ਚੰਡੀਗੜ੍ਹ ‘ਚ 4 ਦਿਨਾਂ ਤੱਕ ਲੋਕਾਂ ਨੂੰ ਠੰਡ ਤੋਂ ਰਾਹਤ ਮਿਲਣ ਦੀ ਸੰਭਾਵਨਾ ਘੱਟ ਹੈ। ਮੌਸਮ ਵਿਭਾਗ ਅਨੁਸਾਰ 17 ਜਨਵਰੀ ਨੂੰ ਘੱਟੋ-ਘੱਟ ਤਾਪਮਾਨ 4 ਡਿਗਰੀ, 18 ਅਤੇ 19 ਜਨਵਰੀ ਨੂੰ 5 ਡਿਗਰੀ ਅਤੇ 20 ਜਨਵਰੀ ਨੂੰ 6 ਡਿਗਰੀ ਰਹਿਣ ਦੀ ਸੰਭਾਵਨਾ ਹੈ। ਅਜਿਹੇ ‘ਚ ਠੰਡ ਤੋਂ ਰਾਹਤ ਨਹੀਂ ਮਿਲਦੀ। ਹਾਲਾਂਕਿ ਹੁਣ ਹਰ ਰੋਜ਼ ਧੁੱਪ ਨਿਕਲੇਗੀ ਪਰ ਠੰਡੀਆਂ ਹਵਾਵਾਂ ਕਾਰਨ ਤਾਪਮਾਨ ਜ਼ਿਆਦਾ ਨਹੀਂ ਵਧੇਗਾ।