ਕਿਸਾਨ 25 ਨਵੰਬਰ ਦੀ ਰਾਤ ਨੂੰ ਹੀ ਚੰਡੀਗੜ੍ਹ ਵਿਖੇ ਟ੍ਰੈਕਟਰ ਟਰਾਲੀਆਂ ਸਮਾਨ ਨਾਲ ਭਰ ਭਰ ਕੇ ਪਹੁੰਚ ਗਏ ਹਨ।ਕਿਸਾਨਾਂ ਨੇ ਚੰਡੀਗੜ੍ਹ ਵਿਖੇ ਵੀ ਉਹੀ ਦਿੱਲੀ ਵਾਲਾ ਮਾਹੌਲ ਦਿੱਤਾ ਹੈ।
ਸਿੰਘੂ, ਟਿਕਰੀ ਬਾਰਡਰ ਦੀ ਤਰ੍ਹਾਂ ਹੀ ਚੰਡੀਗੜ੍ਹ ‘ਚ ਵੀ ਕਿਸਾਨਾਂ ਨੇ ਆਪਣਾ ਸਾਰਾ ਸਮਾਨ ਸੈੱਟ ਕਰ ਦਿੱਤਾ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਮਨਵਾ ਕੇ ਹੀ ਹੁਣ ਵਾਪਸ ਜਾਣਗੇ।ਕਿਸਾਨਾਂ ਨਾਲ ਸਰਕਾਰਾਂ ਨੇ ਹੁਣ ਤੱਕ ਜੋ ਵੀ ਵਾਅਦੇ ਕੀਤੇ ਹਨ, ਉਹ ਮਨਵਾ ਕੇ ਹੀ ਵਾਪਸ ਜਾਵਾਂਗੇ।