ਵੀਰਵਾਰ (4 ਜਨਵਰੀ) ਨੂੰ ਈਡੀ ਨੇ ਹਰਿਆਣਾ ਦੀ ਯਮੁਨਾਨਗਰ ਸੀਟ ਤੋਂ ਸਾਬਕਾ ਵਿਧਾਇਕ ਇਨੈਲੋ ਨੇਤਾ ਦਿਲਬਾਗ ਸਿੰਘ ਅਤੇ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਉਨ੍ਹਾਂ ਦੇ ਨੇੜਲੇ ਸਾਥੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ।
ਇੱਕ ਦਿਨ ਬਾਅਦ ਸ਼ੁੱਕਰਵਾਰ ਨੂੰ ਈਡੀ ਨੇ ਕਿਹਾ ਕਿ ਹੁਣ ਤੱਕ 5 ਕਰੋੜ ਰੁਪਏ ਨਕਦ, 100 ਤੋਂ ਵੱਧ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ, ਵਿਦੇਸ਼ਾਂ ਵਿੱਚ ਕਈ ਜਾਇਦਾਦਾਂ ਦੇ ਦਸਤਾਵੇਜ਼, ਗੈਰ-ਕਾਨੂੰਨੀ ਵਿਦੇਸ਼ੀ ਰਾਈਫਲਾਂ, ਸੋਨੇ ਦੇ ਬਿਸਕੁਟ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ। ਅਦਾਲਤ ‘ਚ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲਿਆਂ ਤੋਂ ਬਾਅਦ ਈਡੀ ਹਰਿਆਣਾ ਦੇ ਕਈ ਜ਼ਿਲਿਆਂ ‘ਚ ਇਹ ਛਾਪੇਮਾਰੀ ਕਰ ਰਹੀ ਹੈ।