ਪੰਜਾਬ ਦੇ ਖੰਨਾ ‘ਚ ਵੀਰਵਾਰ ਸਵੇਰੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਦੋਰਾਹਾ ਦੇ ਕੋਲ ਸੰਘਣੀ ਧੁੰਦ ਦੇ ਚਲਦਿਆਂ ਕਰੀਬ 20 ਗੱਡੀਆਂ ਆਪਸ ‘ਚ ਟਕਰਾਈਆਂ।ਹਾਦਸੇ ‘ਚ ਕਿਸੇ ਦੀ ਜਾਨ ਨਹੀਂ ਗਈ, ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ।ਸਭ ਤੋਂ ਪਹਿਲਾਂ ਪੁਲ ‘ਤੇ ਕੈਂਟਰ ਨਾਲ 4-5 ਗੱਡੀਆਂ ਟਕਰਾਈਆਂ।ਪੁਲਿਸ ਨੁਕਸਾਨੇ ਗਏ ਵਾਹਨਾਂ ਨੂੰ ਹਟਾਉਣ ਲੱਗੀ ਤਾਂ ਕੁਝ ਹੀ ਦੂਰੀ ‘ਤੇ 2 ਹਾਦਸੇ ਹੋਰ ਹੋ ਗਏ।