ਗੋਲਡਨ ਹੱਟ ਵਾਲੇ ਰਾਣਾ ਜੀ ਜਿਨ੍ਹਾਂ ਨੇ ਕਿਸਾਨਾਂ ਨੂੰ ਇੱਕ ਸਾਲ ਤੱਕ ਮੁਫ਼ਤ ਖਾਣਾ ਖਵਾਇਆ।ਸਰਕਾਰ ਨੂੰ ਪਤਾ ਲੱਗਾ ਤਾਂ ਸਖਤੀ ਵਰਤਦੇ ਹੋਏ ਉਨ੍ਹਾਂ ਦਾ ਢਾਬਾ ਬੰਦ ਕਰਵਾ ਦਿੱਤਾ ਗਿਆ।ਪਰ ਹੁਣ ਪਹਿਲੇ ਦਿਨ ਤੋਂ ਕਿਸਾਨ ਅੰਦੋਲਨ ਦੇ ਸਮਰਥਕ ਰਹੇ ਰਾਮ ਸਿੰਘ ਰਾਣਾ ਦੁਬਾਰਾ ਆਪਣਾ ਗੋਲਡਨ ਹੱਟ ਢਾਬਾ ਸ਼ੁਰੂ ਕਰਨਗੇ।ਗੋਲਡਨ ਹੱਟ ਢਾਬਾ ਅੰਮ੍ਰਿਤਸਰ-ਨਵੀਂ ਦਿੱਲੀ ਹਾਈਵੇ ‘ਤੇ ਸੋਨੀਪਤ ਦੇ ਕੋਲ ਬਣਿਆ ਹੈ।
ਅੰਦੋਲਨ ਦੌਰਾਨ ਰਾਮ ਸਿੰਘ ਹਰਿਆਣਾ ਦੀ ਸਰਕਾਰ ਦੇ ਨਿਸ਼ਾਨੇ ‘ਤੇ ਆ ਗਏ।ਸਰਕਾਰ ਨੇ ਸਖਤੀ ਵਰਤਣੀ ਸ਼ੁਰੂ ਕੀਤੀ ਤਾਂ ਰਾਣਾ ਜੀ ਨੂੰ ਢਾਬਾ ਬੰਦ ਕਰਨਾ ਪਿਆ।ਸ਼ਨੀਵਾਰ ਨੂੰ ਢਾਬੇ ਦੇ ਸਾਹਮਣੇ ਤੋਂ ਗੁਜ਼ਰਦੇ ਕਿਸਾਨਾਂ ਨੂੰ ਫ਼ਤਹਿ ਮਾਰਚ ਨੂੰ ਦੇਖਕੇ ਉਹ ਬੇਹੱਦ ਖੁਸ਼ ਨਜ਼ਰ ਆਏ।ਉਨ੍ਹਾਂ ਨੇ ਕਿਹਾ ਕਿ ਗੋਲਡਨ ਹੱਟ ਬਹੁਤ ਜਲਦੀ ਫਿਰ ਤੋਂ ਚਾਲੂ ਹੋਣ ਜਾ ਰਿਹਾ ਹੈ।ਬੇਸ਼ੱਕ ਅੰਦੋਲਨ ਖਤਮ ਹੋ ਚੁੱਕਾ ਹੈ, ਪਰ ਕਿਸਾਨਾਂ ਲਈ ਉਨ੍ਹਾਂ ਦੇ ਢਾਬਾ ‘ਤੇ ਮੁਫ਼ਤ ਖਾਣੇ ਦੀ ਸੁਵਿਧਾ ਜਾਰੀ ਰਹੇਗੀ।
ਦੱਸਣਯੋਗ ਹੈ ਕਿ ਰਾਮ ਸਿੰਘ ਰਾਣਾ ਅੰਦੋਲਨ ਕਰਨ ਵਾਲੇ ਕਿਸਾਨਾਂ ਦੀ ਮੱਦਦ ਕਰਨ ਕਾਰਨ ਖੂਬ ਚਰਚਾ ‘ਚ ਰਹੇ। ਸਰਕਾਰ ਦੇ ਆਦੇਸ਼ ‘ਤੇ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਨੇ ਸੋਨੀਪਤ ‘ਚ ਹਾਈਵੇ ‘ਤੇ ਉਨ੍ਹਾਂ ਦੇ ਢਾਬੇ ਦੇ ਲਈ ਬਣੇ ਕੱਟ ਨੂੰ ਵੱਡੇ ਵੱਡੇ ਪੱਥਰ ਲਾ ਕੇ ਬੰਦ ਕਰ ਦਿੱਤਾ, ਤਾਂ ਕਿ ਵਾਹਨ ਚਾਲਕ ਉਥੇ ਰੁਕ ਨਾ ਸਕਣ।