ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਦੇ ਫਰਜ਼ੀ ਦਸਤਕ ਕਰਕੇ ਹੈਂਡੀਕੇਪ ਪੈਨਸ਼ਨ ਲਗਵਾਈ ਹੈ। ਦਰਅਸਲ ਚਰਨ ਕੌਰ ਮੂਸਾ ਪਿੰਡ ਦੇ ਸਰਪੰਚ ਵੀ ਹਨ ਅਤੇ ਇਹ ਸਾਰਾ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਵਿਭਾਗ ਵਲੋਂ ਹੈਂਡੀਕੇਪ ਦੀ ਪੁੱਛਗਿੱਛ ਮੂਸਾ ਪਿੰਡ ‘ਚ ਕੀਤੀ ਗਈ। ਦਰਅਸਲ, ਵਿਭਾਗ ਵਲੋਂ ਜਾਂਚ ਕੀਤੀ ਗਈ ਕਿ ਮੂਸਾ ਪਿੰਡ ‘ਚ ਪਰਮਜੀਤ ਕੌਰ ਨਾਂ ਦੀ ਕੋਈ ਹੈਂਡੀਕੇਪ ਹੈ? ਜਾਂਚ ਦੌਰਾਨ ਪਤਾ ਲੱਗਾ ਕਿ ਇਸ ਨਾਂ ਦੀ ਅਜਿਹੀ ਕੋਈ ਮਹਿਲਾ ਨਹੀਂ ਹੈ, ਜਿਸ ਦੀ ਪੈਨਸ਼ਨ ਲਈ ਅਪਲਾਈ ਕੀਤਾ ਗਿਆ ਹੋਵੇ।
ਉਥੇ ਹੀ ਸਰਪੰਚ ਚਰਨ ਕੌਰ ਦੇ ਪਤੀ ਅਤੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਸ ਮਾਮਲੇ ‘ਤੇ ਸਖ਼ਤੀ ਵਰਤਦਿਆਂ ਇਸ ਦੀ ਜਾਣਕਾਰੀ ਮਾਨਸਾ ਪੁਲਿਸ ਨੂੰ ਦਿੱਤੀ ਅਤੇ ਅਣਪਛਾਤਿਆਂ ਖ਼ਿਲਾਫ਼ ਪਰਚਾ ਵੀ ਦਰਜ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਪਰਮਜੀਤ ਕੌਰ ਦੇ ਨਾਂ ਤੋਂ ਇਹ ਪੈਨਸ਼ਨ ਲਗਵਾਈ ਗਈ ਸੀ। ਮੂਸਾ ਪਿੰਡ ਦੇ ਮੌਜੂਦਾ ਸਰਪੰਚ ਮਾਤਾ ਚਰਨ ਕੌਰ ਦੇ ਫਰਜ਼ੀ ਦਸਤਕ ਕੀਤੇ ਗਏ ਅਤੇ ਮੋਹਰ ਵੀ ਲਗਾਈ ਗਈ।
ਦੱਸਿਆ ਜਾ ਰਿਹਾ ਹੈ ਕਿ ਫਾਜ਼ਿਲਕਾ ਦੇ ਪਿੰਡ ਲਾਧੂਕਾ ਦੇ ਰਹਿਣ ਵਾਲੇ ਪਰਮੀਤ ਕੌਰ ਪਤਨੀ ਵੀਰਪਾਲ ਸਿੰਘ ਦੇ ਆਧਾਰਕਾਡ ਨਾਲ ਛੇੜਛਾੜ ਕਰਕੇ, ਫੋਟੋ ਬਦਲ ਕੇ ਅਤੇ ਨਕਲੀ ਹੈਂਡੀਕੇਪ ਸਰਟੀਫਿਕੇਟ ਬਣਾ ਕੇ ਵਿਭਾਗ ਨੂੰ ਭੇਜਿਆ ਗਿਆ। ਉਥੇ ਹੀ ਪੁਲਿਸ ਵੀ ਇਸ ਮਾਮਲੇ ਨੂੰ ਲੰਮੇ ਹੱਥੀਂ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।