ਲੁਧਿਆਣਾ ਤੋਂ ਦਰਦਨਾਕ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ।ਜਾਣਕਾਰੀ ਮੁਤਾਬਕ ਇੱਥੇ ਰੋਡਵੇਜ਼ ਅਤੇ ਪ੍ਰਾਈਵੇਟ ਬੱਸ ਦੀ ਚਪੇਟ ‘ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ।ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਕਰੀਬ ਸਵੇਰੇ 7 ਵਜੇ ਘਟਿਆ।ਮਾਮਲੇ ਦੀ ਜਾਣਕਾਰੀ ਮਿਲਦੇ ਹੀ ਮੌਕੇ ‘ਤੇ ਪਹੁੰਚੀ ਚੌਕੀ ਬੱਸ ਸਟੈਂਡ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ।ਮ੍ਰਿਤਕ ਦੀ ਉਮਰ 30 ਸਾਲ ਦੇ ਕਰੀਬ ਦੱਸੀ ਜਾ ਰਹੀ ਜੋ ਪ੍ਰਾਈਵੇਟ ਬੱਸ ਦਾ ਕੰਡਕਟਰ ਸੀ।
ਜਾਣਕਾਰੀ ਮੁਤਾਬਕ ਉਕਤ ਕੰਡਕਟਰ ਬੱਸ ਸਟੈਂਡ ‘ਚ ਬੱਸ ਨੂੰ ਪਾਰਕ ਕਰਵਾ ਰਿਹਾ ਸੀ ਇਹ ਦੌਰਾਨ ਰੋਡਵੇਜ਼ ਦੀ ਬੱਸ ਆ ਗਈ।ਇਸ ਦੌਰਾਨ ਕੰਡਕਟਰ ਦਾ ਧਿਆਨ ਪਿੱਛੇ ਤੋਂ ਆ ਰਹੀ ਬੱਸ ਵੱਲ ਨਹੀਂ ਗਿਆ ਉਸਦੀ ਬੱਸ ਦੀ ਚਪੇਟ ‘ਚ ਆਉਣ ਨਾਲ ਮੌਤ ਹੋ ਗਈ।