ਬੁੱਧਵਾਰ, ਅਗਸਤ 26, 2026 08:19 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਧਰਮ

ਸਿੱਖ ਧਰਮ ‘ਚ ਜਾਣੋ ਕੀ ਹੈ ‘ਮਾਘੀ ਦੇ ਤਿਉਹਾਰ’ ਦੀ ਮਹੱਤਤਾ, ਪੜ੍ਹੋ ਇਤਿਹਾਸ

by Gurjeet Kaur
ਜਨਵਰੀ 13, 2024
in ਧਰਮ, ਪੰਜਾਬ
0

ਮਾਘੀ ਦਾ ਤਿਓਹਾਰ ਸਿੱਖ ਧਰਮ ‘ਚ ਖ਼ਾਸ ਮਹੱਤਵ ਰੱਖਦਾ ਹੈ।ਹਰ ਸਾਲ 40 ਸਿੱਖ ਮੁਕਤਿਆਂ ਦੀ ਸ਼ਹਾਦਤ ਦੀ ਯਾਦ ‘ਚ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦਾ ਤਿਓਹਾਰ ਮੇਲੇ ਦੇ ਰੂਪ ‘ਚ ਮਨਾਇਆ ਜਾਂਦਾ ਹੈ।ਇਸ ਤਿਓਹਾਰ ਨੂੰ ‘ਮਕਰ ਸਕ੍ਰਾਂਤੀ’ ਵੀ ਕਹਿੰਦੇ ਹਨ।ਇਹ ਤਿਓਹਾਰ ਸਾਰੇ ਭਾਰਤ ‘ਚ ਠੰਡ ‘ਚ ਪੱਕ ਰਹੀ ਫ਼ਸਲ ਦਾ ਜਸ਼ਨ ਮਨਾਉਣ ਲਈ ਵੀ ਮਨਾਇਆ ਜਾਂਦਾ ਹੈ।ਮਾਘੀ, ਪੰਜਾਬੀ ਕਲੈਂਡਰ ਮੁਤਾਬਕ ਮਾਘ ਮਹੀਨੇ ਦੇ ਪਹਿਲੇ ਦਿਨ ਨੂੰ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ‘ਚ ਮਨਾਇਆ ਜਾਂਦਾ ਹੈ।ਮਾਘੀ ਮਕਰ ਸੰਕ੍ਰਾਂਤੀ ਤਿਓਹਾਰ ਦਾ ਪੰਜਾਬੀ ਨਾਂ ਹੈ, ਜੋ ਕਿ ਠੰਡ ਦੀ ਸੰਗਰਾਂਦ ਦਾ ਤਿਓਹਾਰ ਹੈ ਇਸ ਨੂੰ ਸਰਦੀ ਵਾਡੀ ਦੇ ਤਿਓਹਾਰ ਦੇ ਰੂਪ ‘ਚ ਪੂਰੇ ਭਾਰਤ ‘ਚ ਮਨਾਇਆ ਜਾਂਦਾ ਹੈ।

‘ਸ੍ਰੀ ਮੁਕਤਸਰ ਸਾਹਿਬ ਦਾ ਦਾਸਤਾਨ’
ਦੱਸ ਦੇਈਏ ਕਿ ਸਿੱਖਾਂ ਦੇ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਥਾਨ ‘ਤੇ ਮੁਗਲ ਹਕੂਮਤ ਵਿਰੁੱਧ ਆਪਣੀ ਆਖ਼ਰੀ ਜੰਗ ਲੜੀ ਸੀ, ਜਿਸ ਨੂੰ ‘ਖਿਦਰਾਣੇ ਦੀ ਜੰਗ’ ਕਿਹਾ ਜਾਂਦਾ ਹੈ।ਸੰਨ 1705 ਈ. ‘ਚ ਦਰਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਯੁੱਧ ਕਰਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ।ਇਸਤੋਂ ਬਾਅਦ ਉਨ੍ਹਾਂ ਦੁਸ਼ਮਣਾਂ ਦੀ ਫੌਜ਼ ਨਾਲ ਜੰਗ ਕਰਦੇ ਹੋਏ ਵੱਖ ਵੱਖ ਥਾਵਾਂ ‘ਤੇ ਮਾਲਵਾ ਦੀ ਧਰਤੀ ਵੱਲ ਰੁਖ ਕੀਤਾ।ਗੁਰੂ ਜੀ ਨੇ ਸਿੱਖ ਸਿਪਾਹੀਆਂ ਸਮੇਤ ਖਿਦਰਾਣੇ ਵੱਲ ਚਾਲੇ ਪਾਏ ਤੇ ਖਿਦਰਾਣੇ ਦੀ ਢਾਬ ‘ਤੇ ਜਾ ਪੁੱਜੇ।ਜ਼ਿਕਰ ਏ ਖਾਸ ਹੈ ਕਿ ਜੋ ਮਹਾਨ 40 ਸਿੱਖ ਯੋਧੇ ਗੁਰੂ ਜੀ ਨੂੰ ਬੇਦਾਵਾ ਦੇ ਗਏ ਸਨ, ਇਸ ਪਵਿੱਤਰ ਧਰਤੀ ‘ਤੇ ਉਨ੍ਹਾਂ ਨੇ ਵੀ ਗੁਰੂ ਸਾਹਿਬ ਨਾਲ ਮਿਲ ਕੇ ਮੋਰਚੇ ਕਾਇਮ ਕਰ ਲਏ।ਇਸ ਅਸਥਾਨ ‘ਤੇ ਹੀ ਸਿੱਖਾਂ ਨੇ ਆਸਰਾ ਲਿਆ ਤੇ ਮੁਗਲਾ ਫ਼ੌਜ਼ ‘ਤੇ ਹਮਲਾ ਕੀਤਾ।ਮੁਗਲ ਫੌਜ਼ ਦੇ ਕਈ ਸਿਪਾਹੀ ਮਾਰੇ ਗਏ ਤੇ ਕਈ ਭੱਜ ਗਏ।ਯੁੱਧ ਦੌਰਾਨ ਕਈ ਸਿੰਘ ਵੀ ਸ਼ਹੀਦ ਹੋ ਗਏ ਸਨ।ਇਸ ਪਵਿੱਤਰ ਧਰਤੀ ‘ਤੇ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਹਾਂ ਸਿੰਘ ਜੀ ਜੋ ਆਪਣੇ ਸਾਥੀਆਂ ਸਮੇਤ ਆਨੰਦਪੁਰ ਸਾਹਿਬ ਵਿਖੇ ਬੇਦਾਵਾ ਕਰਕੇ ਆਏ ਸਨ, ਉਨਾਂ੍ਹ ਦੇ ਬੇਦਾਵੇ ਨੂੰ ਪਾੜ ਕੇ ਸਿੰਘਾਂ ਨੂੰ ਮੁਕਤ ਕੀਤਾ। ਭਾਈ ਮਹਾਂ ਸਿੰਘ ਜੀ ਨੇ ਇਸੇ ਥਾਂ ‘ਤੇ ਸ਼ਹੀਦੀ ਪ੍ਰਾਪਤਕੀਤੀ, ਜਿਸ ਤੋਂ ਬਾਅਦ ਇਸ ਧਰਤੀ ਦਾਨਾਮ ਸ੍ਰੀ ਮੁਕਤਸਰ ਸਾਹਿਬ ਪੈ ਗਿਆ।

ਇਸ ਦਿਨ ਤੋਂ ਸ਼ੀਸ਼ਿਰ ਮੌਸਮ ਦੀ ਹੁੰਦੀ ਹੈ ਸ਼ੁਰੂਆਤ
ਸ਼ੀਸ਼ਿਰ ਮੌਸਮ ਸਰਦੀ ਦੇ ਮੌਸਮ ਦਾ ਦੂਜਾ ਅੱਧ ਵੀ ਮੰਨਿਆ ਜਾਂਦਾ ਹੈ, ਜਿਸ ‘ਚ ਨਿਮਰ ਮੌਸਮ ਹੁੰਦਾ ਹੈ।ਇਸ ਤਰ੍ਹਾਂ ਮਾਘੀ ਨੂੰ ਮੌਸਮੀ ਤਿਉਹਾਰ ਮੰਨਿਆ ਜਾਂਦਾ ਹੈ, ਜਿਸ ਤਰ੍ਹਾਂ ਮਾਘੀ ਤਿਉਹਾਰ ਨੂੰ ਸੂਰਜੀ ਮਹੀਨੇ ਮਾਘ ‘ਚ ਮਨਾਇਆ ਜਾਂਦਾ ਹੈ, ਉਸ ਅਨੁਸਾਰ ਤਿਉਹਾਰ ਨੂੰ ਚੰਦਰ ਮਹੀਨੇ ਦੇ ਮਾਘ ‘ਚ ਮਨਾਇਆ ਜਾਂਦਾ ਹੈ।ਮਾਘੀ ਦੇ ਦਿਨ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਮੇਲਾ ਲਗਦਾ ਹੈ।ਇਹ ਸਾਲਾਨਾ ਮੇਲਾ ਮਾਘੀ ਵਾਲੇ ਦਿਨ ਸ੍ਰੀ ਮੁਕਤਸਰ ਵਿਖੇ ਲੱਗਦਾ ਹੈ।ਬੀਤੇ ਸਮੇਂ ਦੌਰਾਨ ਸ੍ਰੀ ਮੁਕਤਸਰ ਸਾਹਿਬ ਦਾ ਨਾਂ ਖਿਦਰਾਣਾ ਸੀ।ਇੱਥੇ ਇਕ ਪਵਿੱਤਰ ਸਰੋਵਰ ਬਣਿਆ ਹੋਇਆ ਹੈ।ਗੁਰੂ ਗੋਬਿੰਦ ਸਿੰਘ ਜੀ ਨੇ ਇਸ ਬਖਸ਼ਿਸ਼ ਕੀਤੀ ਸੀ ਕਿ ਜਿਹੜਾ ਇਸ ਸਰੋਵਰ ‘ਚ ਇਸ਼ਨਾਨ ਕਰੇਗਾ ਉਹ ਪਾਪਾਂ ਤੋਂ ਮੁਕਤ ਹੋ ਜਾਵੇਗਾ।ਮਾਘੀ ਵਾਲੇ ਦਿਨ ਲੋਕੀ ਸ਼ਰਧਾ ਨਾਲ ਇਸ ਸਰੋਵਰ ‘ਚ ਇਸ਼ਨਾਨ ਕਰਦੇ ਹਨ।ਇਸ਼ਨਾਨ ਪਿੱਛੋਂ ਸੰਗਤਾਂ ਨਗਰ ਕੀਰਤਨ ਦੇ ਰੂਪ ‘ਚ ਮੁਕਤਸਰ ਦੇ ਹੋਰ ਪਵਿੱਤਰ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਨਿਕਲਦੀਆਂ ਹਨ।

Tags: maghimaghi festivalMakar Sankranti 2024Pro PunjabTvsikh historySri Muktsar Sahib
Share518Tweet324Share129

Related Posts

ਅੰਮ੍ਰਿਤਪਾਲ ਸਿੰਘ ਤੋਂ ਬਿਨਾਂ ਸਾਡੇ ਪਰਿਵਾਰ ਦਾ ਕੋਈ ਮੈਂਬਰ ਨਹੀਂ ਲੜੇਗਾ ਚੋਣ : ਤਰਸੇਮ ਸਿੰਘ

ਅਗਸਤ 26, 2026

ਪੰਜਾਬ ਵਿੱਚ ਸਵਾਈਨ ਫਲੂ ਨੂੰ ਲੈ ਕੇ ਘਬਰਾਉਣ ਦੀ ਲੋੜ ਨਹੀਂ: ਸਿਹਤ ਮੰਤਰੀ ਡਾ. ਬਲਬੀਰ ਸਿੰਘ

ਅਗਸਤ 26, 2026

ਸੰਸਦ ਮੈਂਬਰ ਸਤਨਾਮ ਸੰਧੂ ਨੇ ਸੰਸਦ ਵਿੱਚ ਪੰਜਾਬ ਦੇ ਮੂਲ ਮੁੱਦੇ ਉਠਾਉਣ ਦੀ ਆਪਣੀ ਪਰੰਪਰਾ ਜਾਰੀ ਰੱਖੀ

ਅਗਸਤ 25, 2026

ਮੁਹਾਲੀ ਬਣੇਗਾ ਆਈ.ਟੀ. ਹੱਬ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਗਸਤ 24, 2026

ਮੁੱਖ ਮੰਤਰੀ ਸਿਹਤ ਯੋਜਨਾ: ਪੰਜਾਬ ਭਰ ’ਚ 26.59 ਕਰੋੜ ਰੁਪਏ ਦੀ ਲਾਗਤ ਨਾਲ ਹੋਇਆ ਬ੍ਰੈਸਟ ਕੈਂਸਰ ਦੇ 15494 ਮਰੀਜ਼ਾਂ ਦਾ ਇਲਾਜ

ਅਗਸਤ 24, 2026

ਪੰਜਾਬ ‘ਚ ਖੇਡ ਕ੍ਰਾਂਤੀ ਨੂੰ ਮਿਲੇਗੀ ਹੋਰ ਰਫ਼ਤਾਰ, CM ਮਾਨ ਅੱਜ 510 ਨਵੇਂ ਖੇਡ ਮੈਦਾਨਾਂ ਦਾ ਕਰਨਗੇ ਉਦਘਾਟਨ

ਅਗਸਤ 24, 2026
Load More

Recent News

ਅੰਮ੍ਰਿਤਪਾਲ ਸਿੰਘ ਤੋਂ ਬਿਨਾਂ ਸਾਡੇ ਪਰਿਵਾਰ ਦਾ ਕੋਈ ਮੈਂਬਰ ਨਹੀਂ ਲੜੇਗਾ ਚੋਣ : ਤਰਸੇਮ ਸਿੰਘ

ਅਗਸਤ 26, 2026

ਪੰਜਾਬ ਵਿੱਚ ਸਵਾਈਨ ਫਲੂ ਨੂੰ ਲੈ ਕੇ ਘਬਰਾਉਣ ਦੀ ਲੋੜ ਨਹੀਂ: ਸਿਹਤ ਮੰਤਰੀ ਡਾ. ਬਲਬੀਰ ਸਿੰਘ

ਅਗਸਤ 26, 2026

ਸੰਸਦ ਮੈਂਬਰ ਸਤਨਾਮ ਸੰਧੂ ਨੇ ਸੰਸਦ ਵਿੱਚ ਪੰਜਾਬ ਦੇ ਮੂਲ ਮੁੱਦੇ ਉਠਾਉਣ ਦੀ ਆਪਣੀ ਪਰੰਪਰਾ ਜਾਰੀ ਰੱਖੀ

ਅਗਸਤ 25, 2026

ਮੁਹਾਲੀ ਬਣੇਗਾ ਆਈ.ਟੀ. ਹੱਬ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਗਸਤ 24, 2026

ਮੁੱਖ ਮੰਤਰੀ ਸਿਹਤ ਯੋਜਨਾ: ਪੰਜਾਬ ਭਰ ’ਚ 26.59 ਕਰੋੜ ਰੁਪਏ ਦੀ ਲਾਗਤ ਨਾਲ ਹੋਇਆ ਬ੍ਰੈਸਟ ਕੈਂਸਰ ਦੇ 15494 ਮਰੀਜ਼ਾਂ ਦਾ ਇਲਾਜ

ਅਗਸਤ 24, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.