ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੀ ਪ੍ਰਦੇਸ਼ਕ ਅਖੰਡਤਾ, ਪ੍ਰਭੂਸੱਤਾ ਜਾਂ ਆਜ਼ਾਦੀ ਲਈ ਕੋਈ ਖ਼ਤਰਾ ਪੈਦਾ ਹੁੰਦਾ ਹੈ ਤਾਂ ਰੂਸ ਪ੍ਰਮਾਣੂ ਹਥਿਆਰ ਵਰਤਣ ਲਈ ਤਿਆਰ ਹੈ।ਉਂਜ ਰੂਸੀ ਸਦਰ ਨੇ ਆਸ ਜਤਾਈ ਕਿ ਅਮਰੀਕਾ ਖਿੱਤੇ ‘ਚ ਅਜਿਹੀਆਂ ਕਾਰਵਾਈਆਂ ਤੋਂ ਬਚੇਗਾ ਜੋ ਪ੍ਰਮਾਣੂ ਟਕਰਾਅ ਨੂੰ ਹੱਲਾਸ਼ੇਰੀ ਦੇ ਸਕਦੀਆਂ ਹਨ।ਪੁਤਿਨ ਦਾ ਇਹ ਬਿਆਨ ਇਸ ਹਫ਼ਤੇ ਹੋਣ ਵਾਲੀ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਪੱਛਮ ਨੂੰ ਇਕ ਹੋਰ ਚਿਤਾਵਨੀ ਹੈ।ਪੁਤਿਨ ਦਾ ਇਨ੍ਹਾਂ ਚੋਣਾਂ ‘ਚ 6ਵੀਂ ਵਾਰ ਰੂਸ ਦਾ ਰਾਸ਼ਟਰਪਤੀ ਬਣਨਾ ਲਗਭਗ ਤੈਅ ਹੈ।
ਰੂਸ ਦੇ ਸਰਕਾਰੀ ਟੀਵੀ ਨੂੰ ਦਿੱਤੀ ਇੰਟਰਵਿਊ ਦੌਰਾਨ ਪੁਤਿਨ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤਜ਼ਰਬੇਕਾਰ ਸਿਆਸਤਦਾਨ ਹਨ ਜਿਨ੍ਹਾਂ ਨੂੰ ਟਕਰਾਅ ਦੇ ਸੰਭਾਵੀ ਖ਼ਤਰਿਆਂ ਦੀ ਪੂਰੀ ਸਮਝ ਹੈ।ਪੁਤਿਨ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਵਿਸ਼ਵ ਪਰਮਾਣੂ ਜੰਗ ਵੱਲ ਵੱਧ ਰਿਹਾ ਹੈ।ਰੂਸੀ ਰਾਸ਼ਟਰਪਤੀ ਨੇ ਹਾਲਾਂਕਿ ਜ਼ੋਰ ਦੇ ਕੇ ਆਖਿਆ ਕਿ ਰੂਸੀ ਪਰਮਾਣੂ ਬਲ ਤਿਆਰ-ਬਰ-ਤਿਆਰ ਹਨ।ਪੁਤਿਨ ਨੂੰ ਜਦੋਂ ਪੁੱਛਿਆ ਕਿ ਕੀ ਯੂਕਰੇਨ ਨਾਲ ਜੰਗ ਦੌਰਾਨ ਕਦੇ ਪ੍ਰਮਾਣੂ ਹਥਿਆਰ ਵਰਤਣ ਬਾਰੇ ਵਿਚਾਰ ਆਇਆ ਹੋਵੇ ਤਾਂ ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਇਸ ਦੀ ਕੋਈ ਲੋੜ ਨਹੀਂ ਹੈ।
ਪੁਤਿਨ ਨੇ ਵਿਸ਼ਵਾਸ ਜਤਾਇਆ ਕਿ ਮਾਸਕੋ ਯੂਕਰੇਨ ‘ਚ ਲੋੜੀਂਦਾ ਟੀਚਾ ਹਾਸਲ ਕਰ ਲਏਗਾ।ਉਂਜ ਉਨ੍ਹਾਂ ਨਾਲ ਹੀ ਇਹ ਖੁੱਲ੍ਹੇ ਹਨ।ਰਾਸ਼ਟਰਪਤੀ ਨੇ ਕਿਹਾ ਕਿ ਯੂਕਰੇਨ ਵਲੋਂ ਪਿਛਲੇ ਦਿਨਾਂ ‘ਚ ਰੂਸ ਦੇ ਧੁਰ ਅੰਦਰ ਕੀਤੇ ਡਰੋਨ ਹਮਲੇ ਦੇਸ਼ ‘ਚ ਹੋਣ ਵਾਲੀਆਂ ਤਿੰਨ ਰੋਜ਼ਾ ਰਾਸ਼ਟਰਪਤੀ ਚੋਣਾਂ ਨੂੰ ਲੀਹੋਂ ਲਾਹੁਣ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ।