ਸੋਮਵਾਰ, ਜੁਲਾਈ 14, 2025 03:06 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਘਰ ਵਿੱਚ ਹੀ ਰਾਸ਼ਨ ਮਿਲਣ ਨਾਲ ਲਾਭਪਾਤਰੀ ਬਾਗੋ ਬਾਗ

by Gurjeet Kaur
ਫਰਵਰੀ 11, 2024
in ਪੰਜਾਬ
0

ਘਰ ਵਿੱਚ ਹੀ ਰਾਸ਼ਨ ਮਿਲਣ ਨਾਲ ਲਾਭਪਾਤਰੀ ਬਾਗੋ ਬਾਗ

ਲਾਭਪਾਤਰੀਆਂ ਵਲੋਂ ਪੰਜਾਬ ਸਰਕਾਰ ਦਾ ਧੰਨਵਾਦ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿਸ ਦਿਨ ਤੋਂ ਹੋਂਦ ਵਿੱਚ ਆਈ ਹੈ, ਓਸੇ ਦਿਨ ਤੋਂ ਲੋਕਾਂ ਦਾ ਜੀਵਨ ਸੌਖਾ ਕਰਨ ਲਈ ਸਰਕਾਰ ਵੱਲੋਂ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ।

ਇਸੇ ਦਿਸ਼ਾ ਵਿੱਚ ਇੱਕ ਹੋਰ ਇਨਕਲਾਬੀ ਕਦਮ ਪੁੱਟਦਿਆਂ ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ   ਅਰਵਿੰਦ ਕੇਜਰੀਵਾਲ ਵੱਲੋਂ ਪਿੰਡ ਸਲਾਣਾ ਦੁੱਲਾ ਸਿੰਘ ਵਾਲਾ, ਬਲਾਕ ਅਮਲੋਹ ਤੋਂ ਘਰ-ਘਰ ਰਾਸ਼ਨ ਸਕੀਮ ਦੀ ਸ਼ੁਰੂਆਤ ਕੀਤੀ ਗਈ ਤੇ ਦੋਵਾਂ ਮੁੱਖ ਮੰਤਰੀਆਂ ਵੱਲੋਂ ਪਿੰਡ ਦੇ ਲਾਭਪਾਤਰੀਆਂ ਦੇ ਘਰ ਘਰ ਜਾ ਕੇ ਰਾਸ਼ਨ ਦਿੱਤਾ ਗਿਆ।

ਇਸ ਸਕੀਮ ਸਦਕਾ ਲੋਕਾਂ ਨੂੰ ਰਾਸ਼ਨ ਲਈ ਲਾਈਨਾਂ ਵਿੱਚ ਖੜ੍ਹ ਕੇ ਉਡੀਕ ਕਰਨ ਤੋਂ ਨਿਜਾਤ ਮਿਲ ਗਈ ਹੈ, ਜਿਸ ਨਾਲ ਲਾਭਪਾਤਰੀ ਬਾਗੋ ਬਾਗ ਹਨ ਤੇ ਪੰਜਾਬ ਸਰਕਾਰ ਦੇ ਧੰਨਵਾਦੀ ਹਨ।

ਮੁੱਖ ਮੰਤਰੀ ਹੱਥੋਂ ਰਾਸ਼ਨ ਪ੍ਰਾਪਤ ਕਰਨ ਵਾਲੀ ਲਾਭਪਾਤਰੀ ਤੇਜ ਕੌਰ ਨੇ ਕਿਹਾ, “ਹੁਣ ਸਾਨੂੰ ਰਾਸ਼ਨ ਘਰ ਵਿੱਚ ਹੀ ਮਿਲੂਗਾ ਤੇ ਲਾਈਨਾਂ ਵਿਚ ਖੜ੍ਹਨ ਦੀ ਲੋੜ ਨਹੀਂ ਪਵੇਗੀ। ਸਾਨੂੰ ਬਿਜਲੀ ਦਾ ਬਿਲ ਵੀ ਜ਼ੀਰੋ ਆ ਰਿਹਾ ਹੈ। ਅਸੀਂ ਪੰਜਾਬ ਸਰਕਾਰ ਦੇ ਧੰਨਵਾਦੀ ਹਾਂ।”

ਇਸੇ ਤਰ੍ਹਾਂ ਲਾਭਪਾਤਰੀ ਰਾਮ ਸਿੰਘ ਨੇ ਕਿਹਾ,  “ਬਹੁਤ ਵਧੀਆ ਲੱਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਘਰ ਆ ਕੇ ਰਾਸ਼ਨ ਦੇ ਕੇ ਗਏ। ਹੁਣ ਸਾਨੂੰ ਲਾਈਨਾਂ ਵਿੱਚ ਨਹੀਂ ਲੱਗਣਾ ਪਊਗਾ। ਪਹਿਲੀ ਵਾਰ ਕੋਈ ਮੁੱਖ ਮੰਤਰੀ ਘਰ ਆਇਆ ਹੈ। ਸਾਡਾ ਬਿਜਲੀ ਦਾ ਬਿਲ ਵੀ ਜ਼ੀਰੋ ਆਇਆ ਹੈ।”

ਸਲਾਣਾ ਦੁੱਲਾ ਸਿੰਘ ਵਾਲਾ ਦੇ ਬੰਤ ਸਿੰਘ ਨੇ ਆਖਿਆ, “ਸਾਡੇ ਘਰ ਮੁੱਖ ਮੰਤਰੀ ਸਾਹਿਬ ਆ ਕੇ ਰਾਸ਼ਨ ਦੇ ਕੇ ਗਏ ਹਨ, ਬਹੁਤ ਵਧੀਆ ਲੱਗਿਆ। ਪਹਿਲਾਂ ਦੂਰ ਜਾ ਕੇ ਲਾਈਨਾਂ ਵਿੱਚ ਲਗਣਾ ਪੈਂਦਾ ਸੀ। ਹੁਣ ਰਾਸ਼ਨ ਘਰ ਆਵੇਗਾ ਬਹੁਤ ਅਰਾਮਦਾਰੀ ਹੋ ਗਈ ਹੈ।”

ਲਾਭਪਾਤਰੀ ਮਲਕੀਤ ਸਿੰਘ ਨੇ ਕਿਹਾ, “ਬਹੁਤ ਵਧੀਆ ਲੱਗਿਆ ਕਿ ਮੁੱਖ ਮੰਤਰੀ ਜੀ ਘਰ ਆਏ ਤੇ ਰਾਸ਼ਨ ਦੇ ਕੇ ਗਏ। ਅੱਗੇ ਸਾਨੂੰ ਡਿਪੂਆਂ ਵਿੱਚ ਘੁੰਮਣਾ ਪੈਂਦਾ ਸੀ, ਲਾਈਨਾਂ ਵਿਚ ਲੱਗਣਾ ਪੈਂਦਾ ਸੀ, ਹੁਣ ਕੰਮ ਛੱਡ ਕੇ ਲਾਈਨਾਂ ਵਿੱਚ ਨਹੀਂ ਖੜ੍ਹਨਾ ਪੈਣਾ।”

ਇਸੇ ਤਰ੍ਹਾਂ ਕਰਮਜੀਤ ਕੌਰ ਨੇ ਕਿਹਾ, “ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਦਿੱਲੀ ਦੇ ਮੁੱਖ ਮੰਤਰੀ ਘਰ ਆ ਕੇ ਰਾਸ਼ਨ ਦੇ ਕੇ ਗਏ ਨੇ। ਅਸੀਂ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਆ। ਹੁਣ ਸਾਡਾ ਸਮਾਂ ਖਰਾਬ ਨਹੀਂ ਹੋਵੇਗਾ। ਅਸੀਂ ਬਹੁਤ ਧੰਨਵਾਦ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ। ਸਾਡਾ ਬਿਜਲੀ ਦਾ ਬਿਲ ਵੀ ਜ਼ੀਰੋ ਆ ਰਿਹਾ ਹੈ।”

ਲਾਭਪਾਤਰੀ ਮਨਦੀਪ ਸਿੰਘ ਨੇ ਆਖਿਆ, “ਸਾਨੂੰ ਬਹੁਤ ਵਧੀਆ ਲੱਗਿਆ ਮੁੱਖ ਮੰਤਰੀ ਸਾਡੇ ਘਰ ਆਏ ਤੇ ਰਾਸ਼ਨ ਦੇ ਕੇ ਗਏ। ਹੁਣ ਸਾਨੂੰ ਲਾਈਨਾਂ ਵਿੱਚ ਨਹੀਂ ਲੱਗਣਾ ਪਊਗਾ। ਪਹਿਲਾਂ ਸਾਰਾ ਸਾਰਾ ਦਿਨ ਲਾਈਨ ਵਿੱਚ ਲੱਗਣਾ ਪੈਂਦਾ ਸੀ। ਹੁਣ ਬਿਜਲੀ ਵੀ ਮੁਫ਼ਤ ਆ, ਜਿਸ ਦਾ ਬਹੁਤ ਫਾਇਦਾ ਹੈ। ਅਸੀਂ ਬਹੁਤ ਖੁਸ਼ ਆ ਤੇ ਸਰਕਾਰ ਦੇ ਧੰਨਵਾਦੀ ਹਾਂ।”

ਲਾਭਪਾਤਰੀ ਸ਼ਿੰਦਰ ਕੌਰ ਨੇ ਕਿਹਾ, “ਮੁੱਖ ਮੰਤਰੀ ਜੀ ਸਾਡੇ ਘਰ ਆਏ, ਸਾਨੂੰ ਰਾਸ਼ਨ ਦੇ ਕੇ ਗਏ।  ਉਹਨਾਂ ਦਾ ਬਹੁਤ ਬਹੁਤ ਧੰਨਵਾਦ।”

ਬਜ਼ੁਰਗ ਕੇਸਰ ਸਿੰਘ ਨੇ ਕਿਹਾ, “ਮੁੱਖ ਮੰਤਰੀ ਸਾਹਿਬ ਅੱਜ ਸਾਡੇ ਘਰ ਰਾਸ਼ਨ ਦੇਣ ਆਏ ਸੀ, ਜਿਸ ਨਾਲ ਸਾਨੂੰ ਕਾਫੀ ਲਾਭ ਹੋਵੇਗਾ। ਸਾਨੂੰ ਹੁਣ ਲਾਈਨਾਂ ‘ਚ ਨਹੀਂ ਲੱਗਣਾ ਪਊਗਾ ਤੇ ਸਾਡੇ ਘਰੇ ਹੀ ਰਾਸ਼ਨ ਆਊਗਾ। ਅਸੀਂ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹਾਂ।”

ਗੁਰਮੁੱਖ ਸਿੰਘ ਸਲਾਣਾ ਦੁੱਲਾ ਸਿੰਘ ਵਾਲਾ ਨੇ ਕਿਹਾ, “ਮੁੱਖ ਮੰਤਰੀ ਸਾਹਿਬ ਅੱਜ ਸਾਡੇ ਘਰ ਰਾਸ਼ਨ ਦੇ ਕੇ ਗਏ, ਜਿਸ ਦੀ ਸਾਨੂੰ ਬਹੁਤ ਖੁਸ਼ੀ ਹੈ। ਪਹਿਲਾਂ ਰਾਸ਼ਨ ਲੈਣ ਲਈ ਲਾਈਨਾਂ ‘ਚ ਖੜਨਾ ਪੈਂਦਾ ਸੀ ਹੁਣ ਲਾਈਨਾਂ ਤੋਂ ਛੋਟ ਮਿਲੀ ਹੈ।  ਇਸ ਲਈ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ‌। ਸਰਕਾਰ ਨੇ ਸਾਡਾ ਬਿਜਲੀ ਦਾ ਬਿੱਲ ਵੀ ਮੁਆਫ ਕੀਤਾ ਹੈ, ਜਿਸ ਦੀ ਸਾਨੂੰ ਬਹੁਤ ਖੁਸ਼ੀ ਹੈ ਅਸੀਂ ਧੰਨਵਾਦੀ ਹਾਂ ਪੰਜਾਬ ਸਰਕਾਰ ਦੇ।”

ਲਾਭਪਾਤਰੀ ਸੁਖਵਿੰਦਰ ਸਿੰਘ ਨੇ ਕਿਹਾ, “ਮੁੱਖ ਮੰਤਰੀ ਸਾਹਿਬ ਆਪ ਆ ਕੇ ਰਾਸ਼ਨ ਦੇ ਕੇ ਗਏ, ਬਹੁਤ ਚੰਗਾ ਲੱਗਿਆ। ਪਹਿਲਾਂ ਲਾਈਨਾਂ ਵਿੱਚ ਲੱਗ ਕੇ ਰਾਸ਼ਨ ਲੈਣਾ ਪੈਂਦਾ ਸੀ। ਕਈ ਵਾਰ ਦੋ ਦੋ ਦਿਨ ਵੀ ਖਰਾਬ ਹੋ ਜਾਂਦੇ ਸੀ। ਹੁਣ ਘਰ ਵਿੱਚ ਰਾਸ਼ਨ ਮਿਲਿਆ ਕਰੂਗਾ, ਬਹੁਤ ਵਧੀਆ ਹੋਗਿਆ। ਅਸੀਂ ਦਿਹਾੜੀ ਕਰਨ ਵਾਲੇ ਬੰਦੇ ਆ, ਪਹਿਲਾਂ ਬਿਲ 1000-1200 ਰੁਪਏ ਆ ਜਾਂਦਾ ਸੀ, ਜਦੋਂ ਤੋਂ ਪੰਜਾਬ ਸਰਕਾਰ ਨੇ 600 ਯੂਨਿਟ ਮੁਆਫ ਕੀਤੇ ਨੇ, ਬਿਲ ਜ਼ੀਰੋ ਆਉਣ ਲੱਗ ਪਿਆ ਹੈ। ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ।”

Tags: aappunjab governmentpunjabi news
Share205Tweet128Share51

Related Posts

School Holidays: ਇਹ 3 ਦਿਨ ਪੰਜਾਬ ਦੇ ਸਕੂਲ ਰਹਿਣਗੇ ਬੰਦ, ਬੱਚਿਆਂ ਨੂੰ ਹੋਣਗੀਆਂ ਛੁੱਟੀਆਂ

ਜੁਲਾਈ 14, 2025

CM ਮਾਨ ਦੀ ਰਿਹਾਇਸ਼ ਵਿਖੇ ਖ਼ਤਮ ਹੋਈ ਕੈਬਿਨਟ ਮੀਟਿੰਗ, ਲਿਆ ਗਿਆ ਅਹਿਮ ਫ਼ੈਸਲਾ

ਜੁਲਾਈ 14, 2025

ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਤੀਜਾ ਦਿਨ, ਲਏ ਜਾ ਸਕਦੇ ਹਨ ਲਈ ਅਹਿਮ ਫ਼ੈਸਲੇ

ਜੁਲਾਈ 14, 2025

ਪੰਜਾਬ ਸਿੱਖਿਆ ਵਿਭਾਗ ਕਰਨ ਜਾ ਰਿਹਾ ਵੱਡੀ ਭਰਤੀ, ਮੰਤਰੀ ਹਰਜੋਤ ਬੈਂਸ ਨੇ ਕੀਤਾ ਅਹਿਮ ਐਲਾਨ

ਜੁਲਾਈ 14, 2025

ਪੰਜਾਬ ਪੁਲਿਸ ਵਿਭਾਗ ‘ਚ ਹੋਈ ਵੱਡੀ ਫੇਰ ਬਦਲ, ਬਦਲੇ IPS ਰੈਂਕ ਦੇ ਵੱਡੇ ਅਧਿਕਾਰੀ

ਜੁਲਾਈ 12, 2025

ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮੁਲਜ਼ਮ ਹੋਇਆ ਫ਼ਰਾਰ, ਪਤਨੀ ਦੀ ਸਰਜਰੀ ਦਾ ਬਹਾਨਾ ਬਣਾ ਲਈ ਸੀ ਬੇਲ

ਜੁਲਾਈ 12, 2025
Load More

Recent News

School Holidays: ਇਹ 3 ਦਿਨ ਪੰਜਾਬ ਦੇ ਸਕੂਲ ਰਹਿਣਗੇ ਬੰਦ, ਬੱਚਿਆਂ ਨੂੰ ਹੋਣਗੀਆਂ ਛੁੱਟੀਆਂ

ਜੁਲਾਈ 14, 2025

ਹੁਣ ਸਿਗਰਟ ਵਾਂਗ ਸਮੋਸਾ ਜਲੇਬੀ ‘ਤੇ ਵੀ ਲੱਗੇਗੀ ਚਿਤਾਵਨੀ, ਸਿਹਤ ਮੰਤਰਾਲੇ ਨੇ ਕੀਤਾ ਐਲਾਨ

ਜੁਲਾਈ 14, 2025

CM ਮਾਨ ਦੀ ਰਿਹਾਇਸ਼ ਵਿਖੇ ਖ਼ਤਮ ਹੋਈ ਕੈਬਿਨਟ ਮੀਟਿੰਗ, ਲਿਆ ਗਿਆ ਅਹਿਮ ਫ਼ੈਸਲਾ

ਜੁਲਾਈ 14, 2025

ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਤੀਜਾ ਦਿਨ, ਲਏ ਜਾ ਸਕਦੇ ਹਨ ਲਈ ਅਹਿਮ ਫ਼ੈਸਲੇ

ਜੁਲਾਈ 14, 2025

ਇਹ ਵੱਡੀ ਨਾਮੀ ਖਿਡਾਰਨ ਲੈਣ ਜਾ ਰਹੀ ਤਲਾਕ, ਪਤੀ ਤੋਂ ਅਲੱਗ ਰਹਿਣ ਦਾ ਕੀਤਾ ਫ਼ੈਸਲਾ

ਜੁਲਾਈ 14, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.