ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਅਰਬਨ ਏਮਪਲਾਇਮੈਂਟ ਗਾਰੰਟੀ ਮਿਸ਼ਨ ਦੀ ਸ਼ੁਰੂਆਤ ਕੀਤੀ।ਉਨ੍ਹਾਂ ਹੇ ਪ੍ਰੈੱਸ ਕਾਨਫ੍ਰੰਸ ਕਰ ਕੇ ਕਿਹਾ ਕਿ ਕਾਫੀ ਸਾਲਾਂ ਦੇ ਅਨੁਭਵ ਦੇ ਬਾਅਦ ਲਾਈਨ ‘ਚ ਬਿਲਕੁਲ ਪਿੱਛੇ ਖੜ੍ਹੇ ਵਿਅਕਤੀ ਲਈ ਪੰਜਾਬ ਮਾਡਲ ਲੈ ਕੇ ਆਇਆ ਹਾਂ।
ਉਨਾਂ੍ਹ ਨੇ ਕਿਹਾ ਕਿ ਇਸ ਮਿਸ਼ਨ ਦੀ ਸ਼ੁਰੂਆਤ ਨਾਲ ਅਰਬਨ ਏਰੀਆ ‘ਚ ਰਹਿ ਰਹੇ ਮਜ਼ਦੂਰਾਂ ਨੂੰ ਰੁਜ਼ਗਾਰ ਦੀ ਗਾਰੰਟੀ ਮਿਲੇਗੀ।ਪੰਜਾਬ ਮਾਡਲ ਦੇ ਤਹਿਤ ਹਰ ਇੱਕ ਮਜ਼ਦੂਰ ਨੂੰ ਬੀਪੀਐੱਲ ਕਾਰਡ ਦਿੱਤਾ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਇਹ ਉਹ ਚੀਜ਼ਾਂ ਹਨ ਜੋ ਸਰਕਾਰਾਂ ਲਈ ਪਹਿਲ ਹੋਣੀ ਚਾਹੀਦੀ।