ਪੰਜਾਬ ਰੋਡਵੇਜ਼ ਵਿਚ ਸਫ਼ਰ ਕਰਨ ਵਾਲਿਆਂ ਨੂੰ ਵੱਡੀ ਰਾਹਤ ਮਿਲੀ ਹੈ।ਯੂਨੀਅਨ ਨੇ 52 ਯਾਤਰੀਆਂ ਵਾਲਾ ਫੈਸਲਾ ਵਾਪਸ ਲੈ ਲਿਆ ਹੈ। ਹੁਣ ਬੱਸ ਡਰਾਈਵਰ 52 ਤੋਂ ਵੱਧ ਸਵਾਰੀਆਂ ਲਿਜਾਉਣ ਲਈ ਰਾਜ਼ੀ ਹੋ ਗਏ ਹਨ। ਫਿਲਹਾਲ 8 ਤਰੀਕ ਤੱਕ ਲਈ ਫੈਸਲਾ ਲਿਆ ਗਿਆ ਹੈ।
8 ਫਰਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਯੂਨੀਅਨ ਦੀ ਮੀਟਿੰਗ ਹੋਵੇਗੀ। ਹਾਲਾਂਕਿ ਯੂਨੀਅਨ ਨੇ ਸਪਸ਼ਟ ਕੀਤਾ ਹੈ ਕਿ ਸਵੇਰੇ ਤੇ ਸ਼ਾਮ ਦੀਆਂ ਸਵਾਰੀਆਂ ਬਾਰੇ ਹੀ ਇਹ ਫੈਸਲਾ ਲਿਆ ਗਿਆ ਹੈ। ਦਿਨ ਵੇਲੇ ਸਿਰਫ 52 ਸਵਾਰੀਆਂ ਹੀ ਬੈਠਣਗੀਆਂ।
ਸਿਰਫ ਸਵੇਰੇ ਤੇ ਸ਼ਾਮ ਵੇਲੇ 52 ਤੋਂ ਵੱਧ ਸਵਾਰੀਆਂ ਬੈਠ ਸਕਣਗੀਆਂ। ਰੋਡਵੇਜ਼ ਯੂਨੀਅਨ ਨੇ ਫੈਸਲੇ ਬਾਰੇ ਸਪੱਸ਼ਟ ਕੀਤਾ ਕਿ ਮੀਟਿੰਗ ਤੋਂ ਬਾਅਦ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ।