ਨਵੇਂ ਸਾਲ ਦੀ ਸ਼ੁਰੂਆਤ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਸ ਦੇ ਨਾਲ ਹੀ ਹੁਣ ਲੋਕਾਂ ਦੀ ਜੇਬ ‘ਤੇ ਵੀ ਬੋਝ ਪਵੇਗਾ। ਇਸ ਨਵੇਂ ਸਾਲ ਏ.ਟੀ.ਐਮ. ਤੋਂ ਪੈਸੇ ਕਢਵਾਉਣਾ ਹੁਣ ਥੋੜ੍ਹਾ ਮਹਿੰਗਾ ਹੋ ਗਿਆ ਹੈ। ਦੱਸ ਦੇਈਏ ਕਿ, ਜੂਨ 2021 ਵਿੱਚ ਕੇਂਦਰੀ ਰਿਜਰਵ ਬੈਂਕ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਜਿਸ ਮੁਤਾਬਕ 1 ਜਨਵਰੀ 2022 ਤੋਂ ਮੁਫਤ ਮਾਸਿਕ ਮਿਆਦ ਤੋਂ ਜ਼ਿਆਦਾ ਲੈਣ-ਦੇਣ ਕਰਨ ‘ਤੇ ਗਾਹਕਾਂ ਨੂੰ ਵਾਧੂ ਚਾਰਜ ਦੇਣੇ ਹੋਣਗੇ। ਹੁਣ ਤੱਕ ਮੁਫਤ ਮਾਸਿਕ ਮਿਆਦ ਤੋਂ ਜ਼ਿਆਦਾ ਲੈਣ-ਦੇਣ ਕਰਨ ‘ਤੇ ਗਾਹਕਾਂ ਨੂੰ 20 ਰੁਪਏ ਦੇਣ ਪੈਂਦੇ ਸਨ ਪਰ ਹੁਣ 20 ਦੀ ਥਾਂ 21 ਰੁਪਏ ਜਾਂ ਉਸ ਤੋਂ ਜ਼ਿਆਦਾ ਦੇਣੇ ਪੈਣਗੇ। ਇਸ ਹਿਸਾਬ ਨਾਲ ਵੇਖਿਆ ਜਾਵੇ ਤਾਂ 1 ਜਾਂ 2 ਰੁਪਏ ਦਾ ਬੋਝ ਗਾਹਕਾਂ ਦੀ ਜੇਬ ‘ਤੇ ਪੈ ਸਕਦਾ ਹੈ। ਆਰ.ਬੀ.ਆਈ. ਨੇ ਏ.ਟੀ.ਐਮ. ਲਗਾਉਣ ਦੀ ਵੱਧਦੀ ਲਾਗਤ ਅਤੇ ਇਸ ਦੇ ਸਾਂਭ ਸੰਭਾਲ ਦੇ ਖ਼ਰਚ ਦਾ ਹਵਾਲਾ ਦਿੰਦੇ ਹੋਏ 1 ਜਨਵਰੀ, 2022 ਤੋਂ ਬਦਲਾਅ ਕਰਨ ਨੂੰ ਲੈ ਕੇ ਸੂਚਿਤ ਕੀਤਾ ਸੀ।
ATM service charges increase, to cost Rs 21 per transaction from today
Read @ANI Story | https://t.co/AYnlbPtAeU pic.twitter.com/L3zqeIhvNT
— ANI Digital (@ani_digital) January 1, 2022
ਗਾਹਕ ਆਪਣੇ ਬੈਂਕ ਏ.ਟੀ.ਐਮ. ਰਾਹੀਂ ਹਰ ਮਹੀਨੇ ਕਰੀਬ ਪੰਜ ਮੁਫਤ ਲੈਣ-ਦੇਣ ਕਰ ਸਕਦੇ ਹਨ। ਉਦਾਹਰਣ ਵਜੋਂ ਜੇਕਰ ਤੁਸੀਂ ਐਕਸਿਸ ਬੈਂਕ ਦੇ ਗਾਹਕ ਹੋ ਤਾਂ ਤੁਹਾਨੂੰ ਐਕਸਿਸ ਦੇ ਏ.ਟੀ.ਐਮ. ਰਾਹੀਂ ਹਰ ਮਹੀਨੇ 5 ਵਾਰ ਲੈਣ-ਦੇਣ ਲਈ ਚਾਰਜ ਨਹੀਂ ਦੇਣਾ ਹੋਵੇਗਾ। ਜੇਕਰ ਤੁਸੀਂ ਇਸ ਤੋਂ ਜ਼ਿਆਦਾ ਲੈਣ-ਦੇਣ ਕਰੇਗੇ ਤਾਂ ਤੁਹਾਨੂੰ 21 ਰੁਪਏ ਜਾਂ ਉਸ ਤੋਂ ਜ਼ਿਆਦਾ ਪੈਸੇ ਦੇਣੇ ਪੈਣਗੇ।