ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਲਗਾਤਾਰ ਬਦਲ ਰਿਹਾ ਹੈ। ਮੀਂਹ ਤੋਂ ਬਾਅਦ ਤਾਪਮਾਨ ‘ਚ ਗਿਰਾਵਟ ਜ਼ਰੂਰ ਆਈ ਹੈ ਪਰ ਜਲਦ ਹੀ ਤਾਪਮਾਨ ਵਧਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਜਲਦੀ ਹੀ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਹਾਲਾਂਕਿ ਮੌਸਮ ਅਜੇ ਵੀ ਰਲਵਾਂ-ਮਿਲਵਾਂ ਹੈ ਅਤੇ ਸਵੇਰ ਅਤੇ ਸ਼ਾਮ ਨੂੰ ਮੌਸਮ ਠੰਡਾ ਰਹਿੰਦਾ ਹੈ, ਜਦੋਂ ਕਿ ਦੁਪਹਿਰ ਸਮੇਂ ਜ਼ਿਆਦਾ ਧੁੱਪ ਹੁੰਦੀ ਹੈ, ਪਰ ਆਉਣ ਵਾਲੇ 10-20 ਦਿਨਾਂ ਤੱਕ ਤੇਜ਼ ਧੁੱਪ ਲੋਕਾਂ ਨੂੰ ਪਸੀਨਾ ਵਹਾ ਦੇਵੇਗੀ।
ਇਸ ਦੌਰਾਨ ਤਾਪਮਾਨ ਵੀ ਆਮ ਦਿਨਾਂ ਨਾਲੋਂ ਵਧੇਗਾ। ਦੁਪਹਿਰ ਵੇਲੇ ਘਰੋਂ ਨਿਕਲਣਾ ਵੀ ਔਖਾ ਹੋ ਜਾਵੇਗਾ।ਮੌਸਮ ਵਿਭਾਗ ਮੁਤਾਬਕ ਅਪ੍ਰੈਲ-ਮਈ ਦੌਰਾਨ ਗਰਮੀ ਵਧਦੀ ਰਹੇਗੀ, ਹਾਲਾਂਕਿ ਇਸ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਇਸ ਵਾਰ ਮੌਸਮ ਸਾਫ ਹੁੰਦੇ ਹੀ ਗਰਮੀ ਵਧੇਗੀ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 3 ਤੋਂ 5 ਅਪ੍ਰੈਲ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।