ਪੰਜਾਬ ਦੇ ਮੌਸਮ ‘ਚ ਆਏ ਅਚਾਨਕ ਬਦਲਾਅ ਕਾਰਨ ਜਿੱਥੇ ਕਈ ਥਾਈਂ ਤੂਫਾਨ ਦੇ ਨਾਲ ਮੀਂਹ ਪਿਆ ਹੈ, ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ।ਇਸ ਦੌਰਾਨ ਫਾਜ਼ਿਲਕਾ ‘ਚ ਭਾਰੀ ਤੂਫ਼ਾਨ ਦੇ ਕਹਿਰ ਦੀ ਇਕ ਤਸਵੀਰ ਸਾਹਮਣੇ ਆਈ ਹੈ।ਜਾਣਕਾਰੀ ਮੁਤਾਬਕ ਕਿਸਾਨ ਖੇਤਾਂ ‘ਚ ਫਸਲ ਵੱਢ ਰਿਹਾ ਸੀ ਕਿ ਅਚਾਨਕ ਮੌਸਮ ਖਰਾਬ ਹੋਣ ਕਾਰਨ ਆਸਮਾਨੀ ਬਿਜਲੀ ਉਸਦੇ ਖੇਤ ‘ਚ ਆ ਡਿੱਗੀ।
ਇਸ ਬਿਜਲੀ ਕਾਰਨ 100 ਸਾਲ ਪੁਰਾਣਾ ਦਰੱਖਤ ਨੁਕਸਾਨਿਆ ਗਿਆ।ਆਸਮਾਨੀ ਬਿਜਲੀ ਨੇ ਦਰੱਖਤ ਨੂੰ ਪੂਰੀ ਤਰ੍ਹਾਂ ਪਾਟ ਦਿੱਤਾ।ਇੰਨਾ ਹੀ ਨਹੀਂ ਦਰੱਖ਼ਤ ਦੇ ਨਾਲ ਸੈਂਕੜੇ ਏਕੜ ‘ਚ ਕਣਕ ਦੀ ਫਸਲ ਪੱਕ ਕੇ ਤਿਆਰ ਖੜ੍ਹੀ ਸੀ।ਪਰ ਇਸ ਵਿਚਾਲੇ ਰਾਹਤ ਦੀ ਗੱਲ ਇਹ ਹੈ ਕਿ ਪੱਕੀ ਕਣਕ ਨੂੰ ਅੱਗ ਨਹੀਂ ਲੱਗੀ।
ਫਿਲਹਾਲ ਕਿਸਾਨਾਂ ਦਾ ਕਹਿਣਾ ਹੈ ਕਿ ਰੱਬ ਉਨ੍ਹਾਂ ‘ਤੇ ਮਿਹਰਬਾਨ ਹੋਇਆ ਅਤੇ ਉਨ੍ਹਾਂ ਦੀ ਫਸਲ ਦਾ ਬਚਾਅ ਹੋ ਗਿਆ।ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।