ਪੰਜਾਬ ਦੇ ਜਲੰਧਰ ‘ਚ ਆਪਣੀ ਪਤਨੀ, ਦੋ ਧੀਆਂ ਅਤੇ ਪੋਤੀ ਦਾ ਕਤਲ ਕਰਕੇ ਖੁਦਕੁਸ਼ੀ ਕਰਨ ਵਾਲੇ ਪੋਸਟ ਮਾਸਟਰ ਖਿਲਾਫ ਪੁਲਸ ਨੇ ਕਤਲ ਦਾ ਮਾਮਲਾ ਦਰਜ ਕੀਤਾ ਹੈ। ਪੋਸਟ ਮਾਸਟਰ ਮਨਮੋਹਨ ਨੇ ਐਤਵਾਰ ਰਾਤ ਨੂੰ ਚਾਰਾਂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਫਿਰ ਉਸ ਨੇ ਖੁਦ ਵੀ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ।
ਮਨਮੋਹਨ ਦੀ ਪਤਨੀ ਸਰਬਜੀਤ ਕੌਰ ਦੀ ਲਾਸ਼ ਇਕ ਵੱਖਰੇ ਕਮਰੇ ਵਿਚ ਪਈ ਸੀ, ਜਦੋਂ ਕਿ ਵੱਡੀ ਬੇਟੀ ਪ੍ਰਭਜੋਤ ਕੌਰ ਉਰਫ ਜੋਤੀ (32), ਛੋਟੀ ਬੇਟੀ ਗੁਰਪ੍ਰੀਤ ਕੌਰ ਉਰਫ ਗੋਪੀ (31) ਅਤੇ ਬੇਟੀ ਪ੍ਰਭਜੋਤ ਦੀ ਬੇਟੀ ਅਮਨ (3) ਦੀਆਂ ਲਾਸ਼ਾਂ ਇਕ ਕਮਰੇ ਵਿਚ ਪਈਆਂ ਸਨ। ਮਨਮੋਹਨ ਦਾ ਪੁੱਤਰ ਵਿਦੇਸ਼ ਰਹਿੰਦਾ ਹੈ। ਪੁਲਿਸ ਮ੍ਰਿਤਕ ਦੇ ਬੇਟੇ ਦੇ ਵਿਦੇਸ਼ ਤੋਂ ਪਰਤਣ ਦੀ ਉਡੀਕ ਕਰ ਰਹੀ ਹੈ।
ਮਨਮੋਹਨ ਨੇ ਇੱਕ ਪੰਨੇ ਦਾ ਸੁਸਾਈਡ ਨੋਟ ਛੱਡਿਆ ਹੈ। ਜਿਸ ਵਿਚ ਉਸ ਨੇ ਦੱਸਿਆ ਕਿ ਉਸ ਦਾ 1 ਲੱਖ ਰੁਪਏ ਦਾ ਕਰਜ਼ਾ ਵਿਆਜ ਵਸੂਲ ਕੇ 25 ਲੱਖ ਰੁਪਏ ਦਾ ਹੋ ਗਿਆ। ਮੈਂ 70 ਲੱਖ ਰੁਪਏ ਅਦਾ ਕਰ ਦਿੱਤੇ ਹਨ, ਫਿਰ ਵੀ ਕਰਜ਼ੇ ਦਾ ਹੱਲ ਨਹੀਂ ਹੋ ਰਿਹਾ। ਹੁਣ ਜਦੋਂ ਪਰਿਵਾਰ ਨੂੰ ਪਤਾ ਲੱਗ ਗਿਆ ਤਾਂ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਬਚਿਆ। ਵੈਸੇ ਵੀ ਜੇ ਮੈਂ ਨਾ ਮਰਿਆ ਤਾਂ ਕਰਜ਼ਾ ਲੈਣ ਵਾਲੇ ਮੈਨੂੰ ਨਹੀਂ ਛੱਡਣਗੇ।
5 ਜ਼ਿੰਦਗੀਆਂ ਖ਼ਤਮ ਕਰਨ ਤੋਂ ਪਹਿਲਾਂ ਪੋਸਟਮਾਸਟਰ ਦਾ ਦਿਲ ਦਹਿਲਾ ਦੇਣ ਵਾਲਾ ਨੋਟ
ਜਿਸਨੇ ਨੇ ਮੇਰੇ ਨਾਲ ਦੋਸਤੀ ਕੀਤੀ, ਉਸਦੇ ਨਾਲ ਧੋਖਾ ਹੋਇਆ
ਕਦੇ ਕਦੇ-ਇਨਸਾਨ ਨਾ ਤਾਂ ਟੁੱਟਦਾ ਹੈ ਤੇ ਨਾਂ ਹੀ ਬਿਖਰਦਾ ਹੈ, ਬੱਸ ਇੱਕ ਥਾਂ ‘ਤੇ ਆ ਕੇ ਹਾਰ ਜ਼ਰੂਰ ਜਾਂਦਾ ਹੈ।ਕਦੇ ਆਪਣੇ-ਆਪ ਤੋਂ ਕਦੇ ਕਿਸਮਤ ਦੇ ਚਲਦਿਆਂ, ਮੇਰਾ ਕੁਝ ਇਸ ਤਰ੍ਹਾਂ ਦਾ ਹੀ ਹਾਲ ਹੈ।ਮੈਂ ਆਪਣੀ ਦੇਖਾ ਦੇਖੀ ‘ਚ ਕਦੇ ਕਿਸੇ ਦੇ ਨਾਲ ਧੋਖਾ ਨਹੀਂ ਕੀਤਾ।ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।ਜਿਸਨੇ ਵੀ ਮੇਰੇ ਨਾਲ ਦੋਸਤੀ ਕੀਤੀ, ਉਸਦੇ ਨਾਲ ਧੋਖਾ ਹੀ ਹੋਇਆ।
ਲੋਨ ਲੈ ਕੇ ਕੰਮ ਸ਼ੁਰੂ ਕੀਤਾ, ਕੁਝ ਹੱਥ ਨਹੀਂ ਲੱਗਾ
ਗੱਲ ਉਦੋਂ ਸ਼ੁਰੂ ਹੁੰਦੀ ਹੈ, ਜਦੋਂ ਮੈਂ ਇਕ ਮੁਰਗੀਖ਼ਾਨਾ ਖੋਲਿ੍ਹਆ।ਪਹਿਲਾਂ ਤਾਂ 6 ਲੱਖ ਰੁ. ਲੋਨ ਲਿਆ।ਪਰ ਮੁਰਗੀ ਖਾਨੇ ਦਾ ਕੰਮ ਨਹੀਂ ਚੱਲਿਆ।ਜਿਸਦੇ ਬਾਅਦ ਮੈਂ ਡਾਕਖਾਨੇ ਦੇ ਫਿਕਸ ਡਿਪਾਜ਼ਿਟ ਦੇ ਸਰਟੀਫਿਕੇਟ ਛਾਪਣ ਦਾ ਕੰਮ ਸ਼ੁਰੂ ਕੀਤਾ।ਪਰ ਕੁਝ ਹੱਥ ਨਹੀਂ ਲੱਗਾ।ਜਿਸਦੇ ਬਾਅਦ ਮੈਂ ਫਿਲਮ ਬਣਾਉਣ ਵਾਲਿਆਂ ਦੇ ਨਾਲ ਕੰਮ ਸ਼ੁਰੂ ਕੀਤਾ।ਪਰ ਉਹ ਵੀ ਕੰਮ ਨਹੀਂ ਚੱਲਿਆ ਤੇ ਜੋ ਸਾਥੀ ਸੀ ਉਹ ਵੀ ਪੈਸਾ ਲੈ ਕੇ ਭੱਜ ਗਏ।
ਪੈਸਿਆਂ ਦੇ ਲੈਣ-ਦੇਣ ਦਾ ਪਰਿਵਾਰ ਨੂੰ ਨਹੀਂ ਸੀ ਪਤਾ
ਸਾਰੀਆਂ ਥਾਵਾਂ ‘ਤੇ ਪੈਸੇ ਉਧਾਰ ਲੈ ਕੇ ਲਗਾਏ ਸੀ।ਉਧਾਰ ਚੁਕਾਉਣ ਦੇ ਲਈ ਤੇ ਪੈਸੇ ਵਿਆਜ਼ ‘ਤੇ ਲੈਣੇ ਪੈ ਰਹੇ ਸੀ।ਇਹ ਸਾਰੀਆਂ ਗੱਲਾਂ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਪਤਾ ਨਹੀਂ ਸੀ, ਕਿਉਂਕਿ ਡਾਕਖਾਨੇ ‘ਚ ਹੀ ਸਾਰਾ ਪੈਸੇ ਦੇ ਲੈਣਦੇਨ ਦਾ ਕੰਮ ਹੋ ਜਾਂਦਾ ਸੀ।ਮੈਂ 2 ਤੋਂ 3 ਫੀਸਦੀ ‘ਤੇ ਪੈਸੇ ਲਏ ਸੀ।
ਜਿਸ ਤੋਂ ਇੱਕ ਲੱਖ ਲਿਆ ਸੀ ਉਹ ਥੋੜ੍ਹੀ ਦੇਰ ਬਾਅਦ 14 ਲੱਖ ਬਣ ਗਿਆ ਸੀ।ਕੁਝ ਦੇਰ ਬਾਅਦ ਉਹ ਪੈਸੇ ਕਰੀਬ 25 ਲੱਖ ਦੇ ਕਰੀਬ ਪਹੁੰਚ ਗਏ ਸੀ।ਸਾਰੇ ਪੈਸੇ ਦਾ ਵਿਆਜ਼ ਹਰ ਮਹੀਨੇ ਕਰੀਬ 50 ਹਜ਼ਾਰ ਤੋਂ ਜ਼ਿਆਦਾ ਹੋ ਗਿਆ ਸੀ।ਅਜੇ ਤਕ ਸਾਰੇ ਕਰੀਬ 70 ਲੱਖ ਰੁ. ਤੋਂ ਜ਼ਿਆਦਾ ਪੈਸੇ ਲੈ ਵੀ ਚੁੱਕੇ ਸੀ।
2003 ‘ਚ 1.50 ਲੱਖ ਰੁ. ਲਏ ਸੀ
ਜਲੰਧਰ ਦੀ ਕੁਲਵਿੰਦਰ ਕੌਰ ਤੋਂ ਸਾਲ 2003 ‘ਚ ਕਰੀਬ 1.50 ਲੱਖ ਰੁ. ਲਿਆ ਸੀ।ਇਸਦਾ ਕਰੀਬ 4 ਮਹੀਨੇ ਤੱਕ ਵਿਆਜ਼ ਦਿੱਤਾ ਗਿਆ।ਪਰ ਫਿਰ ਅੱਜ ਕਰਦੇ ਕਰਦੇ 20 ਸਾਲ ਨਿਕਲ ਗਏ।ਅਜਿਹੇ ‘ਚ ਪੈਸੇ ਵੱਧਦੇ-ਵੱਧਰੇ 25-30 ਲੱਖ ਬਣਾ ਦਿੱਤਾ ਗਿਆ। 50 ਹਜ਼ਾਰ ਦੇ ਕੁਲਵਿੰਦਰ ਕੌਰ ਨੇ 8 ਲੱਖ ਬਣਾ ਦਿੱਤੇ।ਜਦੋਂ ਪਾਣੀ ਸਿਰ ਤੋਂ ਉਪਰ ਚਲਾ ਗਿਆ ਤਾਂ ਇਸ ਸਾਰੇ ਸਿਲਸਿਲੇ ਦੀ ਗੱਲ ਮੇਰੇ ਪਰਿਵਾਰ ਤੱਕ ਪਹੁੰਚ ਗਈ।
ਮੌਤ ਨੂੰ ਗਲੇ ਨਾ ਲਗਾਇਆ ਤਾਂ ਕਰਜ਼ ਲੈਣ ਵਾਲੇ ਵੈਸੇ ਵੀ ਨਹੀਂ ਛੱਡਣਗੇ
ਹੁਣ ਕੁਝ ਨਹੀਂ ਹੋ ਸਕਦਾ, ਸਿਵਾਏ ਮੈਂ ਮੌਤ ਨੂੰ ਗਲੇ ਲਗਾ ਲਵਾਂ ਤੇ ਇਹ ਮੈਨੂੰ ਕਰਨਾ ਹੀ ਪਵੇਗਾ।ਜੇਕਰ ਅਜਿਹਾ ਨਾ ਕੀਤਾ ਤਾਂ ਪੈਸੇ ਲੈਣ ਵਾਲੇ ਵੈਸੇ ਵੀ ਨਹੀਂ ਛੱਡਣਗੇ।ਦੋਵਾਂ ਦੇ ਨੋਟ ਨਾਲ ਲਗਾ ਦਿੱਤੇ ਗਏ ਹਨ।ਮੈਂ ਸਭ ਤੋਂ ਮਾਫੀ ਮੰਗਣਾ ਚਾਹੁੰਦਾ ਹਾਂ।ਸਰਕਾਰ ਤੋਂ ਮੈਂ ਆਸ ਕਰਦਾ ਹਾਂ ਕਿ ਸਾਰਿਆਂ ਦੇ ਜਾਇਜ਼ ਪੈਸੇ ਵਾਪਸ ਕੀਤੇ ਜਾਣ, ਕਿੳਂਕਿ ਹੁਣ ਮੇਰੇ ਕੋਲ ਕੋਈ ਪੈਸਾ ਨਹੀਂ ਬਚਿਆ ਹੈ।ਸਾਰਾ ਪੈਸਾ ਇਕ ਇਕ ਕਰਕੇ ਮੰਗਣ ਵਾਲਿਆਂ ਨੂੰ ਦੇ ਚੁੱਕਾ ਹਾਂ।ਹੋ ਸਕੇ ਤਾਂ ਸਾਡਾ ਸਸਕਾਰ ਸਰਕਾਰ ਵਲੋਂ ਸ਼ਹਿਰ ਦੀ ਬਿਜਲੀ ਵਾਲੀ ਭੱਠੀ ਜਾਂ ਗੈਸ ਚੈਂਬਰ ‘ਚ ਕੀਤਾ ਜਾਵੇ।ਤੁਹਾਡਾ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ।
ਆਸਟ੍ਰੇਲੀਆ ਤੋਂ ਬੇਟੇ ਦੇ ਵਾਪਸ ਆਉਣ ‘ਤੇ ਹੋਵੇਗਾ ਸਸਕਾਰ
ਪੁਲਿਸ ਨੇ ਇਸ ਘਟਨਾ ਦੀ ਜਾਣਕਾਰੀ ਮਨਮੋਹਨ ਦੇ ਆਸਟ੍ਰੇਲੀਆ ਰਹਿ ਰਹੇ ਬੇਟੇ ਚਰਨਪ੍ਰੀਤ ਸਿੰਘ ਨੂੰ ਦੇ ਦਿੱਤੀ ਹੈ।ਚਰਨਪ੍ਰੀਤ ਕਰੀਬ 2 ਸਾਲ ਪਹਿਲਾਂ ਹੀ ਆਸਟ੍ਰੇਲੀਆ ਗਿਆ ਸੀ।ਹੁਣ ਉਹ ਉਥੇ ਆਸਟ੍ਰੇਲੀਆ ਦਾ ਸਿਟੀਜ਼ਨ ਹੈ।ਪੁਲਿਸ ਦਾ ਕਹਿਣਾ ਹੈ ਕਿ ਚਰਨਜੀਤ ਜਲਦ ਭਾਰਤ ਆਏਗਾ, ਜਿਸਦੇ ਬਾਅਦ ਪੁਲਿਸ ਉਸਦੇ ਵੀ ਬਿਆਨ ਦਰਜ ਕਰੇਗੀ।ਚਰਨਪ੍ਰੀਤ ਦੇ ਵਾਪਸ ਆਉਣ ਦੇ ਬਾਅਦ ਪਰਿਵਾਰ ਦਾ ਸਸਕਾਰ ਕੀਤਾ ਜਾਵੇਗਾ।
ਘਰ ਤੋਂ ਕੋਈ ਬਾਹਰ ਨਾ ਨਿਕਲਿਆ ਤਾਂ ਵਾਰਦਾਤ ਦਾ ਪਤਾ ਲੱਗਾ
ਮੌਕੇ ‘ਤੇ ਮੌਜੂਦ ਗੁਆਂਢੀ ਨੇ ਪੁਲਿਸ ਨੂੰ ਦੱਸਿਆ ਕਿ ਸ਼ਨੀਵਾਰ ਰਾਤ ਤੋਂ ਬਾਅਦ ਪਰਿਵਾਰ ਦਾ ਕੋਈ ਵੀ ਮੈਂਬਰ ਘਰ ਤੋਂ ਬਾਹਰ ਨਹੀਂ ਦੇਖਿਆ ਗਿਆ।ਦਰਵਾਜ਼ਾ ਅੰਦਰ ਤੋਂ ਬੰਦ ਕੀਤਾ ਗਿਆ ਸੀ।ਅੰਦਰ ਤੋਂ ਕੋਈ ਆਵਾਜ਼ ਨਹੀਂ ਆਈ।ਕਿਸੇ ਦੇ ਚੀਕਣ ਚਿਲਾਉਣ ਦੀ ਵੀ ਆਵਾਜ਼ ਨਹੀਂ ਆਈ।ਸ਼ਨੀਵਾਰ ਰਾਤ ਨੂੰ ਮਨਮੋਹਨ ਦਾ ਜਵਾਈ ਸਰਬਜੀਤ ਸਿੰਘ ਉਨ੍ਹਾਂ ਦੇ ਘਰ ਪਹੁੰਚਿਆ ਤਾਂ ਇਸ ਵਾਰਦਾਤ ਦਾ ਪਤਾ ਲੱਗਾ।
ਜਵਾਈ ਦਾ ਕਹਿਣਾ ਹੈ ਕਿ ਕਰੀਬ 4 ਸਾਲ ਪਹਿਲਾਂ ਉਨ੍ਹਾਂ ਦਾ ਵਿਆਹ ਪ੍ਰਭਜੋਤ ਕੌਰ ਦੇ ਨਾਲ ਹੋਇਆ ਸੀ।ਸ਼ੁੱਕਰਵਾਰ ਨੂੰ ਪ੍ਰਭਜੋਤ ਪੇਕੇ ਆਈ ਸੀ ਤੇ ਉਸਦੇ ਪਰਿਵਾਰ ਨੂੰ ਵਾਪਸ ਆਪਣੇ ਘਰ ਜਾਣਾ ਸੀ।ਪਰ ਸਵੇਰ ਤੋਂ ਸਰਬਜੀਤ ਪ੍ਰਭਜੋਤ ਕੌਰ ਨੂੰ ਫੋਨ ਕਰ ਰਿਹਾ ਸੀ।ਪਰ ਪ੍ਰਭਜੋਤ ਕੌਰ ਨੇ ਇਕ ਵੀ ਵਾਰ ਉਸਦਾ ਫੋਨ ਨਹੀਂ ਚੁੱਕਿਆ।ਜਿਸਦੇ ਚਲਦਿਆਂ ਉਹ ਐਤਵਾਰ ਨੂੰ ਰਾਤ ਸਹੁਰੇ ਘਰ ਪਹੁੰਚਿਆ।ਸਰਬਜੀਤ ਸਿੰਘ ਨੇ ਕਿਹਾ ਕਿ ਉਸਦੀ ਪਤਨੀ ਪ੍ਰਭਜੋਤ ਕੌਰ, ਬੇਟੀ ਅਮਨ ਤੇ ਸਾਲੀ ਗੁਰਪ੍ਰੀਤ ਕੌਰ ਉਰਫ ਗੋਪੀ ਨੇ ਕੁਝ ਦਿਨ ਬਾਅਦ ਕੈਨੇਡਾ ਜਾਣਾ ਸੀ।ਗੁਰਪ੍ਰੀਤ ਕੌਰ ਪੜ੍ਹਨ ‘ਚ ਚੰਗੀ ਸੀ।ਉਸਦੇ ਆਈਲੇਟਸ ‘ਚ 8 ਬੈਂਡ ਆਏ ਸੀ।