ਪੰਜਾਬ ‘ਚ ਜਿਸ ਵੇਲੇ ਸੀਐੱਮ ਚਰਨਜੀਤ ਸਿੰਘ ਚੰਨੀ ਸਨ ਤਾਂ ਉਸ ਵੇਲੇ ਪੀਐੱਮ ਮੋਦੀ ਦਾ ਪੰਜਾਬ ਦੌਰਾ ਸੀ ।ਪੀਐੱਮ ਮੋਦੀ ਦੀ ਪੰਜਾਬ ‘ਚ ਫਿਰੋਜ਼ਪੁਰ ਜ਼ਿਲ੍ਹੇ ‘ਚ ਰੈਲੀ ਰੱਖੀ ਗਈ ਸੀ।
ਪੰਜਾਬ ਸਰਕਾਰ ਵਲੋਂ ਪੂਰਾ ਪ੍ਰਬੰਧ ਕੀਤਾ ਗਿਆ।ਮੌਸਮ ਦੀ ਖਰਾਬੀ ਕਾਰਨ ਰੈਲੀ ਕਾਰਨ ਬਹੁਤੇ ਲੋਕ ਪਹੁੰਚੇ ਨਹੀਂ ਤੇ ਰੈਲੀ ਵਾਲੀ ਥਾਂ ਕੁਰਸੀਆਂ ਖਾਲੀ ਪਈ ਰਹੀਆਂ।ਜਿਸ ਕਾਰਨ ਪੀਐੱਮ ਮੋਦੀ ਤੈਅ ਥਾਂ ‘ਤੇ ਨਹੀਂ ਪਹੁੰਚੇ।ਜਿਸ ਦੌਰਾਨ ਪੀਐੱਮ ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਸੀ।
ਪੀਐੱਮ ਮੋਦੀ ਦੀ ਸੁਰੱਖਿਆ ਕੁਤਾਹੀ ਮਾਮਲੇ ‘ਚ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ।ਜਿੱਥੇ ਐੱਸਪੀ ਗੁਰਵਿੰਦਰ ਸਿੰਘ ਸੰਘਾ ਤੋਂ ਬਾਅਦ 2 ਡੀਐੱਸਪੀ ਸਮੇਤ ਪੰਜਾਬ ਦੇ 7 ਪੁਲਿਸ ਅਫ਼ਸਰਾਂ ਨੂੰ ਸਸਪੈਂਡ ਕੀਤੀ ਗਿਆ।
ਐੱਸਪੀ ਗੁਰਬਿੰਦਰ ਸਿੰਘ, ਪ੍ਰਸੋਨ ਸਿੰਘ ਡੀਐੱਸਪੀ, ਜਗਦੀਸ਼ ਕੁਮਾਰ ਡੀਐੱਸਪੀ, ਜਤਿੰਦਰ ਸਿੰਘ ਇੰਸਪੈਕਟਰ, ਬਲਵਿੰਦਰ ਸਿੰਘ ਇੰਸਪੈਕਟਰ, ਜਸਵੰਤ ਸਿੰਘ ਸਬ-ਇੰਸਪੈਕਟਰ, ਰਮੇਸ਼ ਕੁਮਾਰ ਏਐੱਸਆਈ ਇਨ੍ਹਾਂ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ ਹੈ।