ਕੇਂਦਰ ਸਰਕਾਰ ਵਲੋਂ ਪਾਸ 3 ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਤੋਂ ਬਾਅਦ, ਦਿੱਲੀ ‘ਚ ਫ਼ਤਹਿ ਮਾਰਚ ਕਰਕੇ ਕਿਸਾਨ ਘਰਾਂ ਨੂੰ ਪਰਤ ਆਏ, ਜੋ ਬੀਤੇ ਦਿਨ ਸਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ।ਇਸ ਦੌਰਾਨ ਪੰਜਾਬੀ ਗਾਇਕ ਬੱਬੂ ਮਾਨ ਵੀ ਕਿਸਾਨ ਨੇਤਾਵਾਂ ਦੇ ਨਾਲ ਮੌਜੂਦ ਸਨ।
ਇਸ ਮੌਕੇ ਬੱਬੂ ਮਾਨ ਨੇ ਕਿਹਾ ਕਿ ਗੁਰੂ ਘਰ ਦੇ ਲੰਗਰ ਅਤੇ ਗੁਰੂ ਘਰ ਦੇ ਸਮਰਥਨ ਨੂੰ ਇੱਕ ਵੱਡਾ ਸਮਰਥਨ ਮੰਨਿਆ ਜਾਂਦਾ ਹੈ।ਉਨਾਂ੍ਹ ਨੇ ਇਹ ਵੀ ਕਿਹਾ ਕਿ ਕੋਰੋਨਾ ‘ਚ ਸਰਕਾਰਾਂ ਅਸਫਲ ਹੋ ਗਈਆਂ, ਪੰਜਾਬੀਆਂ ਜਿੱਤ ਗਏ, ਇਸ ਲਈ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਪਿਆ।ਉਨਾਂ੍ਹ ਨੇ ਕਿਹਾ ਕਿ ਮੈਂ ਇਸ ਲਈ ਇਹ ਸਭ ਕਹਿ ਰਿਹਾ ਹਾਂ ਕਿ ਕਿਉਂਕਿ ਮੈਂ ਸਿਰਫ ਪੰਜਾਬੀ ਨਹੀਂ ਸਗੋਂ ਇਕ ਕਿਸਾਨ ਦਾ ਪੁੱਤ ਹਾਂ।