ਪੰਜਾਬ ‘ਚ ਵਿਧਾਨ ਸਭਾ ਚੋਣਾਂ ਲਈ ਸਿਆਸੀ ਅਖਾੜਾ ਤਿਆਰ ਹੋ ਚੁੱਕਾ ਹੈ।ਆਮ ਆਦਮੀ ਪਾਰਟੀ ਲਗਾਤਾਰ ਰੈਲੀਆਂ ਕਰ ਕੇ ਲੋਕਾਂ ਨੂੰ ਲੁਭਾਉਣ ‘ਚ ਲੱਗੀਆਂ ਹੋਈਆਂ ਹਨ।ਦੱਸ ਦੇਈਏ ਕਿ ਪੰਜਾਬ ਦੌਰੇ ਦੇ ਦੂਜੇ ਦਿਨ ਅੱਜ ਲੰਬੀ ‘ਚ ਰੈਲੀ ਕਰ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੁੰਕਾਰ ਭਰੀ।ਇਸ ਦੌਰਾਨ ਕੇਜਰੀਵਾਲ ਨੇ ਕਾਂਗਰਸ ਨੂੰ ਡਰਾਮੇਬਾਜ਼ ਦੱਸਦੇ ਹੋਏ ਮੁੱਖ ਮੰਤਰੀ ਚੰਨੀ ‘ਤੇ ਖੂਬ ਨਿਸ਼ਾਨਾ ਸਾਧਿਆ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਸ ਬਣ ਗਈ ਹੈ ਅਤੇ ਪਾਰਟੀ ਦੇ ਸਾਰੇ ਨੇਤਾ ਆਪਸ ‘ਚ ਲੜ ਰਹੇ ਹਨ।ਇਹ ਭ੍ਰਿਸ਼ਟ ਸਰਕਾਰ ਹੈ ਅਤੇ ਸਭ ਕਮਾਉਣ ‘ਚ ਲੱਗੇ ਹੋਏ ਹਨ ਕਿਉਂਕਿ ਇਨ੍ਹਾਂ ਨੂੰ ਪਤਾ ਹੈ ਕਿ ਅਗਲੇ ਸਾਲ ਇਨਾਂ੍ਹ ਨੇ ਚਲੇ ਜਾਣਾ ਹੈ।ਸੀਐਮ ਚੰਨੀ ਸਿਰਫ ਝੂਠੇ ਵਾਅਦੇ ਕਰ ਰਹੇ ਹਨ।ਸੀਐਮ ਚੰਨੀ ਕਹਿੰਦੇ ਹਨ ਮੈਂ 24 ਘੰਟੇ ਜਨਤਾ ਨਾਲ ਮਿਲਦਾ ਹਾਂ।
ਮੇਰੇ ਡ੍ਰਾਇੰਗ ਰੂਮ, ਬਰਾਂਡੇ ‘ਚ ਲੋਕ ਬੈਠੇ ਰਹਿੰਦੇ ਹਨ, ਬਾਥਰੂਮ ‘ਚ ਜਾਂਦਾ ਹਾਂ ਉਥੇ ਮੇਰੇ ਨਾਲ ਲੋਕ ਮਿਲਦੇ ਹਨ ਅਤੇ ਮੈਂ ਉਥੇ ਵੀ ਲੋਕਾਂ ਨਾਲ ਮਿਲਦਾ ਹਾਂ।ਕੇਜਰੀਵਾਲ ਨੇ ਤੰਜ ਕੱਸਦੇ ਹੋਏ ਕਿਹਾ ਕਿ ਦੁਨੀਆ ਦੇ ਇਤਿਹਾਸ ‘ਚ ਅਜਿਹਾ ਪਹਿਲਾ ਮੁੱਖ ਮੰਤਰੀ ਹੋਵੇਗਾ ਜੋ ਬਾਥਰੂਮ ‘ਚ ਵੀ ਲੋਕਾਂ ਨਾਲ ਮਿਲਦਾ ਰਹਿੰਦਾ ਹੈ।ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਇਤਿਹਾਸ ‘ਚ ਇਸ ਤੋਂ ਵੱਡੀ ਨੌਟੰਕੀਬਾਜ਼ ਸਰਕਾਰ ਅਸੀਂ ਤੱਕ ਨਹੀਂ ਦੇਖੀ।