ਕਿਸਾਨਾਂ ਵੱਲੋਂ ਦਿੱਲੀ ਵੱਲ ਕੂਚ ਦੇ ਸੱਦੇ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰੋਕਣ ਲਈ ਪੂਰੀ ਤਿਆਰੀ ਕਰ ਲਈ ਹੈ। ਅੰਬਾਲਾ ਦੇ ਸ਼ੰਭੂ ਬਾਰਡਰ ‘ਤੇ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤੇ ਗਏ ਹਨ। ਨਾਲ ਹੀ ਬੈਰੀਕੇਡਿੰਗ ਦੀਆਂ ਤਿੰਨ ਪਰਤਾਂ ਵੀ ਕੀਤੀਆਂ ਗਈਆਂ ਹਨ।
ਉਧਰ, ‘ਵਾਟਰ ਕੈਨਨ ਵਾਲਾ ਨਵਦੀਪ’ ਨਾਂ ਨਾਮ ਮਸ਼ਹੂਰ ਹਰਿਆਣਾ ਦੇ ਨਵਦੀਪ ਸਿੰਘ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਸਾਰੀਆਂ ਰੋਕਾਂ ਤੋੜ ਕੇ ਦਿੱਲੀ ਪਹੁੰਚਣ ਲਈ ਘਰੋਂ ਵਿਚੋਂ ਨਿਕਲਣ।
View this post on Instagram
ਉਨ੍ਹਾਂ ਕਿਹਾ ਕਿ ਕੁਝ ਕਾਮਰੇਡ ਇਸ ਦਾ ਵਿਰੋਧ ਕਰ ਰਹੇ ਹਨ, ਜੋ ਕਦੇ ਨਹੀਂ ਚਾਹੁੰਦੇ ਕਿ ਤੁਹਾਡਾ ਭਲਾ ਹੋਵੇ। ਇਹ ਸਰਕਾਰ ਦੇ ਛੱਡੇ ਹੋਏ ਬੰਦੇ ਹਨ। ਅਸੀਂ ਹਰ ਹਾਲ ਵਿਚ ਗੁਰੂ ਦੇ ਸਿਧਾਂਤਾਂ ਉਤੇ ਚੱਲ ਕੇ 13 ਫਰਵਰੀ ਨੂੰ ਦਿੱਲੀ ਵੱਲ ਚਾਲੇ ਪਾਵਾਂਗੇ। ਜਾਨ ਤਲੀ ਉਤੇ ਧਰ ਕੇ ਚੱਲਾਂਗੇ।