ਬੁੱਧਵਾਰ, ਅਕਤੂਬਰ 15, 2025 11:29 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਕੈਬਨਿਟ ਮੰਤਰੀ ਜਿੰਪਾ ਨੇ ਪਿੰਡ ਬਜਵਾੜਾ ਤੇ ਕਿਲਾ ਬਰੂਨ ’ਚ ਸੀਵਰੇਜ਼ ਸਿਸਟਮ ਪ੍ਰੋਜੈਕਟ ਦੀ ਕਰਵਾਈ ਸ਼ੁਰੂਆਤ

by Gurjeet Kaur
ਮਾਰਚ 3, 2024
in ਪੰਜਾਬ
0
ਕੈਬਨਿਟ ਮੰਤਰੀ ਜਿੰਪਾ ਨੇ ਪਿੰਡ ਬਜਵਾੜਾ ਤੇ ਕਿਲਾ ਬਰੂਨ ’ਚ ਸੀਵਰੇਜ਼ ਸਿਸਟਮ ਪ੍ਰੋਜੈਕਟ ਦੀ ਕਰਵਾਈ ਸ਼ੁਰੂਆਤ
-3082.77 ਲੱਖ ਰੁਪਏ ਦੀ ਲਾਗਤ ਨਾਲ ਉਕਤ ਦੋਵੇਂ ਪਿੰਡਾਂ ’ਚ ਸੀਵਰੇਜ ਸਿਸਟਮ ਪਾਉਣ ਦਾ ਕਾਰਜ ਡੇਢ ਸਾਲ ’ਚ ਹੋਵੇਗਾ ਪੂਰਾ
-ਕਿਹਾ, ਪਿੰਡਾਂ ਦੇ ਵਿਕਾਸ ਲਈ ਨਹੀਂ ਛੱਡੀ ਜਾ ਰਹੀ ਕੋਈ ਕਮੀ
-ਦੋਵਾਂ ਪਿੰਡਾਂ ਦੀ 12064 ਆਬਾਦੀ ਤੇ 2893 ਘਰਾਂ ਨੂੰ ਮਿਲੇਗਾ ਲਾਭ
 
   ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਦੇ ਵਿਕਾਸ ਲਈ ਕੋਈ ਕਮੀ ਨਹੀਂ ਛੱਡ ਰਹੀ ਹੈ। ਉਹ ਅੱਜ ਪਿੰਡ ਬਜਵਾੜਾ ਵਿਚ ਬਜਵਾੜਾ ਅਤੇ ਕਿਲਾ ਬਰੂਨ ਵਿਚ 3082.77 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਸਿਸਟਮ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਇਨ੍ਹਾਂ ਦੋਵਾਂ ਪਿੰਡਾਂ ਵਿਚ ਵਿਕਾਸ ਦੀ ਗਤੀ ਵੀ ਤੇਜ਼ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕ ਹਿੱਤ ਵਿਚ ਪਿਛਲੇ ਦਿਨੀਂ ਹੀ ਪੰਜਾਬ ਸਰਕਾਰ ਵਲੋਂ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਜਲ ਸਪਲਾਈ ਤੇ ਸੀਵਰੇਜ਼ ਵਿਭਾਗ ਵਲੋਂ ਇਸ ਪ੍ਰੋਜੈਕਟ ਨੂੰ ਪੂਰਾ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਪਿੰਡ ਵਿਚ ਰੱਖੇ ਸਮਾਰੋਹ ਨੂੰ ਵੀ ਸੰਬੋਧਨ ਕੀਤਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ।
          ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿੰਡ ਬਜਵਾੜਾ ਦੀ ਮੌਜੂਦਾ ਜਨਸੰਖਿਆ 10322 ਅਤੇ 2483 ਘਰ ਹਨ ਅਤੇ ਪਿੰਡ ਕਿਲਾ ਬਰੂਨ ਦੀ ਮੌਜੂਦਾ ਜਨਸੰਖਿਆ 1742 ਅਤੇ 410 ਘਰ ਹਨ। ਉਨ੍ਹਾਂ ਦੱਸਿਆ ਕਿ ਉਕਤ ਸੀਵਰੇਜ ਪ੍ਰੋਜੈਕਟ ਸ਼ੁਰੂ ਹੋਣ ਨਾਲ ਇਨ੍ਹਾਂ ਦੋਵਾਂ ਪਿੰਡਾਂ ਦੀ 12064 ਆਬਾਦੀ ਅਤੇ 2893 ਘਰਾਂ ਨੂੰ ਲਾਭ ਮਿਲੇਗਾ।
ਉਨ੍ਹਾਂ ਦੱਸਿਆ ਕਿ ਪਿੰਡ ਬਜਵਾੜਾ ਤੇ ਕਿਲਾ ਬਰੂਨ ਦੇ ਸੀਵਰ ਨੂੰ 30 ਸਾਲ ਦੀ ਆਬਾਦੀ ਨੂੰ ਲੈਂਦੇ ਹੋਏ ਡਿਜਾਇਨ ਕੀਤਾ ਗਿਆ ਹੈ ਅਤੇ ਇਸ ਕਾਰਜ ਲਈ 2.5 ਐਮ.ਐਲ.ਡੀ ਦਾ ਸੀਵਰੇਜ਼ ਟ੍ਰੀਟਮੈਂਟ ਪਲਾਂਟ ਬਣਾਇਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਅਤਿਆਧੁਨਿਕ ਟੈਕਨਾਲੋਜੀ ਦੇ ਰਾਹੀਂ ਐਸ.ਟੀ.ਪੀ ਬਣਾਇਆ ਜਾਣਾ ਹੈ, ਜਿਸ ਰਾਹੀਂ ਬਾਇਓਕੈਮੀਕਲ ਆਕਸੀਜਨ ਡਿਮਾਂਡ 10 ਐਮ.ਜੀ/ਲੀਟਰ ਤੱਕ ਕੰਟਰੋਲ ਹੋਵੇਗੀ ਅਤੇ ਟ੍ਰੀਟਡ ਪਾਣੀ ਦੀ ਵਰਤੋਂ ਸਿੰਚਾਈ ਲਈ ਕੀਤੀ ਜਾਵੇਗੀ।
          ਬ੍ਰਮ ਸੰਕਰ ਜਿੰਪਾ ਨੇ ਦੱਸਿਆ ਕਿ ਪਿੰਡ ਕਿਲਾ ਬਰੂਨ ਵਿਚ ਇਕ ਇੰਟਰਮੀਡੀਏਟ ਪੰਪਿੰਗ ਸਟੇਸ਼ਨ ਬਣਾਇਆ ਜਾਣਾ ਹੈ, ਜਿਸ ਰਾਹੀਂ ਸੀਵਰੇਜ ਪੰਪ ਕਰਕੇ ਬਜਵਾੜਾ ਦੇ ਮੇਨ ਸੀਵਰ ਵਿਚ ਪਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਵਿਚ ਕੁੱਲ 47625 ਮੀਟਰ ਯੂ.ਪੀ.ਪੀ.ਵੀ.ਸੀ ਅਤੇ ਆਰ.ਸੀ.ਸੀ ਸੀਵਰ ਪਾਈਪ ਲਾਈਨ ਪਾਉਣ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਮਾਣਤਾ ਪ੍ਰਾਪਤ ਫਰਮ ਨੂੰ ਕੰਮ ਅਲਾਟ ਕਰ ਦਿੱਤਾ ਗਿਅ ਹੈ ਅਤੇ ਡੇਢ ਸਾਲ ਵਿਚ ਇਹ ਕੰਮ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਫਰਮ ਵਲੋਂ ਮੌਕੇ ’ਤੇ ਜੋ ਗਲੀਆਂ ਸੀਵਰ ਪਾਉਣ ਲਈ ਤੋੜੀ ਜਾਵੇਗੀ, ਉਹ ਗਲੀਆਂ ਉਕਤ ਫਰਮ ਵਲੋਂ ਬਣਾਈਆਂ ਜਾਣਗੀਆਂ।
          ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਪੰਜਾਬ ਉਦਯੋਗ ਵਿਕਾਸ ਨਿਗਮ ਦੇ ਵਾਈਸ ਚੇਅਰਮੈਨ ਹਰਮਿੰਦਰ ਸਿੰਘ ਬਖਸ਼ੀ, ਹੁਸ਼ਿਆਰਪੁਰ ਸੈਂਟਰਲ ਕੋਅਪਰੇਟਿਵ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਪੰਜਾਬ ਗਊ ਸੇਵਾ ਕਮਿਸ਼ਨ ਦੇ ਮੈਂਬਰ ਜਸਪਾਲ ਚੇਚੀ, ਐਸ.ਈ ਵਿਜੇ ਕੁਮਾਰ, ਐਕਸੀਅਨ ਸਿਮਰਨਜੀਤ ਸਿੰਘ ਖਾਂਬਾ, ਕੁਲਵੰਤ ਸਿੰਘ ਬਲਾਕ ਪ੍ਰਧਾਨ, ਮਦਨ ਲਾਲ, ਅਸ਼ੋਕ ਪਹਿਲਵਾਨ, ਸਰਪੰਚ ਬਜਵਾੜਾ ਪ੍ਰੀਤੀ, ਸਰਪੰਚ ਕਿਲਾ ਬਰੂਨ ਕੁਲਦੀਪ, ਪ੍ਰਿੰਤਪਾਲ ਸਿੰਘ, ਰਾਜਿੰਦਰ ਪੰਚ, ਬਿੰਦੂ ਸ਼ਰਮਾ, ਕੁਣਾਲ ਸ਼ਰਮਾ, ਅੰਕੁਸ਼, ਕਸ਼ਮੀਰੀ ਲਾਲ, ਰਵਿੰਦਰ, ਅਮਨਦੀਪ ਬਿੰਦਾ, ਦਲਜੀਤ ਸਿੰਘ, ਬਲਜੀਤ ਸਿੰਘ, ਸਾਬਕਾ ਸਰਪੰਚ ਰਾਮ ਲਾਲ, ਸਤਪਾਲ ਸਤੀ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ, ਜਗਜੀਤ ਜੋਨੀ, ਰਾਕੇਸ਼ ਕੁਮਾਰ, ਜਤਿੰਦਰ ਕੁਮਾਰ, ਵਰਿੰਦਰ ਵੈਦ, ਸੁਮੇਸ਼ ਸੋਨੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।
Tags: latest newspunjabPunjabiNews
Share203Tweet127Share51

Related Posts

ਬਿਕਰਮ ਮਜੀਠੀਆ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ, ਹੁਣ 29 ਅਕਤੂਬਰ ਨੂੰ ਹੋਵੇਗੀ ਸੁਣਵਾਈ

ਅਕਤੂਬਰ 14, 2025

ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਪਹੁੰਚੇ ਲੁਧਿਆਣਾ, ਹੜ੍ਹ ਪੀੜਤਾਂ ਦੀ ਮਦਦ ਲਈ ਵਿੱਤੀ ਸਹਾਇਤਾ ਕੀਤੀ ਪ੍ਰਦਾਨ

ਅਕਤੂਬਰ 14, 2025

ਲੁਧਿਆਣਾ: DIG ਦਫਤਰ ਦੇ ਜਵਾਨ ਨੇ ਖੁਦ ਨੂੰ ਮਾਰੀ ਗੋ/ਲੀ, ON DUTY ਚੁੱਕਿਆ ਖੌ/ਫ਼/ਨਾਕ ਕਦਮ

ਅਕਤੂਬਰ 14, 2025

ਅੰਮ੍ਰਿਤਸਰ ਪੁਲਿਸ ਨੇ ਅੰਤਰਰਾਸ਼ਟਰੀ ਹ.ਥਿ.ਆ.ਰ ਤਸਕਰੀ ਰੈਕੇਟ ਦਾ ਕੀਤਾ ਪਰਦਾਫਾਸ਼, ਪਾਕਿਸਤਾਨ ਨਾਲ ਸਨ ਸਬੰਧ

ਅਕਤੂਬਰ 14, 2025

ਪੰਜਾਬ ਸਰਕਾਰ ਨੇ ਝੋਨੇ ਦੀ ਗੈਰ-ਕਾਨੂੰਨੀ ਅੰਤਰਰਾਜੀ ਢੋਆ-ਢੁਆਈ ‘ਤੇ ਕੱਸਿਆ ਸ਼ਿਕੰਜਾ, ਸ਼ੈਲਰ ਮਾਲਕ ਸਮੇਤ 6 ਲੋਕਾਂ ਖਿਲਾਫ FIR ਦਰਜ

ਅਕਤੂਬਰ 14, 2025

ਮੁੱਖ ਮੰਤਰੀ ਵੱਲੋਂ ਖੇਤੀਬਾੜੀ ਨੂੰ ਲਾਹੇਵੰਦਾ ਬਣਾਉਣ ਲਈ ਪੰਜਾਬ ਤੇ ਅਰਜਨਟੀਨਾ ਵਿਚਾਲੇ ਆਪਸੀ ਸਹਿਯੋਗ ਵਧਾਉਣ ਦੀ ਵਕਾਲਤ

ਅਕਤੂਬਰ 14, 2025
Load More

Recent News

ਅੱਜ PGI ‘ਚ ਹੋਵੇਗਾ ADGP ਵਾਈ ਪੂਰਨ ਸਿੰਘ ਦਾ ਪੋਸਟਮਾਰਟਮ, ਪਰਿਵਾਰ ਨੇ ਦਿੱਤੀ ਸਹਿਮਤੀ

ਅਕਤੂਬਰ 15, 2025

ਬਿਕਰਮ ਮਜੀਠੀਆ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ, ਹੁਣ 29 ਅਕਤੂਬਰ ਨੂੰ ਹੋਵੇਗੀ ਸੁਣਵਾਈ

ਅਕਤੂਬਰ 14, 2025

Land Rover ਨੇ ਭਾਰਤ ‘ਚ Defender 110 ਨੂੰ ਨਵੇਂ ਅੰਦਾਜ਼ ‘ਚ ਕੀਤਾ ਲਾਂਚ, ਜਾਣੋ ਫੀਚਰਸ ਤੇ ਕੀਮਤ

ਅਕਤੂਬਰ 14, 2025

ਭਾਰਤ ‘ਚ AI ‘ਤੇ ਕਰੋੜਾਂ ਦਾ ਨਿਵੇਸ਼ ਕਰੇਗਾ Google, CEO ਸੁੰਦਰ ਪਿਚਾਈ ਨੇ ਕੀਤਾ ਐਲਾਨ

ਅਕਤੂਬਰ 14, 2025

ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਪਹੁੰਚੇ ਲੁਧਿਆਣਾ, ਹੜ੍ਹ ਪੀੜਤਾਂ ਦੀ ਮਦਦ ਲਈ ਵਿੱਤੀ ਸਹਾਇਤਾ ਕੀਤੀ ਪ੍ਰਦਾਨ

ਅਕਤੂਬਰ 14, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.