ਅੱਜ ਐਸਜੀਪੀਸੀ ਦੀ ਧਰਮ ਪ੍ਰਚਾਰ ਚੋਣ ਕਮੇਟੀ ਦੀ ਅਹਿਮ ਬੈਠਕ ਹੋਈ।ਜਿਸ ‘ਚ ਪ੍ਰਧਾਨ ਮੰਤਰੀ ਵਲੋਂ ਜਾਰੀ ਕੀਤੀ ਕਾਸ਼ੀ ਦੀ ਕਿਤਾਬ ਨੂੰ ਲੈ ਕੇ ਐਸਜੀਪੀਸੀ ਨੇ ਸਵਾਲ ਚੁੱਕੇ ਹਨ।ਪ੍ਰਧਾਨ ਮੰਤਰੀ ਵਲੋਂ ਜਾਰੀ ਕੀਤੀ ਗਈ ਕਿਤਾਬ ‘ਚ ਸਿੱਖਾਂ ਦੇ ਵਿਰੁੱਧ ਗਲਤ ਜਾਣਕਾਰੀ ਦਿੱਤੀ ਗਈ ਜੋ ਕਿ ਨਿੰਦਣਯੋਗ ਹੈ।
ਐਸਜੀਪੀਸੀ ਵਲੋਂ ਕਿਤਾਬ ‘ਚ ਜਿੱਥੇ ਗਲਤ ਭਾਸ਼ਾ ਵਰਤੀ ਗਈ ਹੈ ਉਸ ‘ਤੇ ਰੋਕ ਲਗਾਏ ਜਾਣ ਸਬੰਧੀ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਗਈ ਹੈ।ਦੱਸ ਦੇਈਏ ਕਿ ਜੋ ਸ੍ਰੀ ਕਰਤਾਰਪੁਰ ਸਾਹਿਬ ‘ਚ ਕੜਾਹ ਪ੍ਰਸ਼ਾਦ ਦੇ ਨਾਲ ਦਿੱਤੇ ਜਾ ਰਹੇ ਨੈਪਕਿਨ ਤੇ ਕਰਤਾਰਪੁਰ ਸਾਹਿਬ ਨਾਲ ਇੱਕ ਇਤਰਾਜ਼ਯੋਗ ਫੋਟੋ ਲਗਾਈ ਹੈ ਉਸ ਨੂੰ ਬਦਲਿਆ ਜਾਵੇ।
ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੂੰ ਇਸ ਹਰਕਤ ‘ਤੇ ਜਲਦ ਤੋਂ ਜਲਦ ਕਾਰਵਾਈ ਕਰਨ ਲਈ ਕਿਹਾ।ਨਾਲ ਹੀ ਕਿਹਾ ਕਿ ਇਹੋ ਜਿਹੀ ਘਿਨੌਣੀ ਹਰਕਤ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਦੱਸਣਯੋਗ ਹੈ ਕਿ ਐਸਜੀਪੀਸੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਐਸਜੀਪੀਸੀ ਵਲੋਂ ਇੱਕ ਹੋਰ ਚਿੱਠੀ ਲਿਖੀ ਗਈ ਹੈ।