Shahrukh khan bollywood king: ਬਾਲੀਵੁੱਡ ਦੇ ਕਿੰਗ ਸ਼ਾਹਰਖ ਖ਼ਾਨ ਇਨ੍ਹੀਂ ਦਿਨੀ ਆਪਣੀ ਫ਼ਿਲਮ ‘ਡੰਕੀ’ ਨੂੰ ਲੈ ਕੇ ਬੇਹੱਦ ਚਰਚਾ ‘ਚ ਹਨ।ਸ਼ਾਹਰੁਖ ਖ਼ਾਨ ਦੀ ਇਹ ਫ਼ਿਲਮ 21 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਇਸ ਫ਼ਿਲਮ ਦਾ ਨਵਾਂ ਗੀਤ ‘ਬੰਦਾ’ ਨਾਂ ਤੋਂ ਰਿਲੀਜ਼ ਹੋਇਆ ਹੈ, ਜਿਸ ਨੂੰ ਮਸ਼ਹੂਰ ਪੰਜਾਬੀ ਗਾਇਕ ਤੇ ਐਕਟਰ ਦਿਲਜੀਤ ਦੋਸਾਂਝ ਨੇ ਗਾਇਆ ਹੈ।
ਜਿਵੇਂ ਹੀ ਇਹ ਗੀਤ ਰਿਲੀਜ਼ ਹੋਇਆ ਤਾਂ ਸ਼ਾਹਰੁਖ ਖ਼ਾਨ ਖੁਦ ਨੂੰ ਦਿਲਜੀਤ ਦੋਸਾਂਝ ਦੀ ਤਾਰੀਫ ਕਰਨ ਤੋਂ ਰੋਕ ਨਹੀਂ ਪਾਏ।
ਸ਼ਾਹਰੁਖ ਖ਼ਾਨ ਨੇ ਟਵੀਟ ਕਰਦਿਆਂ ਲਿਖਿਆ, ‘ ਦਿਲਜੀਤ ਭਾਅ ਜੀ ਤੁਸੀਂ ਸਭ ਤੋਂ ਕੂਲ ਹੋ।ਤੁਸੀਂ ਹਮੇਸ਼ਾ ਮੇਰੇ ਲਈ ਬਹੁਤ ਸਾਰਾ ਪਿਆਰ ਤੇ ਨਿਮਰਤਾ ਦਿਖਾਈ ਹੈ।ਫੁੱਲ ਫੁੱਲ ਪੰਜਾਬੀਆਂ ਦੀ ਫਿਤਰਤ ਹੈ ਤੁਹਾਡੇ ‘ਚ।ਅਸੀਂ ਤੁਹਾਡੇ ਕੋਲੋਂ ਦਿਲ ਮੰਗੀਏ ਤਾਂ ਤੁਸੀਂ ਜਾਨ ਲੈ ਕੇ ਹਾਜ਼ਰ ਹੋ ਜਾਂਦੇ ਹੋ।ਵੱਡੀ ਜੱਫੀ।’
One & Only KING @iamsrk 👑
“ DUNKI “
FIRST DAY
FIRST SHOW OYE.. 😎
BANDA SONG – https://t.co/8pKbSe5uMg https://t.co/Me0YBkxjU1
— DILJIT DOSANJH (@diljitdosanjh) December 18, 2023
ਇਸ ਪੋਸਟ ਤੋਂ ਇਲਾਵਾ ਸ਼ਾਹਰੁਖ਼ ਖਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿਲਜੀਤ ਦੀ ਇਕ ਵੀਡੀਓ ‘ਤੇ ਵੀ ਪ੍ਰਤੀਕਿਰਿਆ ਦਿੱਤੀ ਹੈ, ਜਿਸ ‘ਚ ਦਿਲਜੀਤ ‘ਬੰਦਾ’ ਗੀਤ ‘ਤੇ ਮਸਤੀ ਕਰਦੇ ਨਜ਼ਰ ਆ ਰਹੇ ਹਨ।
ਇਸ ਵੀਡੀਓ ਨਾਲ ਸ਼ਾਹਰੁਖ ਖ਼ਾਨ ਨੇ ਕਿਹਾ ਕਿ ਜਿਸ ਤਰ੍ਹਾਂ ਉਹ ਵਾਈਬ ਕਰਦੇ ਹਨ, ਉਹ ਚੀਜ਼ ਉਹ ਵੀ ਸਿੱਖਣਾ ਚਾਹੁੰਦੇ ਹਨ।