ਪੰਜਾਬ ਦੇ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਅੱਜ ਦੂਜੇ ਦਿਨ ਖੂਬ ਹੰਗਾਮਾ ਹੋਇਆ।ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤਿੱਖੀ ਬਹਿਸ ਹੋ ਗਈ।ਦਰਅਸਲ ਮੁੱਖ ਮੰਤਰੀ ਨੇ ਆਖਿਆ ਕਿ ਪਵਿੱਤਰ ਸਦਨ ਦੀ ਮਰਿਆਦਾ ਕਾਇਮ ਰੱਖਣ ਲਈ ਵਿਰੋਧੀ ਧਿਰ ਦਾ ਸਦਨ ‘ਚ ਰਹਿਣਾ ਬਹੁਤ ਜ਼ਰੂਰੀ ਹੈ।ਵਿਰੋਧੀਆਂ ਨੂੰ ਪੂਰਾ ਸਮਾਂ ਦਿੱਤਾ ਜਾਵੇਗਾ ਉਹ ਆਪਣੀ ਗੱਲ ਰੱਖਣ ਪਰ ਕਾਂਗਰਸ ਹਰ ਵਾਰ ਵਿਧਾਨ ਸਭਾ ਦੀ ਕਾਰਵਾਈ ਛੱਡ ਕੇ ਬਾਹਰ ਚਲੀ ਜਾਂਦੀ ਹੈ, ਅਜਿਹਾ ਇਸ ਵਾਰ ਨਾ ਹੋਵੇ, ਇਸ ਲਈ ਉਹ ਤਾਲਾ ਲੈ ਕੇ ਆਏ ਹਨ, ਜਿਹੜਾ ਉਨ੍ਹਾਂ ਨੇ ਸਪੀਕਰ ਨੂੰ ਗਿਫਟ ਕੀਤਾ।
ਤਾਲੇ ਦੇ ਮੁੱਦੇ ‘ਤੇ ਵਿਰੋਧੀਆਂ ਵਲੋਂ ਖੂਬ ਹੰਗਾਮਾ ਕੀਤਾ ਗਿਆ।ਕਰੀਬ ਅੱਧੇ ਘੰਟੇ ਤੋਂ ਵੱਧ ਮੁੱਖ ਮੰਤਰੀ ਤੇ ਵਿਰੋਧੀਆਂ ਵਿਚਾਲੇ ਬਹਿਸ ਹੁੰਦੀ ਰਹੀ।ਇਸ ਵਿਚਾਲੇ ਸਦਨ ਦੀ ਕਾਰਵਾਈ ਮੁਲਤਵੀ ਵੀ ਕਰਨੀ ਪਈ।
ਇਸ ਦੌਰਾਨ ਦੋਵਾਂ ਧਿਰਾਂ ਵਲੋਂ ਤੂੰ ਤੜਾਕ ਤੱਕ ਦੀ ਨੌਬਤ ਆ ਗਈ ਹੰਗਾਮ ‘ਚ ਮੁੱਖ ਮੰਤਰੀ ਵਲੋਂ ਆਪਣਾ ਸੰਬੋਧਨ ਜਾਰੀ ਰੱਖਿਆ।ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਕਿ ਬੰੰਦੇ ਦੇ ਪੁੱਤ ਬਣ ਕੇ ਗੱਲ ਕਰੋ, ਇਸ ‘ਤੇ ਤਲਖੀ ‘ਚ ਆਏ ਮੁੱਖ ਮੰਤਰੀ ਨੇ ਕਿਹਾ ਕਿ ਉਹ ਅੱਖਾਂ ‘ਚ ਅੱਖਾਂ ਪਾ ਕੇ ਗੱਲ ਕਰੋ।ਵਿਰੋਧੀ ਧਿਰ ਵਾਂਗ ਬਹਿਸ ਦਾ ਹਿੱਸਾ ਬਣੋ।