ਪੰਜਾਬ ਦੇ ਹੁਸ਼ਿਆਰਪੁਰ ਦੇ ਸਰਕਾਰੀ ਹਾਈ ਸਕੂਲ ਗੋਬਿੰਗਪੁਰ ਖੁਣ-ਖੁਣ ਵਿੱਚ ਪੜ੍ਹਦੀ ਵਿਦਿਆਰਥਣ ਗੁਰਲੀਨ ਕੌਰ ਨੇ ਸੂਬੇ ਦਾ ਨਾਮ ਚਮਕਾਇਆ ਹੈ। ਦਰਅਸਲ, ਗੁਰਲੀਨ ਕੌਰ ਇਸਰੋ ਵਿੱਚ ਟ੍ਰੇਨਿੰਗ ਲਈ ਚੁਣੀ ਗਈ ਹੈ। ਸਰਕਾਰੀ ਹਾਈ ਸਕੂਲ ਗੋਬਿੰਗਪੁਰ ਖੁਣ-ਖੁਣ ਵਿੱਚ ਪੜ੍ਹਦੀ ਵਿਦਿਆਰਥਣ ਗੁਰਲੀਨ ਕੌਰ ਦੀ ਦੇਸ਼ ਭਰ ਦੇ 350 ਚੋਟੀ ਦੇ ਵਿਦਿਆਰਥੀਆਂ ਵਿੱਚੋਂ ISRO ਟ੍ਰੇਨਿੰਗ ਲਈ ਚੋਣ ਹੋਈ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਦਿਆਰਥਣ ਨੂੰ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਐਕਸ (ਪਹਿਲਾਂ ਟਵੀਟਰ) ਅਕਾਊਂਟ ‘ਤੇ ਪੋਸਟ ਸਾਂਝਾ ਕਰਦੇ ਹੋਏ ਲਿਖਿਆ ਕਿ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ੍ਹ ਹੈ ਕਿ ਸਰਕਾਰੀ ਸਕੂਲਾਂ ਦੇ ਬੱਚੇ ਦੇਸ਼ ਭਰ ਵਿੱਚ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਹਨ। ਸਰਕਾਰੀ ਹਾਈ ਸਕੂਲ ਗੋਬਿੰਦਪੁਰ ਖੁਣ ਖੁਣ, ਹੁਸ਼ਿਆਰਪੁਰ ਦੀ ਵਿਦਿਆਰਥਣ ਗੁਰਲੀਨ ਕੌਰ ਦੀ ਦੇਸ਼ ਭਰ ਦੇ 350 ਚੋਟੀ ਦੇ ਵਿਦਿਆਰਥੀਆਂ ਵਿੱਚੋਂ ISRO ਟ੍ਰੇਨਿੰਗ ਲਈ ਚੋਣ ਹੋਈ। ਮੇਰੇ ਵੱਲੋਂ ਗੁਰਲੀਨ ਕੌਰ ਨੂੰ ਸ਼ਾਨਦਾਰ ਭਵਿੱਖ ਲਈ ਸ਼ੁਭਕਾਮਨਾਵਾਂ।