ਵ੍ਹਟਸਐਪ ਨੇ ਇੰਟਰਨੈਸ਼ਨਲ ਵਨ ਟਾਈਮ ਪਾਸਵਰਡ ਲਈ ਨਵਾਂ ਚਾਰਜ ਲਾਗੂ ਕੀਤਾ ਹੈ। ਭਾਰਤ ਵਿਚ ਬਿਜ਼ਨੈੱਸ ਹੁਣ ਅਜਿਹੇ ਮੈਸੇਜ ਭੇਜਣ ਲਈ ਜ਼ਿਆਦਾ ਪੈਸੇ ਦੇਣੇ ਹੋਣਗੇ। ਇਸ ਦਾ ਮਕਸਦ ਪਲੇਟਫਾਰਮ ‘ਤੇ ਬਿਜ਼ਨੈੱਸ ਮੈਸੇਜਿੰਗ ਸਰਵਿਸ ਤੋਂ ਕਮਾਈ ਵਧਾਉਣਾ ਹੈ। ਇਹ ਚਾਰਜ ਹੁਣ 20 ਗੁਣਾ ਜ਼ਿਆਦਾ ਵਧਾਇਆ ਗਿਆ ਹੈ ਪਰ ਇਹ ਅਜੇ ਵੀ ਇੰਟਰਨੈਸ਼ਨਲ SMS ਦੇ ਰੇਟ ਤੋਂ ਕਾਫੀ ਘੱਟ ਹੈ। ਵ੍ਹਟਸਐਪ ਦੇ ਇਸ ਕਦਮ ਨਾਲ ਕੰਪਨੀ ਦੀ ਕਮੀ ਵਿਚ ਵਾਧਾ ਹੋਣ ਦੀ ਉਮੀਦ ਹੈ।
ਇਕੋਨਾਮਿਕ ਟਾਈਮਸ ਦੀ ਰਿਪੋਰਟ ਮੁਤਾਬਕ ਇਹ ਬਦਲਾਅ ਵ੍ਹਟਸਐਪ ਨੂੰ ਬਿਜ਼ਨੈੱਸ ਮੈਸੇਜਿੰਗ ਸੈਕਟਰ ਵਿਚ ਜ਼ਿਆਦਾ ਕੰਪਨੀਆਂ ਲਿਆਉਣ ਵਿਚ ਮਦਦ ਕਰੇਗਾ। ਵ੍ਹਟਸਐਪ ਨੇ ਹੁਣੇ ਜਿਹੇ ਇਕ ਆਥੈਂਟੀਕੇਸ਼ਨ ਇੰਟਰਨੈਸ਼ਨਲ ਨਾਂ ਦੀ ਇਕ ਨਵੀਂ ਮੈਸੇਜ ਕੈਟੇਗਰੀ ਬਣਾਈ ਹੈ। ਇਸ ਦੀ ਕੀਮਤ 2.3 ਰੁਪਏ ਪ੍ਰਤੀ ਮੈਸੇਜ ਹੈ। ਇਹ ਭਾਰਤ ਤੇ ਇੰਡੋਨੇਸ਼ੀਆ ਦੋਵੇਂ ਦੇਸ਼ਾਂ ਨੂੰ ਪ੍ਰਭਾਵਿਤ ਕਰੇਗਾ। ਵ੍ਹਟਸਐਪ ਦੇ ਇਸ ਫੈਸਲੇ ਨਾਲ ਅੰਤਰਰਾਸ਼ਟਰੀ ਕੰਪਨੀਆਂ ਜਿਵੇਂ Amazone, Google, Microsoft ਨੂੰ ਜ਼ਿਆਦਾ ਦਿੱਕਤ ਹੋਵੇਗੀ। ਇਹ ਕੰਪਨੀਆਂ ਪਹਿਲਾਂ ਸਸਤਾ ਹੋਣ ਕਾਰਨ ਵ੍ਹਟਸਐਪ ਇਸਤੇਮਾਲ ਕਰਦੀਆਂ ਹਨ।
ਪਹਿਲਾਂ ਭਾਰਤੀ ਕੰਪਨੀਆਂ ਨੂੰ SMS ਦਾ ਚਾਰਜ 12 ਪੈਸੇ ਪ੍ਰਤੀ ਮੈਸੇਜ ਲੱਗਦਾ ਸੀ ਜਦੋਂ ਕਿ ਵਿਦੇਸ਼ੀ ਕੰਪਨੀਆਂ ਦਾ 4.13 ਰੁਪਏ। ਇਸ ਗੈਪ ਨੂੰ ਘੱਟ ਕਰਨ ਲਈ ਵ੍ਹਟਸਐਪ ਨੇ ਸਾਰਿਆਂ ਨੂੰ 11 ਰੁਪਏ ਦਾ ਫਲੈਟ ਰੇਟ ਦਿੱਤਾ ਸੀ ਪਰ ਹੁਣ ਵਿਦੇਸ਼ੀ ਕੰਪਨੀਆਂ ਨੂੰ 2.3 ਰੁਪਏ ਦੇਣੇ ਹੋਣਗੇ। ਵ੍ਹਟਸਐਪ ਦੇ ਨਵੇਂ ਰੇਟ ਭਾਰਤ ਤੋਂ ਸ਼ੁਰੂ ਹੋ ਰਹੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਵ੍ਹਟਸਐਪ ਦੇ ਬਿਜ਼ਨੈੱਸ ਮੈਸੇਜਿੰਗ ਲਈ ਕਿੰਨਾ ਮਹੱਤਵਪੂਰਨ ਹੈ।
ਭਾਰਤ ਵਿਚ ਇੰਟਰਪ੍ਰਾਈਜ਼ਿਜ਼ ਮੈਸੇਜ ਵਿਚ ਚੰਗੀ ਗ੍ਰੋਥ ਦਰਜ ਕੀਤੀ ਜਾ ਰਹੀ ਹੈ। ਮੌਜੂਦਾ ਸਮੇਂ ਭਾਰਤ ਵਿਚ ਇਹ ਬਾਜ਼ਾਰ 7600 ਕਰੋੜ ਰੁਪਏ ਤੋਂ ਜ਼ਿਆਦਾ ਦਾ ਹੈ। ਇਸ ਵਿਚ SMS, WhatsAp, Business, Google RCS ਤੇ Push notification ਸ਼ਾਮਲ ਹਨ। ਸਾਰੇ SMS ਦਾ ਬਾਜ਼ਾਰ 90 ਫੀਸਦੀ ਦਾ ਹੈ। ਕੰਪਨੀਆਂ ਓਟੀਪੀ ਲਈ ਜ਼ਿਆਦਾਤਰ ਮੈਸੇਜ ਭੇਜਦੀਆਂ ਹਨ।
ਭਾਰਤ ਵਿਚ ਅੰਤਰਰਾਸ਼ਟਰੀ SMS ਦਾ ਚਾਰਜ ਜ਼ਿਆਦਾ ਹੋਣ ਨੂੰ ਲੈ ਕੇ ਕਾਫੀ ਬਹਿਸ ਹੁੰਦੀ ਰਹੀ ਹੈ। ਟੈਲੀਕਾਮ ਕੰਪਨੀਆਂ ਦਾ ਕਹਿਣਾ ਹੈ ਕਿ ਇੰਟਰਨੈਸ਼ਨਲ ਟ੍ਰੈਫਿਕ ਨੂੰ ਲੈ ਕੇ ਕੋਈ ਸਪੱਸ਼ਟ ਨਿਯਮ ਨਹੀਂ ਹੈ ਤੇ ਇਸ ਦੀਆਂ ਕੀਮਤਾਂ ਨੂੰ ਦੇਖਣ ਵਾਲਾ ਨਹੀਂ ਹੈ। ਟੈਲੀਕਾਮ ਕੰਪਨੀਆਂ ਇਹ ਫੈਸਲਾ ਕਰਦੀਆਂ ਹਨ ਕਿ ਕਿਹੜਾ SMS ਵਿਦੇਸ਼ੀ ਮੰਨਿਆ ਜਾਵੇਗਾ। ਟੈਲੀਕਾਮ ਕੰਪਨੀਆਂ ਦਾ ਕਹਿਣਾ ਹੈ ਕਿ ਡਾਟਾ ਸਰਵਰ ਦੀ ਲੋਕੇਸ਼ਨ ਦੇ ਹਿਸਾਬ ਨਾਲ SMS ਦਾ ਰੇਟ ਤੈਅ ਕੀਤਾ ਜਾਂਦਾ ਹੈ।