁਲਿਸ ਦੇ ਜਵਾਨਾਂ ਵਿਚਾਲੇ ਅੰਧਾਧੁੰਦ ਫਾਇਰਿੰਗ ‘ਚ ਇੱਕ ਜਵਾਨ ਜੋ ਕਿ ਹੋਮਗਾਰਡ ਵਜੋਂ ਤਾਇਨਾਤ ਸੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ।ਇਸ ‘ਤੇ ਟਵੀਟ ਕਰਦਿਆਂ ਸੀਐੱਮ ਮਾਨ ਨੇ ਕਿਹਾ, ‘ਸੁਲਤਾਨਪੁਰ ਲੋਧੀ ਵਿਖੇ ਹੋਈ ਘਟਨਾ ਦੌਰਾਨ ਪੰਜਾਬ ਪੁਲਿਸ ਦੇ ਹੋਮਗਾਰਡ ਜਸਪਾਲ ਸਿੰਘ ਜੀ ਦੀ ਮੌਤ ਹੋ ਗਈ… ਦੁਖਦਾਈ ਘੜੀ ‘ਚ ਪਰਿਵਾਰ ਨਾਲ ਦਿਲੋਂ ਹਮਦਰਦੀ..ਪੁਲਿਸ ਜਵਾਨ ਨੇ ਆਪਣਾ ਫਰਜ਼ ਨਿਭਾਇਆ..ਸਰਕਾਰ ਵਲੋਂ ਮਾਲੀ ਸਹਾਇਤਾ ਦੇ ਤੌਰ ‘ਤੇ 1 ਕਰੋੜ ਰੁਪਏ ਪਰਿਵਾਰ ਨੂੰ ਦਿੱਤੇ ਜਾਣਗੇ…ਬਾਕੀ ਦੇ 1 ਕਰੋੜ ਰੁ. ਬੀਮੇ ਅਧੀਨ ਐਚਡੀਐਫਸੀ ਵਲੋਂ ਦਿੱਤੇ ਜਾਣਗੇ।ਭਵਿੱਖ ‘ਚ ਪਰਿਵਾਰ ਦੀ ਹਰ ਤਰ੍ਹਾਂ ਦੀ ਮਦਦ ਲਈ ਸਰਕਾਰ ਵਚਨਬੱਧ ਹੈ..ਜਸਪਾਲ ਸਿੰਘ ਦੀ ਬਹਾਦਰੀ ਤੇ ਸਿਦਕ ਨੂੰ ਦਿਲੋਂ ਸਲਾਮ..।
ਸੁਲਤਾਨਪੁਰ ਲੋਧੀ ਵਿਖੇ ਹੋਈ ਘਟਨਾ ਦੌਰਾਨ ਪੰਜਾਬ ਪੁਲਸ ਦੇ ਹੋਮਗਾਰਡ ਜਸਪਾਲ ਸਿੰਘ ਜੀ ਦੀ ਮੌਤ ਹੋ ਗਈ…ਦੁਖਦਾਈ ਘੜੀ ‘ਚ ਪਰਿਵਾਰ ਨਾਲ ਦਿਲੋਂ ਹਮਦਰਦੀ…ਪੁਲਸ ਜਵਾਨ ਨੇ ਆਪਣਾ ਫ਼ਰਜ਼ ਨਿਭਾਇਆ….ਸਰਕਾਰ ਵੱਲੋਂ ਮਾਲੀ ਸਹਾਇਤਾ ਦੇ ਤੌਰ ‘ਤੇ 1 ਕਰੋੜ ਰੁਪਏ ਪਰਿਵਾਰ ਨੂੰ ਦਿੱਤੇ ਜਾਣਗੇ …ਬਾਕੀ ਦੇ 1 ਕਰੋੜ ਰੁਪਏ ਬੀਮੇ ਅਧੀਨ HDFC ਵੱਲੋ ਦਿੱਤੇ… pic.twitter.com/OXAqQEYP2y
— Bhagwant Mann (@BhagwantMann) November 23, 2023