ਜਰਮਨੀ ਨੇ ਸੋਮਵਾਰ ਤੋਂ ਭੰਗ ਦੀ ਖੇਤੀ ਅਤੇ ਇਸਦੀ ਵਰਤੋਂ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਹੈ।ਇਹ ਹੁਣ ਯੂਰਪ ‘ਚ ਭੰਗ ਦੀ ਵਰਤੋਂ ਅਤੇ ਖੇਤੀ ਨੂੰ ਕਾਨੂੰਨੀ ਮਾਨਦਾ ਦੇਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।ਇਹੀ ਨਹੀਂ, ਦੇਸ਼ ਦੇ ਕੈਨਾਬਿਸ ਕਲੱਬਾਂ ‘ਚ 1 ਜੁਲਾਈ ਤੋਂ ਕਾਨੂੰਨੀ ਤੌਰ ‘ਤੇ ਗਾਂਜਾ ਮਿਲੇਗਾ।ਹਰੇਕ ਕਲੱਬ ‘ਚ 500 ਤੱਕ ਮੈਂਬਰ ਹੋ ਸਕਦੇ ਹਨ ਅਤੇ ਹਰੇਕ ਵਿਅਕਤੀ 50 ਗ੍ਰਾਮ ਤੱਕ ਭੰਗ ਵੰਡ ਸਕਦਾ ਹੈ।ਜਰਮਨੀ ‘ਚ ਮੌਜੂਦਾ ਕਾਨੂੰਨ ਦੇ ਬਾਵਜੂਦ ਭੰਗ ਦੀ ਵਰਤੋਂ ਵਧਦੀ ਜਾ ਰਹੀ ਹੈ।
ਮੀਡੀਆ ਰਿਪੋਰਟ ਮੁਤਾਬਕ ਜਰਮਨੀ ਦੇ ਨਵੇਂ ਕਾਨੂੰਨ ਦੇ ਤਹਿਤ 21 ਸਾਲ ਤੋਂ ਘੱਟ ਉਮਰ ਦੇ ਬਾਲਗਾਂ ਨੂੰ ਹੁਣ ਪ੍ਰਤੀ ਮਹੀਨਾ 30 ਗ੍ਰਾਮ ਤੱਕ ਭੰਗ ਰੱਖਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਸ ‘ਚ 10 ਫੀਸਦੀ ਤੋਂ ਵੱਧ ਮਨੋਵਿਗਿਆਨਕ ਪਦਾਰਥ ਟੈਟਰਾ ਹਾਈਡ੍ਰੋ ਕੈਨਾਬਿਨੋਲ (ਟੀ.ਐਚ.ਸੀ) ਨਹੀਂ ਹੋਵੇਗਾ।ਨਾਲ ਹੀ ਦੇਸ਼ ‘ਚ ਲੋਕਾਂ ਨੂੰ ਭੰਗ ਦੇ ਬੂਟਿਆਂ ਦੀ ਕਾਸ਼ਤ ਕਰਨ ਦੀ ਵੀ ਇਜਾਜ਼ਤ ਦਿੱਤੀ ਗਈ ਹੈ।ਦੇਸ਼ ਦੇ ਕਈ ਵਿਰੋਧੀ ਨੇਤਾਵਾਂ ਅਤੇ ਮੈਡੀਕਲ ਸੰਗਠਨਾਂ ਦੇ ਵਿਰੋਧ ਦੇ ਬਾਵਜੂਦ ਇਸ ਨੂੰ ਕਾਨੂੰਨੀ ਰੂਪ ਦਿੱਤਾ ਗਿਆ ਹੈ।ਰਿਪੋਰਟ ‘ਚ ਕਿਹਾ ਗਿਆ ਹੈ ਕਿ ਅੱਧੀ ਰਾਤ ਨੂੰ ਜਿਉਂ ਹੀ ਇਹ ਕਾਨੂੰਨ ਲਾਗੂ ਹੋਇਆ ਸੈਂਕੜੇ ਲੋਕ ਬਰਲਿਨ ਦੇ ਬ੍ਰਾਂਡੇਨਬਰਗ ਗੇਟ ‘ਤੇ ਪਹੁੰਚੇ ਅਤੇ ਉਨ੍ਹਾਂ ‘ਚੋਂ ਕਈਆਂ ਨੇ ਭੰਗ ਦੀ ਵਰਤੋਂ ਕਰਕੇ ਖੁਸ਼ੀ ਦਾ ਇਜ਼ਹਾਰ ਕੀਤਾ।