ਅੱਜ ਕੱਲ੍ਹ ਲੋਕਾਂ ਦੀ ਜੀਵਨ ਸ਼ੈਲੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ, ਹਰ ਕੋਈ ਇਨਸਾਨ ਆਪਣੇ ਕੰਮ ਵਿੱਚ ਇੰਨਾ ਜ਼ਿਆਦਾ ਉਲਝ ਗਿਆ ਹੈ ਕਿ ਉਸ ਨੂੰ ਆਪਣੇ ਲਈ ਸਮਾਂ ਹੀ ਨਹੀਂ ਮਿਲਦਾ ਹੈ। ਗਲਤ ਖਾਣ-ਪੀਣ ਦੀਆਂ ਆਦਤਾਂ ਅਤੇ ਗੈਰ-ਸਿਹਤਮੰਦ ਜੀਵਨ ਸ਼ੈਲੀ ਸਿਹਤ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਇਸੇ ਤਰ੍ਹਾਂ ਬੀਮਾਰ ਹੋਣ ਦੇ ਵੀ ਕਈ ਕਾਰਨ ਹਨ। ਦਫਤਰ ਵਿਚ ਇਕ ਥਾਂ ‘ਤੇ ਬੈਠ ਕੇ ਕੰਮ ਕਰਨਾ ਆਪਣੇ ਆਪ ਵਿਚ ਇੱਕ ਵੱਡੀ ਗੱਲ ਹੈ।
ਕਈ ਵਾਰ ਇੱਕ ਥਾਂ ‘ਤੇ ਕੰਮ ਕਰਨਾ ਤੁਹਾਡੇ ਸਰੀਰ ਦੇ ਨਾਲ-ਨਾਲ ਦਿਮਾਗ ਲਈ ਵੀ ਨੁਕਸਾਨਦੇਹ ਹੋ ਸਕਦਾ ਹੈ। ਦਫਤਰ ਅਤੇ ਕੰਮ ਦੇ ਤਣਾਅ ਦੇ ਕਾਰਨ ਤੁਸੀਂ ਲਗਾਤਾਰ 8 ਤੋਂ 9 ਘੰਟੇ ਬੈਠੇ ਰਹਿੰਦੇ ਹੋ। ਇਸ ਦਾ ਅਸਰ ਸਿੱਧਾ ਤੁਹਾਡੀਆਂ ਹੱਡੀਆਂ ‘ਤੇ ਪੈਂਦਾ ਹੈ ਜਿਸ ਕਾਰਨ ਕਈ ਸਮੱਸਿਆਵਾਂ ਆ ਸਕਦੀਆਂ ਹਨ।