ਅੱਜ ਸ਼ਾਮ ਵੇਲੇ ਇੱਕ ਗੱਡੀ ਜਿਹੜੀ ਕਿ ਜਲੰਧਰ ਤੋਂ ਚੰਡੀਗੜ੍ਹ ਆ ਰਹੀ ਸੀ ਜਦੋਂ ਕੁਰਾਲੀ ਬਾਈਪਾਸ ਪਹੁੰਚੀ ਤਾਂ ਉਸ ਸਮੇਂ ਉਸ ਦੇ ਡਰਾਈਵਰ ਨੂੰ ਅਹਿਸਾਸ ਹੋਇਆ ਕਿ ਗੱਡੀ ਵਿੱਚੋਂ ਧੂਆਂ ਨਿਕਲ ਰਿਹਾ ਜਦ ਉਸਨੇ ਦੇਖਿਆ ਤਾਂ ਇਕਦਮ ਗੱਡੀ ਨੇ ਅੱਗ ਫੜ ਲਈ ਤਾਂ ਉਸਨੇ ਮਸਾ ਗੱਡੀ ਦੀ ਤਾਕੀ ਖੋਲ ਕੇ ਆਪਣੀ ਜਾਨ ਬਚਾਈ ਅਤੇ ਉੱਥੇ ਲੋਕਾਂ ਨੇ ਇਸ ਚਲਦੀ ਹੋਈ ਗੱਡੀ ਦੀ ਅੱਗ ਲੱਗੀ ਦੀ ਵੀਡੀਓ ਵੀ ਬਣਾਈ ਤੇ ਤੁਰੰਤ ਹੀ ਫਾਇਰ ਬ੍ਰਗੇਡ ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਕੁਝ ਸਮੇਂ ਬਾਅਦ ਫਾਇਰ ਬ੍ਰਿਗੇਡ ਉੱਥੇ ਪਹੁੰਚ ੀ ਜਿਸਨੇ ਇਸ ਗੱਡੀ ਵਿੱਚ ਲੱਗੀ ਅੱਗ ਦੇ ਉੱਪਰ ਕਾਬੂ ਪਾਇਆ ਪਰ ਤਦ ਤੱਕ ਗੱਡੀ ਪੂਰੀ ਤਰ੍ਹਾਂ ਦੇ ਨਾਲ ਸੜ ਚੁੱਕੀ ਸੀ ਪਰ ਗਨੀਮਤ ਇਹ ਰਹੀ ਕਿ ਕਾਰ ਚਲਾ ਰਹੇ ਵਿਅਕਤੀ ਦੀ ਜਾਨ ਬਚ ਗਈ ਤੇ ਉਹ ਅੱਗ ਲੱਗੀ ਗੱਡੀ ਦੇ ਵਿੱਚੋਂ ਬਾਹਰ ਨਿਕਲਣ ਦੇ ਵਿੱਚ ਕਾਮਯਾਬ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਅੱਗ ਦਾ ਗੋਲਾ ਬਣ ਗਈ ਸੀ ਇਹ ਕਾਰ ਜਿਸ ਦੇ ਕਾਰਨ ਦੋਵੇਂ ਪਾਸੇ ਟਰੈਫਿਕ ਦੀਆਂ ਲੰਬੀਆਂ ਲਾਈਨਾਂ ਲੱਗ ਚੁੱਕੀਆਂ ਸਨ ।