6 ਸਾਲ ਪਹਿਲਾਂ ਜਰਮਨ ਵਿੱਚ ਪੜ੍ਹਦੇ ਸਮੇਂ ਭਾਰਤ ਦੇ ਸਮੀਰ ਨੂੰ ਪਾਕਿਸਤਾਨ ਦੀ ਜਵਰੀਆ ਖਾਨਮ ਨਾਲ ਪਿਆਰ ਹੋ ਗਿਆ ਸੀ।
ਇਹ ਪਿਆਰ 6 ਸਾਲਾਂ ਤੱਕ ਵਧਦਾ ਰਿਹਾ ਅਤੇ ਅੱਜ ਇਹ ਪਿਆਰ ਸਰਹੱਦਾਂ ਦੀਆਂ ਦੂਰੀਆਂ ਮਿਟਾ ਰਿਹਾ ਹੈ।
ਜਵੇਰੀਆ ਅਟਾਰੀ ਸਰਹੱਦ ਰਾਹੀਂ ਦੁਲਹਨ ਬਣ ਕੇ ਭਾਰਤ ਆਈ ਹੈ ਅਤੇ ਦੋ ਦਿਨਾਂ ਬਾਅਦ ਉਹ ਕੋਲਕਾਤਾ ਦੇ ਕਾਰੋਬਾਰੀ ਅਹਿਮਦ ਕਮਾਲ ਖਾਨ ਦੇ ਪੁੱਤਰ ਸਮੀਰ ਨਾਲ ਵਿਆਹ ਕਰੇਗੀ।