ਸ਼ਾਮ ਵੇਲੇ ਪਈ ਤੇਜ਼ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਕੜਾਕੇ ਦੀ ਗਰਮੀ ਤੋਂ ਕੁਝ ਰਾਹਤ ਦਿੱਤੀ ਸੀ, ਉਥੇ ਹੀ ਸਵੇਰ ਦੀ ਕੜਕਦੀ ਧੁੱਪ ਲੋਕਾਂ ਲਈ ਪ੍ਰੇਸ਼ਾਨੀ ਬਣੀ।ਮੌਸਮ ਵਿਭਾਗ ਵਲੋਂ ਬੀਤੇ ਦਿਨਾਂ ਦਾ ਅਲਰਟ ਜਾਰੀ ਕੀਤਾ ਗਿਆ ਸੀ।ਪਰ ਦੁਪਹਿਰ ਵੇਲੇ ਪੈ ਰਹੀ ਗਰਮੀ ਦਾ ਕਹਿਰ ਵੇਖਦਿਆਂ ਮੀਂਹ ਪੈਣ ਦੀ ਕੋਈ ਉਮੀਦ ਨਹੀਂ ਸੀ ਪਰ ਅਚਾਨਕ ਮੀਂਹ ਦਾ ਮੌਸਮ ਬਣ ਗਿਆ ਅਤੇ ਠੰਡੀਆਂ ਹਵਾਵਾਂ ਚੱਲਣ ਲੱਗ ਪਈਆਂ।
ਇਸ ਦੌਰਾਨ ਸ਼ਾਮ 7.28 ਤੋਂ ਬਾਅਦ ਤੇਜ਼ ਮੀਂਹ ਨੇ ਜ਼ੋਰ ਫੜ ਲਿਆ।ਸ਼ਹਿਰ ਦੇ ਕੁਝ ਹਿੱਸਿਆਂ ‘ਚ 15-20 ਮਿੰਟ ਜਦੋਂ ਕਿ ਬਾਹਰਲੇ ਇਲਾਕਿਆਂ ‘ਚ 40 ਮਿੰਟ ਤੱਕ ਮੀਂਹ ਪਿਆ।ਇਸਦੇ ਨਾਲ ਹੀ ਬਾਹਰ ਕਈ ਇਲਾਕਿਆਂ ‘ਚ ਤੇਜ਼ ਹਨੇਰੀ ਅਤੇ ਤੂਫਾਨ ਚੱਲਣ ਦੀਆਂ ਖਬਰਾਂ ਸੁਣਨ ਨੂੰ ਮਿਲੀਆਂ, ਜੋ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਗਈਆਂ।ਦੱਸਿਆ ਗਿਆ ਕਿ ਕਈ ਇਲਾਕਿਆਂ ‘ਚ ਦਰੱਖਣ ਡਿੱਗਣ ਕਾਰਨ ਬਿਜਲੀ ਕਾਫੀ ਦੇਰ ਤਕ ਬੰਦ ਰਹੀ।
ਤੇਜ਼ੀ ਨਾਲ ਵੱਧ ਰਹੇ ਤਾਪਮਾਨ ਕਾਰਨ ਗਰਮੀ ਦਾ ਕਹਿਰ ਵਧਦਾ ਜਾ ਰਿਹਾ ਹੈ ਅਤੇ ਪੰਜਾਬ ‘ਚ ਤਾਪਮਾਨ 40 ਡਿਗਰੀ ਨੇੜੇ ਪਹੁੰਚ ਗਿਆ ਹੈ।ਮੀਂਹ ਕਈ ਤਰੀਕਿਆਂ ਨਾਲ ਫਾਇਦੇਮੰਦ ਹੋਵੇਗਾ ਅਤੇ ਗਲੇ ਦੀ ਖਰਾਸ਼ ਵਰਗੀਆਂ ਬੀਮਾਰੀਆਂ ਤੋਂ ਵੀ ਰਾਹਤ ਦਿਵਾਏਗਾ।