ਨਵੇਂ ਸਾਲ ਦੇ ਜਸ਼ਨਾਂ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸ਼ਨ ਨੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਹ ਹਦਾਇਤਾਂ 31 ਦਸੰਬਰ ਯਾਨੀ ਕਿ ਅੱਜ ਤੋਂ ਹੀ ਲਾਗੂ ਹੋ ਰਹੀਆਂ ਹਨ। ਕੋਰੋਨਾ ਦੇ ਨਵੇਂ ਵੇਰੀਏਂਟ ਓਮੀਕਰੋਨ ਦੇ ਖ਼ਤਰੇ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਜਨਤਕ ਥਾਵਾਂ ‘ਤੇ ਹੁਣ ਕਰੋਨਾ ਦੀਆਂ ਦੋਨੋਂ ਵੈਕਸੀਨ ਡੋਜ਼ਾਂ ਦੇ ਬਿਨ੍ਹਾਂ ਐਂਟਰੀ ਨਹੀਂ ਮਿਲੇਗੀ।
ਬਿਨਾਂ ਵੈਕਸੀਨ ਵਾਲੇ ਵਿਅਕਤੀਆਂ ਦੇ ਫੜੇ ਜਾਣ ‘ਤੇ ਪ੍ਰਸ਼ਾਸ਼ਨ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪ੍ਰਸ਼ਾਸ਼ਨ ਵੱਲੋਂ ਜਾਰੀ ਕੀਤੇ ਇਹਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ 500 ਰੁਪਏ ਤੱਕ ਦਾ ਜੁਰਮਾਨਾ ਵੀ ਲੱਗੇਗਾ। ਚੰਡੀਗੜ੍ਹ ‘ਚ ਇਹ ਨਵੇਂ ਨਿਯਮ ਨਵੇਂ ਸਾਲ ਤੋਂ ਲਾਗੂ ਹੋਏ ਹਨ ਅਤੇ ਪੰਜਾਬ ‘ਚ ਨਵੀਆਂ ਹਿਦਾਇਤਾਂ 15 ਤਾਰੀਕ ਤੋਂ ਲਾਗੂ ਹੋ ਰਹੀਆਂ ਹਨ।