ਪੰਜਾਬ ‘ਚ ਇਸ ਵਾਰ ਬਜ਼ੁਰਗਾਂ ਦੀ ਹੋਲੀ ਫਿੱਕੀ ਰਹਿਣ ਵਾਲੀ ਹੈ।ਕਿਉਂਕਿ ਸੂਬੇ ਦੇ 32.84 ਲੱਖ ਪੈਨਸ਼ਨਰਾਂ ਨੂੰ ਮਾਰਚ ਮਹੀਨੇ ‘ਚ (ਫਰਵਰੀ ਦੀ) ਪੈਨਸ਼ਨ ਹੀ ਨਹੀਂ ਮਿਲੀ ਹੈ।ਬਜ਼ੁਗਰ ਪਿਛਲੇ 23 ਦਿਨਾਂ ਤੋਂ ਦਫਤਰਾਂ ‘ਚ ਭਟਕ ਰਹੇ ਹਨ।ਪਰ ਪੈਨਸ਼ਨ ਕਦੋਂ ਆਵੇਗੀ, ਇਸ ਕੋਈ ਨਹੀਂ ਦੱਸਣ ਨੂੰ ਤਿਆਰ।ਸੂਬੇ ‘ਚ ਬਜ਼ੁਰਗ,ਵਿਧਵਾਵਾਂ,ਅੰਗਹੀਣਾਂ ਨੂੰ 1500 ਰੁ. ਪ੍ਰਤੀ ਮਹੀਨਾਂ ਪੈਨਸ਼ਨ ਦਿੱਤੀ ਜਾਂਦੀ ਹੈ।
ਇਸਦੇ ਲਈ ਹਰ ਮਹੀਨੇ ਕਰੀਬ 492 ਕਰੋੜ ਰੁਪਏ ਦਾ ਬਜਟ ਰੱਖਿਆ ਜਾਂਦਾ ਹੈ।ਐਡੀਸ਼ਨਲ ਡਾਇਰੈਕਟ, ਸਮਾਜਿਕ ਸੁਰੱਖਿਆ ਅਤੇ ਮਹਿਲਾ ਬਾਲ ਵਿਕਾਸ ਵਿਭਾਗ ਚਰਨਜੀਤ ਸਿੰਘ ਮਾਨ ਨੇ ਦੱਸਿਆ ਕਿ ਮਾਰਚ ‘ਚ ਬਜਟ ਬਣਦਾ ਹੈ, ਇਸ ਕਾਰਨ ਦੇਰੀ ਹੁੰਦੀ ਹੈ।ਹੋਲੀ ਦੀਆਂ ਛੁੱਟੀਆਂ, ਦੇ ਬਾਅਦ ਪੈਨਸ਼ਨ ਜਾਰੀ ਹੋ ਜਾਵੇਗੀ।
ਹਾਲਾਂਕਿ ਐਤਵਾਰ ਨੂੰ ਹਫਤਾਵਾਰੀ ਅਤੇ ਸੋਮਵਾਰ ਨੂੰ ਹੋਲੀ ਦੀ ਸਰਕਾਰੀ ਛੁੱਟੀ ਹੈ ਅਤੇ ਮੰਗਲਵਾਰ ਨੂੰ ਦਫਤਰ ਖੁੱਲ੍ਹਣਗੇ।ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਦੋਸ਼ ਲਗਾਇਆ ਕਿ ਸਰਕਾਰ ਵਿੱਤੀ ਸੰਕਟ ‘ਚ ਹੈ।ਇਸ ਕਾਰਨ ਪੈਨਸ਼ਨ ਨਹੀਂ ਦੇ ਸਕੀ।ਪੰਜਾਬ ‘ਚ 32.84 ਲੱਖ ਪੈਨਸ਼ਨਰਾਂ ਦੇ ਲਈ 2023-24 ‘ਚ 5650.60 ਕਰੋੜ ਰੁ. ਦਾ ਬਜਟ ਰੱਖਿਆ ਗਿਆ ਸੀ।ਇਨ੍ਹਾਂ ‘ਚ 4864,34 ਕਰੋੜ ਦਾ ਖਰਚ ਹੁੰਦਾ ਹੈ।