Kangana Ranaut talk about RamLala satute: ਅਯੁੱਧਿਆ ਵਿੱਚ ਰਾਮ ਮੰਦਰ (Ram Temple Ayodhya) ਦਾ ਉਦਘਾਟਨ 22 ਜਨਵਰੀ ਨੂੰ ਹੋਣ ਜਾ ਰਿਹਾ ਹੈ। ਇਸ ਸਬੰਧੀ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਕਈ ਵੱਡੀਆਂ ਹਸਤੀਆਂ ਨੂੰ ਸੱਦਾ ਦਿੱਤਾ ਗਿਆ ਹੈ। ਰਾਮਲਲਾ ਦੀ ਮੂਰਤੀ (RamLala satute) ਅਯੁੱਧਿਆ ਵਿੱਚ ਸਥਾਪਿਤ ਕੀਤੀ ਜਾਣੀ ਹੈ, ਜਿਸ ਦੀ ਪਹਿਲੀ ਝਲਕ ਸਾਹਮਣੇ ਆਈ ਹੈ।
ਉਨ੍ਹਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਰਅਸਲ, ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangana Ranaut) ਨੇ ਆਪਣੇ ਇੰਸਟਾਗ੍ਰਾਮ ‘ਤੇ ਰਾਮਲਲਾ ਦੀ ਮੂਰਤੀ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ। ਉਸ ਨੇ ਇੰਸਟਾਗ੍ਰਾਮ ਸਟੋਰੀ ‘ਤੇ ਮੂਰਤੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
View this post on Instagram
ਕੰਗਨਾ ਰਣੌਤ ਦਾ ਸੁਫਨਾ ਹੋਇਆ ਸੱਚ
ਕੰਗਨਾ ਰਣੌਤ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ‘ਚ ਮੂਰਤੀ ਸਾਫ ਦਿਖਾਈ ਦੇ ਸਕਦੀ ਹੈ। ਉਸ ਨੇ ਤਸਵੀਰ ਦੇ ਕੈਪਸ਼ਨ ਵਿੱਚ ਮੂਰਤੀ ਦੇ ਨਿਰਮਾਤਾ ਨੂੰ ਵੀ ਟੈਗ ਕੀਤਾ ਅਤੇ ਉਸ ਦੀ ਜਮ ਕੇ ਤਾਰੀਫ਼ ਕੀਤੀ ਹੈ। ਰਾਮਲਲਾ ਦੀ ਮੂਰਤੀ ਅਰੁਣ ਯੋਗੀਰਾਜ ਨੇ ਤਿਆਰ ਕੀਤੀ ਹੈ, ਜਿਸ ਨੂੰ ਕੰਗਨਾ ਨੇ ਬੇਹੱਦ ਖੂਬਸੂਰਤ ਦੱਸਿਆ ਹੈ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕੰਗਨਾ ਨੇ ਲਿਖਿਆ ਕਿ ਉਸ ਨੇ ਜਿਸ ਤਰ੍ਹਾਂ ਭਗਵਾਨ ਰਾਮ ਦੀ ਮੂਰਤੀ ਬਾਰੇ ਜਿਹੋ ਜਿਹੀ ਕਲਪਨਾ ਕੀਤੀ ਸੀ, ਮੂਰਤੀਕਾਰ ਨੇ ਹੁਬਹੂ ਉਹੋ ਜਿਹੀ ਮੂਰਤੀ ਤਿਆਰ ਕੀਤੀ ਹੈ।ਉਨ੍ਹਾਂ ਲਿਖਿਆ- ’ਮੈਂ’ਤੁਸੀਂ ਹਮੇਸ਼ਾ ਸੋਚਦਾ ਸੀ ਕਿ ਭਗਵਾਨ ਰਾਮ ਇਕ ਨੌਜਵਾਨ ਲੜਕੇ ਵਾਂਗ ਦਿਖਾਈ ਦੇਣਗੇ ਅਤੇ ਇਸ ਮੂਰਤੀ ਰਾਹੀਂ ਮੇਰੀ ਕਲਪਨਾ ਬਿਆਨ ਕੀਤੀ ਗਈ ਹੈ। ਅਰੁਣ ਯੋਗੀਰਾਜ, ਤੁਸੀਂ ਧੰਨ ਹੋ।”