ਅੰਮ੍ਰਿਤਸਰ ਪਹੁੰਚੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੀ ਆਖਿਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਕਾਤ ਹੋ ਗਈ।ਇਸ ਦੌਰਾਨ ਕੇਜਰੀਵਾਲ ਨਾਲ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੇ ਮੁੱਦਿਆਂ ‘ਤੇ ਗੱਲ ਕਰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਬਾਦਲਾਂ ਦੀਆਂ ਬੱਸਾਂ ਸਾਡੇ ਐਨਆਈਆਰ ਮੁਸਾਫਰਾਂ ਤੋਂ ਤਿੰਨ ਹਜ਼ਾਰ ਰੁਪਏ ਲੈ ਰਹੇ ਹਨ ਜਦੋਂ ਕਿ ਪੰਜਾਬ ਸਰਕਾਰ ਦੀਆਂ ਬੱਸਾਂ ਸਾਡੇ ਭਰਾਵਾਂ ਨੂੰ 1200 ਰੁਪਏ ‘ਚ ਪਹੁੰਚਾ ਸਕਦੀ ਹੈ।
ਰਾਜਾ ਵੜਿੰਗ ਨੇ ਕੇਜਰੀਵਾਲ ਨੂੰ ਗੁਜ਼ਾਰਿਸ਼ ਕਰਦੇ ਹੋਏ ਕਿਹਾ ਕਿ ਇਹ ਕਿਹਾ ਕਿ ਜਾਂ ਤਾਂ ਤੁਸੀਂ ਬੱਸਾਂ ਚਲਾਓ ਜਾਂ ਫਿਰ ਅਸੀਂ ਤਿਆਰ ਹਾਂ ਸਾਡਾ ਸਹਿਯੋਗ ਕਰੋ।ਦੂਜੇ ਪਾਸੇ ਕੇਜਰੀਵਾਲ ਨੇ ਇਸਦੇ ਜਵਾਬ ‘ਚ ਕਿਹਾ ਕਿ ਅਸੀਂ ਬਾਦਲਾਂ ਦੀਆਂ 115 ਬੱਸਾਂ ਬਾਉਂਡ ਕੀਤੀਆਂ ਹਨ, ਪਰ ਤੁਸੀਂ ਸਹੀ ਕਹਿ ਰਹੇ ਹੋ ਤੁਸੀਂ ਅਤੇ ਅਸੀਂ ਮਿਲ ਕੇ ਬੱਸਾਂ ਚਲਾਉਂਦੇ ਹਾਂ, ਮਸਲਾ ਹੱਲ ਹੋਣਾ ਚਾਹੀਦਾ ਇਸ ‘ਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ।