ਕਹਿੰਦੇ ਹਨ ਕਿ ਸ੍ਰੀ ਗੁਰੂ ਰਾਮਦਾਸ ਜੀ ਤੋਂ ਸੱਚੇ ਮਨ ਨਾਲ ਕੀਤੀ ਗਈ ਅਰਦਾਸ ਜ਼ਰੂਰ ਪੂਰੀ ਹੁੰਦੀ ਹੈ।ਯੂ.ਕੇ ਤੋਂ ਆਏ ਪਰਿਵਾਰ ਵਲੋਂ ਗੁਰੂ ਘਰ ‘ਚ ਕੀਤੀ ਗਈ ਅਰਦਾਸ ਸਵੀਕਾਰ ਹੋਈ ਹੈ ਅਤੇ ਪਰਿਵਾਰ ਦੇ ਬੇਟੇ ਨੇ ਬੋਲਣਾ ਸ਼ੁਰੂ ਕਰ ਦਿੱਤਾ।ਪਰਿਵਾਰ ਨੇ ਸ਼ੁਕਰਾਨੇ ਦੇ ਰੂਪ ‘ਚ ਗੁਰੂ ਘਰ ‘ਚ ਟ੍ਰੈਕਟਰ ਭੇਂਟ ਕੀਤਾ।ਇਸ ਦੌਰਾਨ ਬੱਚੇ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਬੋਲ ਨਹੀਂ ਸਕਦਾ ਸੀ ਅਤੇ ਉਸਨੇ ਸ੍ਰੀ ਹਰਿਮੰਦਿਰ ਸਾਹਿਬ ‘ਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਵਾਈ ਅਤੇ ਸ੍ਰੀ ਆਖੰਡ ਪਾਠ ਰਖਵਾਇਆ, ਜਿਸਦੇ ਥੋੜ੍ਹੇ ਸਮੇਂ ਬਾਅਦ ਉਨ੍ਹਾਂ ਦਾ ਬੇਟਾ ਬੋਲਣ ਲੱਗ ਗਿਆ।
ਬੱਚੇ ਦੀ ਮਾਤਾ ਨੇ ਭਰੀਆਂ ਅੱਖਾਂ ਨਾਲ ਕਿਹਾ ਕਿ ਉਹ ਸ੍ਰੀ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਦੇ ਹਨ, ਜਿਸਦੀ ਆਪਾਰ ਕ੍ਰਿਪਤਾ ਨਾਲ ਅੱਜ ਉਨ੍ਹਾਂ ਦੇ ਬੇਟੇ ਦੀ ਆਵਾਜ਼ ਵਾਪਸ ਆਈ ਹੈ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਘਰ ‘ਚ ਵੀ ਬੱਚੇ ਨੂੰ ਬਾਣੀ ਉਚਾਰਨ ਕਰਵਾਉਣ ਦੇ ਨਾਲ ਗੁਰੂ ਘਰ ਨਾਲ ਜੋੜਿਆ ਸੀ, ਜਿਸ ਕਾਰਨ ਅੱਜ ਗੁਰੂ ਸਾਹਿਬਾਨ ਨੇ ਕ੍ਰਿਪਾ ਕੀਤੀ ਹੈ।
ਇਸ ਮੌਕੇ ‘ਤੇ ਐਸਜੀਪੀਸੀ ਵਲੋਂ ਪਰਿਵਾਰ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਦੌਰਾਨ, ਐਸਜੀਪੀਸੀ ਮੈਂਬਰਾਂ ਨੇ ਕਿਹਾ ਕਿ ਇਹ ਪਰਿਵਾਰ ਹਰ ਮਹੀਨੇ ਗੁਰੂ ਘਰ ਆਉਂਦਾ ਸੀ।ਪਰਿਵਾਰ ਨੇ ਇਥੇ ਬੱਚੇ ਰਾਜਬੀਰ ਸਿੰਘ ਦੇ ਲਈ ਅਰਦਾਸ ਕੀਤੀ ਸੀ, ਗੁਰੂ ਨੇ ਆਸ਼ੀਰਵਾਦ ਦਿਤਾ ਅਤੇ ਬੇਟੇ ਨੇ ਬੋਲਣਾ ਸ਼ੁਰੂ ਕੀਤਾ।ਅੱਜ ਸ੍ਰੀ ਦਰਬਾਰ ਸਾਹਿਬ ਦੀ ਅਰਦਾਸ ਪੂਰੀ ਹੋਣ ‘ਤੇ ਪਰਿਵਾਰ ਨੇ ਇਕ ਟ੍ਰੈਕਟਰ ਭੇਂਟ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਕਈ ਵੀ ਵਿਅਕਤੀ ਸੱਚੇ ਮਨ ਨਾਲ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਦਾ ਹੈ ਤਾਂ ਉਸਦੀ ਮਨੋਕਾਮਨਾ ਜ਼ਰੂਰ ਪੂਰੀ ਹੁੰਦੀ ਹੈ।